6 ਅਪ੍ਰੈਲ ਨੂੰ ਲਾਂਚ ਹੋ ਸਕਦੈ Dual Rear Camera ਸੈਟਅਪ ਨਾਲ ਨੂਬਿਆ ਜ਼ੈਡ 17 ਮਿੰਨੀ ਸਮਾਰਟਫੋਨ
Thursday, Mar 30, 2017 - 12:18 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਡ. ਟੀ. ਈ ਦੇ ਬਰਾਂਡ ਨੂਬਿਆ ਨੇ 6 ਅਪ੍ਰੈਲ ਨੂੰ ਲਾਂਚ ਹੋਣ ਵਾਲੇ ਇਕ ਈਵੈਂਟ ਲਈ ਇਨਵਾਈਟ ਭੇਜ ਦਿੱਤੇ ਹਨ। ਪਰ ਉਮੀਦ ਸੀ ਕਿ ਕੰਪਨੀ ਜ਼ੈੱਡ17 ਮਿੰਨੀ ਲਾਂਚ ਕਰੇਗੀ, ਕਿਉਂਕਿ ਪਹਿਲਾਂ ਇਸ ਫੋਨ ਦੇ 21 ਮਾਰਚ ਨੂੰ ਲਾਂਚ ਹੋਣ ਦਾ ਖੁਲਾਸਾ ਹੋਇਆ ਸੀ। ਇਸ ਦੇ ਲਾਂਚ ਹੋਣ ਦੀਆਂ ਖ਼ਬਰਾਂ ਇਕ ਵਾਰ ਫਿਰ ਹਨ। ਇਸ ਦੇ ਨਾਲ ਹੀ, ਸਰਟੀਫਿਕੇਸ਼ਨ ਸਾਈਟ ਟੀਨਾ ''ਤੇ ਐੱਨ. ਐੱਕਸ 569ਐੱਚ ਅਤੇ ਐੱਨ. ਐੱਕਸ 5697 ਜੇ ਮਾਡਲ ਨੰਬਰ ਵਾਲੇ ਦੋ ਨਵੇਂ ਨੂਬਿਆ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਨੂਬਿਆ ਦੁਆਰਾ ਭੇਜੇ ਗਏ ਮੀਡੀਆ ਇਨਵਾਈਟ ''ਚ (ਵਾਇਆ ਜੀ. ਐੱਸ. ਐੱਮ. ਅਰੀਨਾ) ''ਚ ਰੈੱਡ ਅਤੇ ਗਰੀਨ ਕਲਰ ਨਾਲ ਇਕ ਡਿਊਲ ਕੈਮਰੇ ਵਰਗਾ ਡਿਜ਼ਾਇਨ ਬਣਾ ਹੋਇਆ ਹੈ।
ਜੀ. ਐਸ. ਐੱਮ ਅਰੀਨਾ ਮੁਤਾਬਕ, ਮਾਡਲ ਨੰਬਰ ਐੱਨ. ਐਕਸ 569 ਜੇ ''ਚ ਇਕ ਡਿਊਲ ਕੈਮਰਾ ਸੈੱਟਅਪ ਦਾ ਪਤਾ ਚਲਿਆ ਹੈ। ਇਸ ''ਚ ਯੂਨਿਬਾਡੀ ਮੇਟਲ ਡਿਜ਼ਾਇਨ ਅਤੇ ਇਕ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਹ ਫੋਨ ਨੂਬਿਆ ਜ਼ੈੱਡ17 ਮਿੰਨੀ ਹੋ ਸਕਦਾ ਹੈ ਕਿਉਂਕਿ ਇਸ ਫੋਨ ਦੇ ਡਿਊਲ ਕੈਮਰਾ ਸੈੱਟਅਪ ਦੇ ਨਾਲ ਆਉਣ ਦੀ ਉਮੀਦ ਸੀ। ਟੀਨਾ ਸਰਟੀਫਿਕੇਸ਼ਨ ਰਿਪੋਰਟ ਮੁਤਾਬਕ ਨੂਬਿਆ ਜ਼ੈੱਡ17 ਮਿੰਨੀ 6 ਅਪ੍ਰੈਲ ਨੂੰ ਲਾਂਚ ਹੋ ਸਕਦਾ ਹੈ। ਨੂਬਿਆ ਜ਼ੈੱਡ17 ਮਿੰਨੀ ''ਚ 5.2 ਇੰਚ ਫੁੱਲ ਐੱਚ. ਡੀ (1080x1920) ਡਿਸਪਲੇ, ਇਕ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 652/653 ਪ੍ਰੋਸੈਸਰ ਅਤੇ 4 ਜੀ. ਬੀ ਰੈਮ ਹੋ ਸਕਦੀ ਹੈ।
ਇਹ ਫੋਨ ਇਕ ਹਾਈ- ਬਰਿਡ ਡਿਊਲ-ਸਿਮ ਸਲਾਟ ਨਾਲ ਆਉਂਦਾ ਹੈ ਜੋ 4ਜੀ ਐੱਲ. ਟੀ. ਈ ਸਪੋਰਟ ਕਰਦਾ ਹੈ। ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਓ. ਐੱਸ , ਨੂਬਿਆ ਯੂ. ਆਈ 4.0 ਸਕਿਨ ਹੋਵੇਗੀ। ਫੋਟੋਗਰਾਫੀ ''ਚ 13 ਮੈਗਾਪਿਕਸਲ ਦਾ ਇਕ ਡਿਊਲ ਕੈਮਰਾ ਸੈੱਟਅਪ ਜੋ ਐੱਲ. ਈ. ਡੀ ਫਲੈਸ਼ ਨਾਲ ਆਵੇਗਾ। ਇਸ ਫੋਨ ''ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਵੇਗਾ। ਇਸ ਦੇ ਨਾਲ ਹੀ ਰਿਅਰ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਜਾ ਸਕਦਾ ਹੈ । ਇਸ ਫੋਨ ''ਚ 2930 ਐੱਮ. ਏ. ਐੱਚ ਦੀ ਬੈਟਰੀ, ਕੁਨੈੱਕਟੀਵਿਟੀ ਲਈ ਫੋਨ ''ਚ ਵਾਈ-ਫਾਈ (802.11 ਏ. ਸੀ), ਬਲੂਟੁੱਥ 4.1, ਜੀ. ਪੀ. ਐੱਸ ਗਲੋਨਾਸ ਤੋਂ ਇਲਾਵਾ 4ਜੀ ਐੱਲ. ਟੀ. ਈ ਸਪੋਰਟ ਵੀ ਹੈ।