iOS ਤੋਂ ਬਾਅਦ ਹੁਣ ਐਂਡਰਾਇਡ ਬੀਟਾ ''ਤੇ ਆਇਆ ਵਟਸਐਪ ਦਾ ਨਵਾਂ ਫੀਚਰ

06/21/2017 4:11:15 PM

ਜਲੰਧਰ- iOS ਯੂਜ਼ਰਸ ਤੋਂ ਬਾਅਦ ਵਟਸਐਪ ਨੇ ਹੁਣ ਐਂਡਰਾਇਡ ਯੂਜ਼ਰਸ ਲਈ ਵੀ ਇਹ ਖਾਸ ਫੀਚਰ ਪੇਸ਼ ਕਰ ਦਿੱਤਾ ਹੈ। ਫਿਲਹਾਲ ਇਹ ਨਵਾਂ ਫੀਚਰ ਐਂਡਰਾਇਡ ਬੀਟਾ ਯੂਜ਼ਰਸ ਲਈ ਹੀ ਆਇਆ ਹੈ। ਵਟਸਐਪ ਦਾ ਇਹ ਨਵਾਂ ਫੀਚਰ ਹੈ। ਐਲਬਮ ਫੀਚ ਹੁਣ ਇਹ ਫੀਚਰ ਟੈਸਟਿੰਗ 'ਤੇ ਹੈ। ਇਸ ਐਲਬਮ ਫੀਚਰ ਦੀ ਗੱਲ ਕਰੀਏ ਤਾਂ ਇਹ ਕੁਝ ਫੇਸਬੁੱਕ ਵਰਗਾ ਹੀ ਹੋਵੇਗਾ। ਜਦੋਂ ਕੋਈ ਤਸਵੀਰ ਅਸੀਂ ਪੋਸਟ ਕਰਦੇ ਹਾਂ ਅਤੇ ਉਸ 'ਚ 1 ਤੋਂ ਜ਼ਿਆਦਾ ਤਸਵੀਰਾਂ ਹੁੰਦੀਆਂ ਹਨ ਤਾਂ ਉਹ ਸਾਰੀਆਂ ਨੂੰ ਇਕੱਠੇ ਐਲਬਮ 'ਚ ਦਿਖਾਉਂਦਾ ਹੈ। ਇਸ ਤਰ੍ਹਾਂ ਹੁਣ ਵਟਸਐਪ 'ਤੇ ਜਦੋਂ ਤੁਸੀਂ ਕਿਸੇ ਨੂੰ ਤਸਵੀਰ ਆਦਿ ਭੇਜੋਗੇ ਤਾਂ ਇਹ ਠੀਕ ਫੇਸਬੁੱਕ ਦੀ ਤਰ੍ਹਾਂ ਹੀ ਐਲਬਮ ਦੇ ਰੂਪ 'ਚ ਸ਼ੋਅ ਹੋਵੇਗੀ।
ਵਟਸਐਪ ਦਾ ਇਹ ਨਵਾਂ ਫੀਚਰ ਇਸ ਲਈ ਕਾਫੀ ਹੈ, ਕਿਉਂਕਿ ਇਸ ਨਾਲ ਤੁਹਾਡੀ ਚੈਟ ਕਾਫੀ ਸਾਫ ਰਹਿੰਦੀ ਹੈ। ਜੇਕਰ ਤੁਸੀਂ 10 ਤਸਵੀਰਾਂ ਸ਼ੇਅਰ ਕਰੋ ਤਾਂ ਪਹਿਲਾਂ ਤੁਹਾਨੂੰ ਫਸਟ ਤਸਵੀਰ ਦੇਖਣ ਲਈ ਸਕ੍ਰੋਲ ਨਹੀਂ ਕਰਨਾ ਪਵੇਗਾ, ਸਗੋਂ ਸਾਰੀਆਂ ਤਸਵੀਰਾਂ ਨਾਲ ਤੁਹਾਡੇ ਸਾਹਮਣੇ ਇਕ ਐਲਬਮ ਦੇ ਰੂਪ 'ਚ ਆ ਜਾਵੇਗੀ।
ਦਿੱਤੀ ਗਈ ਇਮੇਜ਼ 'ਚ ਤੁਸੀਂ ਦੇਖ ਸਕਦੇ ਹੋ। ਇਹ ਫੀਚਰ ਅਸੀਂ ਆਪਣੇ ਬੀਟਾ ਵਰਜਨ 'ਤੇ ਪ੍ਰਾਪਤ ਹੋਇਆ ਹੈ। ਜਿਸ ਤੋਂ ਕਿਹਾ ਜਾ ਸਕਦਾ ਹੈ ਕਿ ਇਸ ਫੀਚਰ ਨੂੰ ਜਲਦ ਹੀ ਹੋਰ ਐਂਡਰਾਇਡ ਯੂਜ਼ਰਸ ਲਈ ਵੀ ਉਪਲੱਬਧ ਕਰਾਇਆ ਜਾ ਸਕਦਾ ਹੈ, ਜਦਕਿ ਉਨ੍ਹਾਂ ਯੂਜ਼ਰਸ ਨੂੰ ਥੋੜਾ ਇੰਤਜ਼ਾਰ ਹੋਰ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਵਟਸਐਪ ਇਸ ਮਹੀਨੇ ਦੇ ਸ਼ੁਰੂ 'ਚ ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਪੇਸ਼ ਕੀਤਾ ਸੀ। ਉਮੀਦ ਹੈ ਕਿ ਇਹ ਜਲਦ ਹੀ ਐਂਡਰਾਇਡ ਨੂੰ ਮਿਲੇਗਾ।