ਹੁਣ ਮਾਪਿਆਂ ਦੇ ਹੱਥ ਹੋਵੇਗਾ TikTok ਦਾ ਕੰਟਰੋਲ, ਮਿਲਿਆ ਇਹ ਨਵਾਂ ਫੀਚਰ

02/19/2020 8:52:25 PM

ਗੈਜੇਟ ਡੈਸਕ—ਸ਼ਾਰਟ ਵੀਡੀਓ ਮੇਕਿੰਗ ਅਤੇ ਸ਼ੇਅਰਿੰਗ ਪਲੇਟਫਾਰਮ ਟਿਕਟਾਕ 'ਤੇ ਇਕ ਨਵਾਂ ਫੀਚਰ ਇੰਟਰੋਡਿਊਸ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦਾ ਅਕਾਊਂਟ ਕੰਟਰੋਲ ਕਰ ਸਕਣਗੇ। ਸੇਫਟੀ ਮੋਡ ਦੇ ਇਸ ਫੀਚਰ ਦੇ ਆਉਣ ਤੋਂ ਬਾਅਦ ਮਾਪੇ ਕੰਟਰੋਲ ਕਰ ਸਕਣਗੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਟਿਕਟਾਕ 'ਤੇ ਕਿਸ ਤਰ੍ਹਾਂ ਦਾ ਕੰਟੈਂਟ ਦਿਖਾਈ ਦੇਵੇਗਾ। ਇਹ ਮੋਡ ਮਾਪਿਆਂ ਦੇ ਅਕਾਊਂਟਸ ਨੂੰ ਉਨ੍ਹਾਂ ਦੇ ਬੱਚਿਆਂ ਦੇ ਅਕਾਊਂਟ ਨਾਲ ਲਿੰਕ ਕਰ ਦਿੰਦਾ ਹੈ। ਇਸ ਤੋਂ ਬਾਅਦ ਯੂਜ਼ਰ ਦੀ ਫੀਡ 'ਚ ਸਕਰੀਨ ਮੈਨੇਜਮੈਂਟ ਨਾਲ ਜੁੜਿਆ ਪ੍ਰਾਮਟ ਦਿਖਾਈ ਦਿੰਦਾ ਹੈ।

ਸੋਸ਼ਲ ਮੀਡੀਆ ਪਲੇਟਫਾਰਮਸ ਦੇ ਹੈੱਡ ਆਫ ਟਰੱਸਟ ਐਂਡ ਸੇਫਟੀ ਯੂਰੋਪ ਕੋਰਮੈਕ ਕੀਨਨ ਨੇ ਕਿਹਾ ਕਿ ਐਪ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਲਈ ਪਲੇਟਫਾਰਮ ਦੇ ਕੁਝ ਸਭ ਤੋਂ ਮਸ਼ਹੂਰ ਯੂਜ਼ਰਸ ਨਾਲ ਮਿਲ ਕੇ ਕੰਮ ਕੀਤਾ ਗਿਆ ਹੈ ਅਤੇ ਨਵੇਂ ਪ੍ਰੋਮਟ ਨੂੰ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਇਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਰਹਿਣਾ ਚਾਹੁੰਦੇ ਹਾਂ ਕਿ ਉਹ ਪਲੇਟਫਾਰਮ 'ਤੇ ਕਿੰਨਾ ਸਮਾਂ ਬੀਤਾ ਰਹੇ ਹਨ। ਨਾਲ ਹੀ ਅਸੀਂ ਉਨ੍ਹਾਂ ਨੂੰ ਬਾਹਰ ਸਮਾਂ ਬਤੀਤ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ।

ਮਾਪਿਆਂ ਨੂੰ ਮਿਲਿਆ ਕੰਟਰੋਲ
ਬਲਾਗ ਪੋਸਟ 'ਚ ਨਵੇਂ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਕੀਨਨ ਨੇ ਕਿਹਾ ਕਿ ਜਦ ਲੋਕ ਟਿਕਟਾਕ ਦਾ ਇਸਤੇਮਾਲ ਕਰਦੇ ਹਨ, ਸਾਨੂੰ ਪਤਾ ਹੈ ਕਿ ਉਨ੍ਹਾਂ ਦਾ ਐਕਸਪੀਰੀਅੰਸ ਮਜ਼ੇਦਾਰ, ਸਪਸ਼ਟ ਅਤੇ ਸੁਰੱਖਿਅਤ ਹੁੰਦਾ ਹੈ। ਅਸੀਂ ਯੂਜ਼ਰਸ ਨੂੰ ਪਲੇਟਫਾਰਮਸ 'ਤੇ ਸੁਰੱਖਿਅਤ ਐਕਸਪੀਰੀਅੰਸ ਦੇਣਾ ਚਾਹੁੰਦੇ ਹਾਂ ਅਤੇ ਇਸ ਦੇ ਲਈ ਲਗਾਤਾਰ ਨਵੇਂ ਫੀਚਰਸ ਵੀ ਲਿਆ ਰਹੇ ਹਾਂ। ਅਸੀਂ ਹੁਣ ਫੈਮਿਲੀ ਸੇਫਟੀ ਮੋਡ ਅਨਾਊਂਸ ਕੀਤਾ ਹੈ ਜਿਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦੀ ਟਿਕਟਾਕ 'ਤੇ ਕੰਟਰੋਲ ਕਰ ਸਕਣਗੇ ਅਤੇ ਉਨ੍ਹਾਂ 'ਤੇ ਨਜ਼ਰ ਰੱਖ ਸਕਣਗੇ।

ਭਾਰਤ 'ਚ ਕਾਫੀ ਮਸ਼ਹੂਰ
ਭਾਰਤ 'ਚ ਇਹ ਸ਼ਾਰਟ ਵੀਡੀਓ ਮੇਕਿੰਗ ਐਪ ਤੇਜ਼ੀ ਨਾਲ ਮਸ਼ਹੂਰ ਹੋਈ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਯੂਜ਼ਰਸ ਨੇ ਟਿਕਟਾਕ 'ਤੇ ਸਾਲ 2018 ਦੇ ਮੁਕਾਬਲੇ ਸਾਲ 2019 'ਚ 6 ਗੁਣਾ ਜ਼ਿਆਦਾ ਸਮਾਂ ਬਤੀਤ ਕੀਤਾ। ਅੰਕੜਿਆਂ ਦੀ ਮੰਨੀਏ ਤਾਂ 2019 'ਚ ਭਾਰਤੀਆਂ ਨੇ 5.5 ਅਰਬ ਘੰਟੇ ਟਿਕਟਾਕ ਚਲਾਈ ਹੈ। ਮੋਬਾਇਲ ਅਤੇ ਡਾਟਾ ਐਨਾਲਿਟਿਕਸ ਫਰਮ ) ਮੁਤਾਬਕ ਐਂਡ੍ਰਾਇਡ ਯੂਜ਼ਰਸ ਨੇ ਸਾਲ 2018 'ਚ ਕੁਲ 900 ਮਿਲੀਅਨ (9 ਕਰੋੜ) ਘੰਟੇ ਹੀ ਟਿਕਟਾਕ 'ਤੇ ਬਤੀਤ ਕੀਤੇ ਸਨ। ਗ੍ਰੋਥ ਦੇ ਮਾਮਲੇ 'ਚ ਐਪ ਫੇਸਬੁੱਕ ਤੋਂ ਵੀ ਅਗੇ ਨਿਕਲ ਗਈ ਹੈ।


Karan Kumar

Content Editor

Related News