ਹੁਣ ਐਪ ਦੇ ਜ਼ਰੀਏ Mac ਯੂਜ਼ਰਸ ਨਹੀਂ ਚੱਲਾ ਸਕਣਗੇ ਟਵਿਟਰ

02/17/2018 9:25:30 PM

ਜਲੰਧਰ—ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਮੈਕ ਐਪ ਅਤੇ ਐਪਲ ਐਪ ਸਟੋਰ ਤੋਂ ਆਪਣੀਆਂ ਸੇਵਾਵਾਂ ਖਤਮ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਟਵਿਟਰ ਮੈਕ ਐਪ 'ਤੇ 30 ਦਿਨਾਂ ਦੇ ਅੰਦਰ ਕੰਮ ਕਰਨਾ ਬੰਦ ਕਰ ਦੇਵੇਗੀ ਅਤੇ ਇਸ ਦੀ ਜਗ੍ਹਾ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਜੋੜਿਆ ਜਾਵੇਗਾ। ਕੰਪਨੀ ਨੇ ਟਵਿਟ ਕਰ ਦੱਸਿਆ ਕਿ ਅਸੀਂ ਆਪਣੇ ਟਵਿਟਰ ਦੇ ਬਿਹਤਰੀਨ ਅਨੁਭਵਾਂ 'ਤੇ ਫੋਕਸ ਕਰ ਰਹੇ ਹਾਂ ਜੋ ਕਿ ਸਾਡੇ ਪਲੇਟਫਾਰਮ ਦੇ ਅਨੁਰੂਪ ਹੈ। ਇਸ ਲਈ ਅੱਜ ਤੋਂ ਤੁਸੀਂ ਮੈਕ 'ਤੇ ਟਵਿਟਰ ਐਪ ਡਾਊਨਲੋਡ ਨਹੀਂ ਕਰ ਸਕੋਗੇ।

ਦੱਸਣਯੋਗ ਹੈ ਕਿ ਹੁਣ ਯੂਜ਼ਰਸ ਨੂੰ ਟਵਿਟ ਕਰਨ ਲਈ ਟਵਿਟਰ ਦੀ ਵੈੱਬਸਾਈਟ (twitter.com) 'ਤੇ ਲਾਗ ਇਨ ਕਰਨਾ ਹੋਵੇਗਾ ਜਾਂ ਫਿਰ tweetdeck ਵਰਗੇ ਥਰਡ ਪਾਰਟੀ ਐਪ ਦਾ ਸਹਾਰਾ ਲੈਣਾ ਹੋਵੇਗਾ। ਉੱਥੇ ਦਿ ਦਰਜ ਰਿਪੋਰਟ ਮੁਤਾਬਕ ਟਵਿਟਰ ਕਈ ਵਾਰ ਆਪਣੇ ਮੈਕ ਐਪ 'ਚ ਸਮੇਂ ਸਿਰ ਫੀਚਰਸ ਲਿਆਉਣ 'ਚ ਫੇਲ ਰਿਹਾ ਹੈ। ਉਸ ਨੂੰ ਮੁਮੈਂਟਸ ਵਰਗੇ ਫੀਚਰਸ ਮੈਕ ਐਪ 'ਚ ਲਿਆਉਣ 'ਚ ਸੱਤ ਮਹੀਨੇ ਤੋਂ ਜ਼ਿਆਦਾ ਸਮਾਂ ਲੱਗ ਗਿਆ, ਜਦਕਿ ਇਸ ਨੂੰ ਅਕਤੂਬਰ 2015 'ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਟਵਿਟਰ ਨੂੰ ਹਟਾਉਣ ਤੋਂ ਪਹਿਲੇ ਐਪਲ ਐਪ ਸਟੋਰ 'ਤੇ ਟਵਿਟਰ ਦੀ ਰੈਟਿੰਗ 5 ਤੋਂ 1.7 ਸੀ।