ਪੂਰੀ ਦੁਨੀਆ ''ਚੋਂ 3.028 ਬਿਲੀਅਨ ਜਨਸੰਖਿਆ ਕਰਦੀ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ- ਰਿਪੋਰਟ

08/09/2017 2:08:22 PM

ਜਲੰਧਰ- ਇੰਟਰਨੈੱਟ ਦਾ ਇਸਤੇਮਾਲ ਅੱਜ ਪੂਰੀ ਦੁਨੀਆ 'ਚ ਕੀਤਾ ਜਾ ਰਿਹਾ ਹੈ। ਤਕਰੀਬਨ ਹਰ ਯੂਜ਼ਰਸ ਹੁਣ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਨਾਲ ਜੁੜਣ ਲੱਗੇ ਹਨ। ਅਜ ਦੁਨੀਆ ਦੀ ਕਰੀਬ ਅੱਧੀ ਜਨਸੰਖਿਆ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੀ ਹੈ। ਇਸ ਗੱਲ ਤੋਂ ਸੰਬੰਧਤ ਇਕ ਰਿਪੋਰਟ Hootsuite ਅਤੇ We Are Social ਨੇ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਪੂਰੀ ਦੁਨੀਆ 'ਚ 3 ਬਿਲੀਅਨ 300 ਕਰੋੜ ਤੋਂ ਜ਼ਿਆਦਾ ਯੂਜ਼ਰਸ ਸੋਸ਼ਲ ਮੀਡੀਆ ਅਕਾਊਂਟਸ ਚੱਲਾਉਂਦੇ ਹਨ।

ਰਿਪੋਰਟ ਦੀ ਮੰਨੀਏ ਤਾਂ ਪੂਰੀ ਦੁਨੀਆ 'ਚ ਕਰੀਬ 3.028 ਬਿਲੀਅਨ ਐਕਟਿਵ ਸੋਸ਼ਲ ਮੀਡਿਆ ਯੂਜਰਸ ਹਨ। ਤੁਹਾਨੂੰ ਦੱਸ ਦਈਏ ਕਿ ਦੁਨੀਆ ਦੀ ਜਨਸੰਖਿਆ 7.524 ਬਿਲੀਅਨ ਹੈ। ਇਸ ਦਾ ਮਤਲਬ ਦੁਨੀਆ ਦੀ ਕਰੀਬ 40 ਫੀਸਦੀ ਜਨਸੰਖਿਆ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਹੈ। ਇਨ੍ਹਾਂ 'ਚ ਮੋਬਾਇਲ ਯੂਜ਼ਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 2.780 ਬਿਲੀਅਨ ਹੈ। ਉਥੇ ਹੀ,3.819 ਬਿਲੀਅਨ ਯੂਜ਼ਰਸ ਦੇ ਕੋਲ ਇੰਟਰਨੈੱਟ ਤਾਂ ਹੈ ਪਰ ਉਹ ਕਿਸੇ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨਹੀਂ ਹਨ।


 

ਸੋਸ਼ਲ ਮੀਡੀਆ ਦਾ ਬਾਦਸ਼ਾਹ ਹੈ ਫੇਸਬੁੱਕ :
ਫੇਸਬੁੱਕ ਸਾਰਿਆਂ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਬਾਦਸ਼ਾਹ ਹੈ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਦੇ ਕਰੀਬ 2.047 ਬਿਲੀਅਨ ਮਹੀਨੇਵਾਰ ਐਕਟਿੱਵ ਯੂਜ਼ਰਸ ਹਨ। ਜਦ ਕਿ ਇਸ ਦੀ ਮਲਕੀਅਤ ਵਾਲੀ ਵਾਟਸਐਪ ਅਤੇ ਮੈਸੇਂਜਰ 1200 ਬਿਲੀਅਨ ਮਾਹੀਨੇਵਾਰ ਐਕਟਿਵ ਯੂਜ਼ਰਸ ਦੇ ਮਾਮਲੇ 'ਚ ਤੀਸਰੇ ਅਤੇ ਚੌਥੇ ਸਥਾਨ 'ਤੇ ਹਨ। ਜੇਕਰ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਇਸ ਦੇ ਕਰੀਬ 700 ਮਿਲੀਅਨ ਮਾਹੀਨੇਵਾਰ ਐਕਟਿਵ ਯੂਜ਼ਰਸ ਹਨ।