ਹੁਣ ਸੈਮਸੰਗ ਲਿਆਉਣ ਵਾਲੀ ਹੈ Mini LED TV, ਅਗਲੇ ਸਾਲ ਤਕ ਹੋਣਗੇ ਲਾਂਚ

08/24/2020 5:53:34 PM

ਗੈਜੇਟ ਡੈਸਕ– ਅਗਲੇ ਸਾਲ ਸੈਮਸੰਗ Mini LED TV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਤਕ ਤਾਂ ਸਿਰਫ ਚੀਨੀ ਕੰਪਨੀਆਂ ਹੀ ਆਪਣੇ ਮਿਨੀ ਐੱਲ.ਈ.ਡੀ. ਟੀਵੀ ਬਾਜ਼ਾਰ ’ਚ ਲਾਂਚ ਕਰਦੀਆਂ ਸਨ ਪਰ ਹੁਣ ਸੈਮਸੰਗ ਮਿਨੀ ਐੱਲ.ਈ.ਡੀ. ਟੀਵੀ ’ਚ ਵੀ ਆਪਣੀ ਪਕੜ ਨੂੰ ਮਜਬੂਤ ਕਰਨ ਵਾਲੀ ਹੈ। ਇਨ੍ਹਾਂ ਐੱਲ.ਈ.ਡੀ. ਟੀਵੀਆਂ ਨੂੰ ਮਿਨੀ ਕਿਹਾ ਜਾਵੇਗਾ, ਇਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਨੂੰ Mini LED Backlight ਟੈਕਨਾਲੋਜੀ ਦੇ ਨਾਲ ਲਿਆਇਆ ਜਾਣ ਵਾਲਾ ਹੈ। ਇਨ੍ਹਾਂ ਦੀ ਕੀਮਤ ਵੀ ਕੰਪਨੀ ਘੱਟ ਰੱਖ ਸਕਦੀ ਹੈ, ਤਾਂ ਜੋ ਭਾਰਤੀ ਗਾਹਕ ਇਨ੍ਹਾਂ ਵਲ ਜ਼ਿਆਦਾ ਤੋਂ ਜ਼ਿਆਦਾ ਆਕਰਸ਼ਤ ਹੋਣ। 

20 ਲੱਖ ਇਕਾਈਆਂ ਦੀ ਹੋਵੇਗੀ ਪ੍ਰੋਡਕਸ਼ਨ
ਰਿਪੋਰਟ ਮੁਤਾਬਕ, ਅਗਲੇ ਸਾਲ ਕੰਪਨੀ ਐੱਲ.ਈ.ਡੀ. ਟੀਵੀ ਦੇ 20 ਲੱਖ ਇਕਾਈਆਂ ਪ੍ਰੋਡਿਊਸ ਕਰਨ ਬਾਰੇ ਸੋਚ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਅਗਲੇ ਸਾਲ ਪਹਿਲੇ 6 ਮਹੀਨਿਆਂ ’ਚ ਇਨ੍ਹਾਂ ਟੀਵੀਆਂ ਦੇ ਕੰਪੋਨੈਂਟਸ ਦੀ ਪ੍ਰੋਡਕਸ਼ਨ ਨੂੰ ਪੂਰਾ ਕਰੇਗੀ ਅਤੇ ਸਾਲ 2021 ’ਚ ਜੂਨ ਤੋਂ ਬਾਅਦ ਇਨ੍ਹਾਂ ਨੂੰ ਲਾਂਚ ਕੀਤਾ ਜਾਵੇਗਾ। 


Rakesh

Content Editor

Related News