ਇਸ ਮਹੀਨੇ ਬਾਜ਼ਾਰ 'ਚ ਆਵੇਗੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ

09/11/2020 2:12:27 AM

ਆਟੋ ਡੈਸਕ—ਵਨ ਇਲੈਕਟ੍ਰਿਕ ਮੋਟਰਸਾਈਕਲ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਕੰਪਨੀ ਅਕਤੂਬਰ ’ਚ ਭਾਰਤ ’ਚ ਬਣੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਨੂੰ ਲਾਂਚ ਕਰੇਗੀ। ਕੰਪਨੀ ਨੇ ਹਾਲ ਹੀ ’ਚ ਇਸ ਇਲੈਕਟਿ੍ਰਕ ਬਾਈਕ ਦਾ ਰੋਡ ਟ੍ਰਾਇਲ ਅਤੇ ਸਾਰੇ ਤਰ੍ਹਾਂ ਦੇ ਟੈਸਟ ਪੂਰੇ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ KRIDN ਇਲੈਕਟਿ੍ਰਕ ਬਾਈਕ ਦੀ ਟੌਪ ਸਪੀਡ 90 ਕਿਲੋਮੀਟਰ ਪ੍ਰਤੀਘੰਟਾ ਹੈ ਜੋ ਕਿ ਭਾਰਤ ’ਚ ਬਣੀ ਹੁਣ ਤੱਕ ਦੀ ਸਾਰੀਆਂ ਇਲੈਕਟ੍ਰਿਕ ਬਾਈਕਸ ਤੋਂ ਜ਼ਿਆਦਾ ਹੈ।

ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਇਸ ਦਾ ਟਾਰਕ 165 ਐੱਨ.ਐੱਮ. ਹੈ। ਇਸ ਬਾਈਕ ਨੂੰ 1.29 ਲੱਖ ਰੁਪਏ (ਐਕਸ-ਸ਼ੋਰੂਮ) ਦੀ ਕੀਮਤ ’ਤੇ ਲਾਂਚ ਕੀਤਾ ਜਾਵੇਗਾ। ਲਾਂਚਿੰਗ ਦੇ ਨਾਲ ਹੀ ਇਸ ਦੀ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਪਹਿਲੇ ਪੜਾਅ ’ਚ ਬਾਈਕ ਨੂੰ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਚੇਨਈ ’ਚ ਡਿਲਿਵਰ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ’ਚ ਬਾਈਕ ਦੀ ਪ੍ਰੀ-ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਕੰਪਨੀ ਦਾ ਬਿਆਨ
ਵਨ ਇਲੈਕਟ੍ਰਿਕ ਮੋਟਰਸਾਈਕਲ ਦੇ ਸੀ.ਈ.ਓ., ਗੌਰਵ ਉੱਪਲ ਨੇ ਕਿਹਾ ਕਿ ਇਹ ਬਾਈਕ ਹਾਈ ਪਰਫਾਰਮੈਂਸ ਹੋਣ ਨਾਲ ਮਜ਼ਬੂਤ ਵੀ ਹੈ। ਇਸ ਦੀ ਚੇਸਿਸ ਨੂੰ ਕੰਪਨੀ ਨੇ ਖੁਦ ਹੀ ਡਿਜ਼ਾਈਨ ਕੀਤਾ ਹੈ। ਉੱਥੇ ਸੀਏਟ ਦੇ ਟਾਇਰਸ ਅਤੇ ਮੁੰਜਾਲ ਸ਼ੋਵਾ ਨਾਲ ਸਸਪੈਂਸ਼ਨ ਇਸ ’ਚ ਲਗਾਏ ਗਏ ਹਨ। ਬਾਈਕ ’ਚ ਬੈਟਰੀ ਤੋਂ ਲੈ ਕੇ ਮੋਟਰ ਤੱਕ ਸਾਰੇ ਉਪਕਰਣ ਭਾਰਤ ’ਚ ਬਣੇ ਹੋਏ ਹਨ ਇਸ ਲਈ ਇਨ੍ਹਾਂ ਦਾ ਰਿਪਲੇਸਮੈਂਟ ਵੀ ਆਸਾਨ ਅਤੇ ਘੱਟ ਖਰਚੀਲਾ ਹੋਵੇਗਾ।

Karan Kumar

This news is Content Editor Karan Kumar