ਸਮਾਰਟਫੋਨ ''ਤੇ ਬਿਨ੍ਹਾਂ ਚਸ਼ਮੇ ਦੇ ਦੇਖ ਸਕਾਂਗੇ 3D video
Tuesday, Nov 01, 2016 - 08:46 PM (IST)

ਜਲੰਧਰ : ਬਹੁਤ ਜਲਦ ਤੁਹਾਨੂੰ ਆਪਣੇ ਫੋਨ ''ਤੇ 3ਡੀ ਵੀਡੀਓ ਦੇਖਣ ਲਈ ਕਿਸੇ ਖਾਸ ਚਸ਼ਮੇ ਦੀ ਜ਼ਰੂਰਤ ਨਹੀਂ ਹੋਵੇਗੀ। ਵਿਗਿਆਨੀਆਂ ਨੇ ਅਜਿਹੀ ਡਿਸਪਲੇ ਤਿਆਰ ਕੀਤੀ ਹੈ ਜੋ 2ਡੀ ਤੇ 3ਡੀ ਇਮੇਜਿਰੀ ਨੂੰ ਸਪੋਰਟ ਕਰੇਗੀ। ਇਸ ਤਰ੍ਹਾਂ ਦੀ ਖਾਸ ਡਿਸਪਲੇ ਤਿਆਰ ਕਰਨ ਲਈ ਤਸਵੀਰ ਦੇ ਪਿਕਸਲਜ਼, ਆਪਟਿਕਸ ਦੀਆਂ ਪਰਤਾਂ ''ਚ ਅਜਿਹੀ ਤਕਨੀਕ ਵਰਤੀ ਗਈ ਹੈ ਜੋ ਸਟੀਰੀਓਸਕੋਪਿਕ ਇਫੈਕਟ ਪੈਦਾ ਕਰਦੀ ਹੈ। ਇਸ ਤਰ੍ਹਾਂ ਦਾ ਇਫੈਕਟ ਪੈਦਾ ਕਰਨ ਦੇ 2 ਤਰੀਕੇ ਹਨ, ਪਹਿਲਾ ਹੈ ਕਿ ਲੈਂਟਿਕਿਉਲਰ ਲੈਂਜ਼ (ਮਾਈਕ੍ਰੋ ਲੈਂਜ਼) ਦੀ ਤਰਤੋਂ ਕੀਤੀ ਜਾਵੇ ਦਾਂ ਮਾਈਕ੍ਰੋ ਫਿਲਟਰਡ ਪੈਰਾਲੈਕਸ ਬੈਰੀਅਰਜ਼ ਨੂੰ ਤਸਵੀਰ ਦੇ ਅੱਗੇ ਦਿਖਾਇਆ ਜਾਵੇ।
ਇਸ ਦੀ ਸਭ ਤੋਂ ਛੋਟੀ ਉਦਾਹਰਣ ਦੇ ਤੌਰ ''ਤੇ ਅਸੀਂ ਮੂਵੀਜ਼ ਦੇ ਉਨ੍ਹਾਂ ਐਨੀਮੇਟਿਡ ਪੋਸਟਰਾਂ ਨੂੰ ਲੈ ਸਕਦੇ ਹਾਂ ਜਿਨ੍ਹਾਂ ਨੂੰ ਦੇਖਦੇ ਹੋਏ ਅਸੀਂ ਜਦੋਂ ਅੱਗੇ ਵਧਦੇ ਹਾਂ ਤਾਂ ਉਸ ਪੋਸਟਰ ''ਚ ਮੂਵਮੈਂਟ ਹੁੰਦੀ ਹੈ। ਉਂਝ ਹੀ 2ਡੀ/3ਡੀ ਡਿਸਪਲੇ ''ਚ ਜੋ ਲੇਅਰਜ਼ ਹੁੰਦੀਆਂ ਹਨ ਉਨ੍ਹਾਂ ਨੂੰ ਓਨ-ਆਫ ਕਰ ਕੇ ਬਦਲਿਆ ਜਾ ਸਕਦਾ ਹੈ। ਇਸ ਤਕਨੀਕ ਨੂੰ ਐੱਲ ਸੀ ਬੇਸਡ 2ਡੀ/3ਡੀ ਡਿਸਪਲੇ ''ਤੇ ਦਿਖਾਇਆ ਜਾ ਸਕਦਾ ਹੈ ਨਾਲ ਓ. ਐੱਲ. ਈ. ਡੀ. ਬੇਸਡ 2ਡੀ/3ਡੀ ''ਤੇ ਵੀ ਦਿਖਾਇਆ ਜਾ ਸਕੇਗਾ। ਸੋਲ ਨੈਸ਼ਨਲ ਯੂਨੀਵਰਸਿਟੀ ਸਾਊਥ ਕੋਰੀਆ ਦੇ ਪ੍ਰੋਫੈਸਰ ਸਿਨ ਡੂ ਲੀ ਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਅਜਿਹਾ ਸਟ੍ਰਕਚਰ ਤਿਆਰ ਕੀਤਾ ਹੈ ਜਿਸ ''ਚ ਉਨ੍ਹਾਂ ਪੈਰਾਲੈਕਸ ਬੈਰੀਅਰ ਵਾਲੀ ਪੋਲੋਰਾਈਜ਼ਿੰਗ ਸ਼ੀਟ ''ਚ 3ਡੀ ਇਫੈਕਟ ਦੇਖੇ ਹਨ।