Okinawa ਨੇ ਲਾਂਚ ਕੀਤਾ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਖੂਬੀਆਂ

11/09/2019 12:02:14 PM

ਆਟੋ ਡੈਸਕ– ਓਕਿਨਾਵਾ ਨੇ ਭਾਰਤ ’ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ ਓਕਿਨਾਵਾ ਲਾਈਟ (Okinawa Lite) ਲਾਂਚ ਕੀਤਾ ਹੈ। ਭਾਰਤ ’ਚ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 59,990 ਰੁਪਏ ਹੈ। ਇਸ ਸਕੂਟਰ ਨੂੰ ਹਾਲ ਹੀ ’ਚ ਭਾਰਤ ’ਚ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਇਹ ਇਕ ਸਲੋਅ ਸਪੀਡ ਸਕੂਟਰ ਹੈ ਜਿਸ ਨੂੰ ਖਾਸਤੌਰ ’ਤੇ ਨੌਜਨਾਵਾਂ ਅਤੇ ਮਹਿਲਾਵਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਸਕੂਟਰ ਨਾਲ ਸ਼ਹਿਰ ਦੇ ਅੰਦਰ ਘੱਟ ਦੂਰੀ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਇਕ ਯੂਜ਼ਰ ਫਰੈਂਡਲੀ ਸਕੂਟਰ ਹੈ। ਸਕੂਟਰ ’ਚ ਲੀਥੀਅਮ-ਆਇਨ ਬੈਟਰੀ ਦਿੱਤੀ ਗਈ ਹੈ ਜੋ ਡਿਟੈਚ ਕੀਤੀ ਜਾ ਸਕਦੀ ਹੈ। ਓਕਿਨਾਵਾ ਲਾਈਟ ਸਕੂਟਰ 3 ਸਾਲ ਦੀ ਬੈਟਰੀ ਅਤੇ ਮੋਟਰ ਦੀ ਵਾਰੰਟੀ ਦੇ ਨਾਲ ਆਉਂਦਾ ਹੈ। ਇਹ ਸਕੂਟਰ ਮਹਿਲਾਵਾਂ ਲਈ ਵੀ ਡਰਾਈਵ ਕਰਨ ’ਚ ਕਾਫੀ ਆਸਾਨ ਹੈ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਇਲੈਕਟ੍ਰਿਕ ਸਕੂਟਰ ’ਚ ਫੁੱਲ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਤਿੰਨ ਰਾਈਡਿੰਗ ਮੋਡਸ (ਲੋਅ, ਹਾਈ ਅਤੇ ਐਕਸੀਡ) ਅਤੇ ਡਿਸਪਲੇਅ ’ਤੇ ਵੱਡਾ ਸਪੀਡੋਮੀਟਰ ਤੇ ਟੈਕੋਮੀਟਰ, ਪੁੱਸ਼ ਬਟਨ ਸਟਾਰਟ/ਸਟਾਪ ਵਰਗੇ ਫੀਚਰਜ਼ ਮਿਲਦੇ ਹਨ। ਸਟਾਰਟ/ਸਟਾਪ ਬਟਨ ਦੇ ਨਾਲ ਸਟੋਰਜ ਕੰਪਾਰਟਮੈਂਟ ਦੇ ਨਾਲ ਯੂ.ਐੱਸ.ਬੀ. ਚਾਰਜਰ ਵੀ ਦਿੱਤਾ ਗਿਆ ਹੈ। 

ਬੈਟਰੀ
ਇਸ ਸਕੂਟਰ ’ਚ 250 ਵਾਟ BLDC ਮੋਟਰ ਦਿੱਤੀ ਗਈ ਹੈ ਜੋ ਵਾਟਰਪਰੂਫ ਹੈ। ਇਲੈਕਟ੍ਰਿਕ ਮੋਟਰ ’ਚ  40 ਵੋਲਟ, 1.25KWH ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ ਜੋ ਐਂਟੀ-ਥੈਫਟ ਮਕੈਨਿਜ਼ਮ ਦੇ ਨਾਲ ਆਉਂਦੀ ਹੈ। ਇਹ ਇਲੈਕਟ੍ਰਿਕ ਸਕੂਟਰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਨਾਲ ਆਉਂਦਾ ਹੈ। 

60 ਕਿਲੋਮੀਟਰ ਦੀ ਰੇਂਜ
ਫੁੱਲ ਚਾਰਜ ’ਤੇ ਇਹ ਸਕੂਟਰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਫੁੱਲ ਚਾਰਜ ਹੋਣ ’ਚ ਇਹ ਸਕੂਟਰ 4 ਤੋਂ 5 ਘੰਟੇ ਦਾ ਸਮਾਂ ਲੈਂਦਾ ਹੈ। ਸਕੂਟਰ ਐਲਮੀਨੀਅਮ ਆਇਲ ਵ੍ਹੀਲਜ਼ ਦੇ ਨਾਲ ਆਉਂਦਾ ਹੈ। ਸਕੂਟਰ ਦੀ ਲੰਬਾਈ 1790 mm, ਚੌੜਾਈ 710 mm ਅਤੇ ਹਾਈਟ 1190 mm ਹੈ। ਸਸਪੈਂਸ਼ਨ ਲਈ ਇਸ ਸਕੂਟਰ ’ਚ ਟੈਲੀਸਕੋਪਿਕ ਫਰੰਟ ਫੋਰਕਸ ਅਤੇ ਡਿਊਲ ਟਿਊਬ ਸਪਰਿੰਗ ਟਾਈਪ ਹਾਈਡ੍ਰੋਲਿਕ ਸ਼ਾਕ ਆਬਜ਼ਰਬਰਸ ਦਿੱਤੇ ਗਏ ਹਨ। 

ਓਕਿਨਾਵਾ ਸਕੂਟਰ ’ਚ ਹਜ਼ਾਰਡ ਫੰਕਸ਼ਨ, ਇਨਬਿਲਟ ਰਾਈਡਰ ਫੁੱਟਰੈਸ ਅਤੇ ਐੱਲ.ਈ.ਡੀ. ਸਪੀਡੋਮੀਟਰ ਦਿੱਤਾ ਗਿਆ ਹੈ। ਇ ਸਤੋਂ ਇਲਾਵਾ ਇਸ ਸਕੂਟਰ ’ਚ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਵਿੰਕਰਸ, ਸਟਾਈਲਿਸ਼ ਐੱਲ.ਈ.ਡੀ. ਟੇਲ ਲੈਂਪਸ, ਆਟੋਮੈਟਿਕ ਇਲੈਕਟ੍ਰੋਨਿਕ ਹੈਂਡਲ, ਸੈਲਫ ਸਟਾਰਟ ਪੁੱਸ਼ ਬਟਨ ਦਿੱਤਾ ਗਿਆ ਹੈ।