ਹੁਣ ਮੋਟੋਰੋਲਾ 13 ਨਵੰਬਰ ਨੂੰ ਲਾਂਚ ਕਰੇਗੀ ਫੋਲਡੇਬਲ ਸਮਾਰਟਫੋਨ

10/18/2019 6:58:39 PM

ਗੈਜੇਟ ਡੈਸਕ-ਫੋਲਡੇਬਲ ਸਮਾਰਟਫੋਨ ਸੈਗਮੈਂਟ 'ਤੇ ਹੁਣ ਮੋਟੋਰੋਲਾ ਐਂਟਰੀ ਕਰਨ ਵਾਲੀ ਹੈ। ਕੰਪਨੀ 13 ਨਵੰਬਰ ਨੂੰ ਕੈਲੀਫੋਰਨੀਆ ਦੇ ਲਾਸ ਏਜੰਲਸ 'ਚ ਆਪਣੇ ਫੋਲਡੇਬਲ ਸਮਾਰਟਫੋਨ Razr ਨੂੰ ਲਾਂਚ ਕਰੇਗੀ। ਕੰਪਨੀ ਨੇ ਇਸ ਈਵੈਂਟ ਦੇ ਮੀਡੀਆ ਇਨਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। Cnet ਦੀ ਇਕ ਰਿਪਰੋਟ ਦੇ ਮੁਤਾਬਕ ਭੇਜੇ ਜਾ ਰਹੇ ਮੀਡੀਆ ਈਨਵਾਈਟਸ 'ਚ ਫੋਨ ਦਾ GIF ਮੌਜੂਦ ਹੈ ਜਿਸ 'ਚ ਫੋਨ ਨੂੰ ਫੋਲਡ ਅਤੇ ਅਨਫੋਲਡ ਹੁੰਦੇ ਦਿਖਾਇਆ ਗਿਆ ਹੈ। ਕੰਪਨੀ ਇਸ ਫੋਨ ਨੂੰ Razr 2019 ਨਾਂ ਲਾਂਚ ਕਰ ਸਕਦੀ ਹੈ।

ਸੈਮਸੰਗ, ਹੁਵਾਵੇਈ ਤੋਂ ਵੱਖ ਹੋਵੇਗਾ ਡਿਜ਼ਾਈਨ
ਸਾਲ ਦੀ ਸ਼ੁਰੂਆਤ 'ਚ ਮੋਟੋਰੋਲਾ ਦੇ ਵਾਇਸ ਪ੍ਰੈਜੀਡੈਂਟ (ਗਲੋਬਲ ਪ੍ਰਾਡਕਟਸ) ਡੈਨ ਡੇਰੀ ਨੇ ਕੰਪਨੀ ਦੇ ਫੋਲਡੇਬਲ ਫੋਨਸ ਲਿਆਉਣ ਦੀ ਪਲਾਨਿੰਗ ਵੱਲ ਇਸ਼ਾਰਾ ਕਰ ਦਿੱਤਾ ਸੀ। ਹਾਲ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਫੋਲਡੇਬਲ ਫੋਨਸ 'ਤੇ ਕਾਫੀ ਪਹਿਲੇ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮੋਟੋਰੋਲਾ ਸੈਮਸੰਗ ਅਤੇ ਹੁਵਾਵੇਈ ਦੇ ਸਟਾਈਲ ਨੂੰ ਫਾਲੋਅ ਨਾ ਕਰਦੇ ਹੋਏ ਇਕ ਨਵੇਂ ਤਰੀਕੇ ਦਾ ਫੋਲਡੇਬਲ ਫੋਨ ਲਾਂਚ ਕਰਨ ਵਾਲੀ ਹੈ।

ਸਾਲ ਦੇ ਆਖਿਰ ਤੱਕ ਸ਼ੁਰੂ ਹੋ ਸਕਦੀ ਹੈ ਵਿਕਰੀ
ਕੁਝ ਮਹੀਨੇ ਪਹਿਲਾਂ ਆਈ ਰਿਪੋਰਟ 'ਚ ਕਿਹਾ ਗਿਆ ਸੀ ਕਿ Razr 2019 ਦਸੰਬਰ 2019 ਜਾਂ ਜਨਵਰੀ 2020 'ਚ ਯੂਰੋਪੀਅਨ ਮਾਰਕੀਟ 'ਚ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਸ ਦੀ ਕੀਮਤ 1,500 ਯੂਰੋ (ਕਰੀਬ 1,19,000 ਰੁਪਏ) ਰੱਖੀ ਜਾ ਸਕਦੀ ਹੈ। ਫੋਨ ਦੇ ਡਿਜ਼ਾਈਨ ਨੂੰ ਲੈ ਕੇ ਵੀ ਕਈ ਲੀਕਸ ਸਾਹਮਣੇ ਆ ਚੁੱਕੀਆਂ ਹਨ। ਲੀਕਸ ਦੀ ਮੰਨੀਏ ਤਾਂ ਨਵਾਂ ਮੋਟੋ Razr  ਡਿਜ਼ਾਈਨ ਦੇ ਮਾਮਲੇ 'ਚ ਪੁਰਾਣੇ ਮੋਟੋ Razr ਨਾਲ ਪ੍ਰੇਰੀਤ ਹੈ।

ਸਪੈਸੀਫਿਕੇਸ਼ਨਸ
ਗੱਲ ਕਰੀਏ ਸਪੈਸੀਫਿਕੇਸ਼ਨਸ ਦੀ ਤਾਂ Razr 2019 'ਚ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਜਾ ਸਕਦੀ ਹੈ। ਫੋਨ 'ਚ ਸਨੈਪਡਰੈਗਨ 710 ਐੱਸ.ਓ.ਸੀ. ਪ੍ਰੋਸੈਸਰ ਦਿੱਤੇ ਜਾਣ ਦੀ ਉਮੀਦ ਹੈ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ 'ਚ   876x2142 ਪਿਕਸਲ ਰੈਜੋਲਿਉਸ਼ਨ ਨਾਲ 6.2 ਇੰਚ ਦੀ ਪ੍ਰਾਈਮਰੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਉੱਥੇ ਫੋਨ ਦੀ ਸਕੈਂਡਰੀ ਡਿਸਪਲੇਅ 600x800 ਪਿਕਸਲ ਰੈਜੋਲਿਉਸ਼ਨ ਹੋਵੇਗੀ।

Karan Kumar

This news is Content Editor Karan Kumar