ਭਾਰਤ ''ਚ ਜਲਦ ਹੀ ਲਾਂਚ ਹੋਵੇਗਾ OBI ਵਰਲਡਫੋਨ MV1 ਸਮਾਰਟਫੋਨ

01/17/2017 12:36:41 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਓ. ਬੀ. Worldphone ਜਲਦ ਹੀ ਭਾਰਤ ''ਚ ਨਵਾਂ ਸਮਾਰਟਫੋਨ OBI ਵਰਲਡਫੋਨ MV1ਪੇਸ਼ ਕਰਨ ਵਾਲੀ ਹੈ। ਇਸ ਸਮਾਰਟਫੋਨ ਦੀ ਕੀਮਤ 5,500 ਰੁਪਏ ਅਤੇ ਇਹ ਸਮਾਰਟਫੋਨ ਇਸ ਮਹੀਨੇ ਦੇ ਅੰਤ ਤੱਕ ਆਨਲਾਈਨ ਸ਼ਾਪਿੰਗ ਵੈੱਬਸਾਈਟ ਸ਼ਾਪਕੂਲਜ਼ ''ਤੇ ਸੇਲ ਲਈ ਉਪਲੱਬਧ ਹੋ ਜਾਵੇਗਾ। ਕੰਪਨੀ ਨੇ ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ MWC 2016 ''ਚ ਪੇਸ਼ ਕੀਤਾ ਸੀ।
OBI ਵਰਲਡ MV1 ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5-ਇੰਚ ਦੀ HD ਡਿਸਪਲੇ 720x1280 ਪਿਕਸਲ ਨਾਲ ਅਤੇ 294ppi ਪਿਕਸਲ ਡੇਂਸਿਟੀ ਨਾਲ ਮਿਲ ਰਹੀ ਹੈ ਨਾਲ ਹੀ ਦੱਸ ਦਈਏ ਕਿ ਇਸ ਨੂੰ ਗੋਰਿਲਾ ਗਲਾਸ 3 ਨਾਲ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਸਮਾਰਟਫੋਨ ''ਚ 1.3GHz ਦਾ ਕਵਾਡ-ਕੋਰ ਕਵਾਲ-ਕਮ ਸਨੈਪਡ੍ਰੈਗਨ 212 ਪ੍ਰੋਸੈਸਰ ਅਤੇ ਐਡ੍ਰੇਨੋ 304 GPU ਵੀ ਇਸ ''ਚ ਮੌਜੂਦ ਹੈ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 8 MP ਦਾ ਰਿਅਰ ਆਟੋਫੋਕਸ ਕੈਮਰਾ LED ਫਲੈਸ਼ ਅਤੇ f/2.2 ਅਪਰਚਰ ਨਾਲ ਮਿਲ ਰਿਹਾ ਹੈ ਨਾਲ ਹੀ ਇਸ ''ਚ 2MP ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ। ਸਮਾਰਟਫੋਨ ਦੀ ਸਟੋਰੇਜ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ 64GB ਤੱਕ ਐਕਸਪੈਂਡ ਕਰ ਸਕਦੇ ਹਨ। ਇਹ ਇਕ ਡਿਊਲ-ਸਿਮ ਸਪੋਰਟ ਕਰਨ ਵਾਲਾ ਸਮਾਰਟਫੋਨ ਹੈ, ਇਸ ''ਚ ਇਕ ਮਾਈਕ੍ਰੋ ਅਤੇ ਇਕ ਨੈਨੋ ਸਿਮ ਸਪੋਰਟ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ਹੈਂਡਸੈੱਟ ''ਚ ਵਾਈ-ਫਾਈ 802.11 b/g/n, ਵਾਈ-ਫਾਈ ਡਾਇਰੈਕਟ, ਬਲੂਟੁਥ 4.1, GPS/A-GPS, GLONASS ਅਤੇ ਮਾਈਕ੍ਰੋ-USB ਪੋਰਟ ਦਿੱਤਾ ਗਿਆ ਹੈ।