Ola ਨੇ ਲਾਂਚ ਕੀਤਾ ਨਵਾਂ S1 Electric Scooter, ਫੁਲ ਚਾਰਜ ’ਤੇ ਦੇਵੇਗਾ 141 ਕਿਲੋਮੀਟਰ ਦੀ ਰੇਂਜ

08/16/2022 12:20:47 PM

ਆਟੋ ਡੈਸਕ– ਓਲਾ ਇਲੈਕਟ੍ਰਿਕ ਨੇ ਆਪਣਾ ਨਵਾਂ S1 ਇਲੈਕਟ੍ਰਿਕ ਸਕੂਟਰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਕੂਟਰ ਨੂੰ 99,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਹੈ। 15 ਤੋਂ 31 ਅਗਸਤ ਤਕ ਗਾਹਕ 499 ਰੁਪਏ ’ਚ ਇਸ ਸਕੂਟਰ ਦੀ ਬੁਕਿੰਗ ਕਰ ਸਕਦੇ ਹਨ। ਕੰਪਨੀ 7 ਸਤੰਬਰ ਤੋਂ ਨਵੇਂ ਓਲਾ S1 Electric Scooter ਦੀ ਡਿਲਿਵਰੀ ਸ਼ੁਰੂ ਕਰੇਗੀ। ਓਲਾ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਕਿਹਾ ਕਿ ਅਰਲੀ ਐਕਸੈਸ ਪਰਚੇਜ਼ ਵਿੰਡੋ 1 ਸਤੰਬਰ ਨੂੰ ਖੁੱਲੇਗੀ। Ola Electric S1 ਪਿਛਲੇ ਸਾਲ ਲਾਂਚ ਹੋਏ S1 Pro ਦਾ ਅਪਗ੍ਰੇਡਿਡ ਮਾਡਲ ਹੈ। ਓਲਾ ਐੱਸ 1 ਨੂੰ ਪਿਛਲੇ ਸਾਲ ਪੇਸ਼ ਕੀਤੇ ਗਏ ਐੱਸ 1 ਪ੍ਰੋ ਦੇ ਪਲੇਟਫਾਰਮ ’ਤੇ ਹੀ ਬਣਾਇਆ ਗਿਆ ਹੈ। ਐੱਸ 1 ਪ੍ਰੋ ਦੀ ਤਰ੍ਹਾਂ ਹੀ ਨਵਾਂ Ola Electric S1 ਮੂਵ ਓ.ਐੱਸ. 3 ਸਮੇਤ ਸਾਰੇ ਸਾਫਟਵੇਅਰ ਅਪਗ੍ਰੇਡ ਲਈ ਉਪਲੱਬਧ ਹੋਵੇਗਾ। 

ਡਿਜ਼ਾਈਨ
ਓਲਾ ਐੱਸ 1 ਵੇਖਣ ’ਚ ਕਾਫੀ ਹੱਦ ਤਕ ਐੱਸ 1 ਪ੍ਰੋ ਨਾਲ ਮਿਲਦਾ-ਜੁਲਦਾ ਹੈ ਅੇਤ ਇਸੇ ਪਲੇਟਫਾਰਮ ’ਤੇ ਆਧਾਰਿਤ ਹੈ। ਨਵੇਂ ਇਲੈਕਟ੍ਰਿਕ ਸਕੂਟਰ ’ਚ ਐੱਸ 1 ਪ੍ਰੋ ਵਰਗੀ ਹੀ ਚਿਕਨੀ ਦਿਸਣ ਵਾਲੀ ਬਾਡੀ ਹੈ, ਜਿਸ ਵਿਚ ਸੀਮਲੈੱਸ ਕਵਰਸ ਹਨ। Ola Electric S1 ਸਕੂਟਰ 4 ਰੰਗਾਂ- ਜੈੱਟ ਬਲੈਕ, ਲਿਕੁਇਡ ਸਿਲਵਰ, ਪੋਰਸਿਲੇਨ ਵਾਈਟ ਅਤੇ ਨਿਓ ਮਿੰਟ ’ਚ ਵਿਕਰੀ ਲਈ ਉਪਲੱਬਧ ਹੋਵੇਗਾ। 

PunjabKesari

ਫੀਚਰਜ਼
Ola Electric S1 ’ਚ ਬਲੂਟੁੱਥ ਕੁਨੈਕਟੀਵਿਟੀ, ਇਕ ਨੈਵੀਗੇਸ਼ਨ ਸਿਸਟਮ ਅਤੇ ਹੋਰ ਵੀ ਕਈ ਸ਼ਾਨਦਾਰ ਫੀਚਰਜ਼ ਮਿਲਦੇ ਹਨ। ਇਸਤੋਂ ਇਲਾਵਾ ਇਸ ਵਿਚ ਮੂਵ ਓ.ਐੱਸ. ਸਾਫਟਵੇਅਰ ਮਿਲਦਾ ਹੈ ਜਿਸਨੂੰ ਮੂਵ ਓ.ਐੱਸ. 3 ’ਚ ਉਪਡੇਟ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਕੰਪਨੀ ਨੇ ਤੇਜ਼ੀ ਨਾਲ ਚਾਰਜ ਕਰਨ ਲਈ ਹੋਰ ਜ਼ਿਆਦਾ ਹਾਈਪਰ ਚਾਰਜਰ ਲਾਂਚ ਕਰਨ ਦਾ ਵੀ ਵਾਅਦਾ ਕੀਤਾ ਹੈ। 

ਰੇਂਜ
Ola Electric S1 ’ਚ 3kWh ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਜੋ ਇਕ ਵਾਰ ਚਾਰਜ ਕਰਨ ’ਤੇ 141 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਹ ਤਿੰਨ ਵੱਖ-ਵੱਖ ਰਾਈਡਿੰਗ ਮੋਡਸ ਦੇ ਨਾਲ ਆਉਂਦਾ ਹੈ। ਈਕੋ ਮੋਡ 128 ਕਿਲੋਮੀਟਰ ਦੀ ਰੇਂਜ ਦੇਵੇਗਾ, ਜਦਕਿ ਨਾਰਮਲ ਮੋਡ 101 ਕਿਲੋਮੀਟਰ ਦੀ ਰੇਂਜ ਦੇਵੇਗਾ ਅਤੇ ਸਪੋਰਟਸ ਮੋਡ ’ਚ ਇਹ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ ’ਚ 90 ਕਿਲੋਮੀਟਰ ਤਕ ਚੱਲੇਗਾ। ਕੰਪਨੀ ਦਾ ਦਾਅਵਾ ਹੈ ਕਿ Ola Electric S1 90 ਕਿਲੋਮੀਟਰ ਪ੍ਰਤੀ ਘੰਟਾ ਦਾ ਰਫਤਾਰ ਨਾਲ ਚੱਲੇਗਾ। 


Rakesh

Content Editor

Related News