ਹੁਣ ਹੁਵਾਵੇਈ ਲਿਆਉਣ ਜਾ ਰਹੀ ਹੈ 108MP ਕੈਮਰੇ ਵਾਲਾ Mate 40 ਸਮਾਰਟਫੋਨ

06/15/2020 2:32:04 AM

ਗੈਜੇਟ ਡੈਸਕ—ਹੁਵਾਵੇਈ ਫਲੈਗਸ਼ਿਪ ਸਮਾਰਟਫੋਨ ਦੀ ਨਵੀਂ ਸੀਰੀਜ਼ ਹੁਵਾਵੇਈ ਮੇਟ 40 ਲਿਆਉਣ ਜਾ ਰਹੀ ਹੈ।  ਸੀਰੀਜ਼ ਨੂੰ ਇਸ ਸਾਲ ਅਕਤੂਬਰ 'ਚ ਲਾਂਚ ਕੀਤਾ ਜਾਵੇਗਾ। ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਇਸ ਸੀਰੀਜ਼ ਦੇ ਫੋਨ 'ਚ 108 ਮੈਗਾਪਿਕਸਲ ਦਾ ਕੈਮਰਾ ਦੇਣ ਜਾ ਰਹੀ ਹੈ। GSMArena ਮੁਤਾਬਕ ਹੁਵਾਵੇਈ ਦੀ ਸਪਲਾਈ ਚੇਨ 'ਚ ਕੰਮ ਕਰਨ ਵਾਲੇ ਲੋਕਾਂ ਨੇ 108 ਮੈਗਾਪਿਕਸਲ ਕੈਮਰੇ ਵਾਲੀ ਗੱਲ ਕਨਫਰਮ ਕੀਤੀ ਹੈ।

ਖਾਸ ਗੱਲ ਇਹ ਹੈ ਕਿ 108 ਮੈਗਾਪਿਕਸਲ ਦਾ ਇਹ ਸੈਂਸਰ 9ਪੀ ਲੈਂਸ ਨਾਲ ਆਵੇਗਾ। ਇਸ ਲੈਂਸ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਇਮੇਜ ਡਿਗ੍ਰੇਡੇਸ਼ਨ ਅਤੇ ਡਿਸਟਾਰਸ਼ਨ ਨੂੰ ਮੈਨੇਜ ਕਰੇ। ਇਸ ਤੋਂ ਜ਼ਿਆਦਾ ਕਲੀਅਰ ਅਤੇ ਸਟੇਬਲ ਫੋਟੋਜ਼ ਆਉਂਦੀਆਂ ਹਨ।

ਹੁਵਾਵੇਈ ਫੋਨ 'ਚ ਸਭ ਤੋਂ ਸ਼ਾਨਦਾਰ ਕੈਮਰਾ
ਦੱਸ ਦੇਈਏ ਕਿ ਆਪਣੀ ਮੇਟ ਅਤੇ ਪੀ ਸੀਰੀਜ਼ ਰਾਹੀਂ ਹੁਵਾਵੇਈ ਹਮੇਸ਼ਾ ਤੋਂ ਹੀ ਕੈਮਰਾ ਪਰਫਾਰਮੈਂਸ 'ਚ ਬਾਕੀ ਕੰਪਨੀਆਂ ਤੋਂ ਅੱਗੇ ਰਹੀ ਹੈ। ਫੋਨ ਕੈਮਰਾ ਰੈਕਿੰਗ ਵੈੱਬਸਾਈਟ DxoMark ਦੀ ਟਾਪ 5 ਲਿਸਟ ਨੂੰ ਦੇਖੀਏ ਤਾਂ ਇਸ 'ਚ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ ਨੰਬਰ ਇਕ 'ਤੇ ਹੈ। ਉੱਥੇ ਦੂਜੇ ਨੰਬਰ 'ਤੇ ਵੀ ਕੰਪਨੀ ਦਾ Honor 30 Pro+ ਸਮਾਰਟਫੋਨ ਆਉਂਦਾ ਹੈ। ਇਸ ਤੋਂ ਇਲਾਵਾ ਤੀਸਰੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਓਪੋ Find X2 Pro, Mi 10 Pro ਅਤੇ ਹੁਵਾਵੇਈ Mate 30 Pro 5G ਸਮਾਰਟਫੋਨ ਆਉਂਦੇ ਹਨ।

ਕਿਵੇਂ ਦੀ ਹੈ ਹੁਵਾਵੇਈ ਮੇਟ ਸੀਰੀਜ਼
ਪਿਛਲੇ ਸਾਲ ਆਈ ਕੰਪਨੀ ਦੀ ਹੁਵਾਵੇਈ ਮੇਟ 30 ਸੀਰੀਜ਼ 'ਚ ਹਾਈ-ਸਪੀਡ ਕੈਮਰਾ ਮਾਡਿਊਲ ਦਿੱਤਾ ਗਿਆ ਸੀ। ਸੀਰੀਜ਼ ਦੇ ਮੇਟ 30 ਪ੍ਰੋ ਮਾਡਲ 'ਚ 40 ਮੈਗਾਪਿਕਸਲ+40 ਮੈਗਾਪਿਕਸਲ+8 ਮੈਗਾਪਿਕਸਲ+3ਡੀ ਡੈਪਥ ਸੈਂਸਰ ਦਾ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।


Karan Kumar

Content Editor

Related News