ਹੁਣ ਹਾਈਵੇ ''ਤੇ ਟ੍ਰੈਫਿਕ ਤੇ ਸੜਕ ਹਾਦਸੇ ਦਾ ਪਤਾ ਲਾਉਣਗੇ ਡਰੋਨਜ਼

06/22/2018 11:33:07 PM

ਜਲੰਧਰ — ਡਰੋਨਜ਼ ਦਾ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਫੋਟੋਗ੍ਰਾਫਰ ਬਿਹਤਰੀਨ ਸ਼ਾਟਸ ਕਲਿੱਕ ਕਰਨ ਲਈ ਕਰਦੇ ਹਨ ਪਰ ਜਲਦ ਹੀ ਇਨ੍ਹਾਂ ਨੂੰ ਹਾਈਵੇ 'ਤੇ ਟ੍ਰੈਫਿਕ ਤੇ ਸੜਕ ਹਾਦਸੇ ਦਾ ਪਤਾ ਲਾਉਣ 'ਚ ਵੀ ਇਸਤੇਮਾਲ 'ਚ ਲਿਆਇਆ ਜਾਵੇਗਾ। ਅਮਰੀਕਾ 'ਚ ਸਥਿਤ ਓਹੀਓ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੇ ਡਰੋਨਜ਼ ਜ਼ਰੀਏ ਸੜਕ 'ਤੇ ਨਿਗਰਾਨੀ ਬਣਾਏ ਰੱਖਣ ਲਈ ਓਹੀਓ ਸਟੇਟ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਨਾਲ 6 ਮਿਲੀਅਨ ਡਾਲਰ ਦਾ ਪ੍ਰਾਜੈਕਟ ਸਾਈਨ ਕੀਤਾ ਹੈ। ਇਸ ਪ੍ਰਾਜੈਕਟ ਨੂੰ ਅੰਜਾਮ ਦੇਣ ਲਈ ਇਕ ਓਹੀਓ ਡਵੀਜ਼ਨ ਨਾਂ ਦੀ ਡਰਾਈਵ ਬਣਾਈ ਗਈ ਹੈ, ਜੋ ਡਰੋਨਜ਼ ਦਾ ਇਸਤੇਮਾਲ ਆਵਾਜਾਈ ਨੂੰ ਕੰਟਰੋਲ ਕਰਨ ਲਈ ਕਰੇਗੀ। ਇਸ ਦੌਰਾਨ ਵਾਹਨਾਂ ਤੋਂ 400 ਫੁੱਟ ਉਪਰ ਡਰੋਨ ਉੱਡੇਗਾ ਤੇ ਟ੍ਰੈਫਿਕ ਦੌਰਾਨ ਇਸ ਦੀ ਜੜ੍ਹ ਤੇ ਇਸ ਤੋਂ ਕਿਵੇਂ ਨਿਕਲਣਾ ਹੈ, ਬਾਰੇ ਸੁਝਾਅ ਦੇਣ 'ਚ ਵੀ ਮਦਦ ਕਰੇਗਾ।


ਇਸੇ ਤਰ੍ਹਾਂ ਕੰਮ ਕਰੇਗੀ ਇਹ ਤਕਨੀਕ
ਨਿਰਧਾਰਤ ਕੀਤੇ ਗਏ ਪਲਾਨ ਮੁਤਾਬਕ ਇਸ ਸਿਸਟਮ 'ਚ ਡਰੋਨਜ਼ ਸੜਕ ਨਾਲ ਜੁੜਿਆ ਪੂਰਾ ਡਾਟਾ ਓਹੀਓ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਦੇ ਟ੍ਰੈਫਿਕ ਮੈਨੇਜਮੈਂਟ ਸੈਂਟਰ ਤਕ ਭੇਜਣਗੇ। ਇਥੇ ਇਸ ਡਾਟਾ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਜੇਕਰ ਜ਼ਰੂਰੀ ਹੋਇਆ ਤਾਂ ਆਵਾਜਾਈ ਨੂੰ ਬਰਕਰਾਰ ਰੱਖਣ ਲਈ ਐਕਸ਼ਨ ਵੀ ਇਥੋਂ ਹੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗਰਾਊਂਡ ਬੇਸਡ ਕੈਮਰਿਆਂ ਨੂੰ ਵੀ ਆਪ੍ਰੇਟ ਕੀਤਾ ਜਾਵੇਗਾ, ਜਿਸ ਨਾਲ ਵਿਸਥਾਰ 'ਚ ਪਤਾ ਲਾਉਣ 'ਚ ਮਦਦ ਮਿਲੇਗੀ ਕਿ ਆਖਿਰ ਸੜਕ 'ਤੇ ਕੀ ਹੋਇਆ ਹੈ। ਓਹੀਓ ਸਟੇਟ ਦੇ ਪ੍ਰੋਫੈਸਰ ਅਤੇ ਏਅਰੋਸਪੇਸ ਰਿਸਰਚ ਸੈਂਟਰ ਦੇ ਡਾਇਰੈਕਟਰ ਜਿਮ ਗ੍ਰੈਗਰੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਕਾਰਾਤਮਕ ਸੋਚ ਨਾਲ ਸੁਰੱਖਿਆ ਨਾਲ ਜੁੜੇ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਕਾਫੀ ਮਦਦ ਮਿਲੇਗੀ। ਅਸੀਂ ਇਸ 'ਤੇ ਮਿਲ ਕੇ ਕੰਮ ਕਰ ਰਹੇ ਹਾਂ ਤੇ ਚਾਹੁੰਦੇ ਹਾਂ ਕਿ ਇਹ ਤਕਨੀਕ ਸੁਰੱਖਿਅਤ ਤਰੀਕੇ ਨਾਲ ਕੰਮ ਕਰੇ। ਡਰਾਈਵ ਓਹੀਓ ਡਵੀਜ਼ਨ ਮੁਤਾਬਕ ਡਰੋਨਜ਼ ਜ਼ਰੀਏ ਟ੍ਰੈਫਿਕ ਦੌਰਾਨ ਆਵਾਜਾਈ ਨੂੰ ਬਣਾਏ ਰੱਖਣ ਤੇ ਡਰਾਈਵਰਜ਼ ਤਕ ਸਹੀ ਫੈਸਲਾ ਪਹੁੰਚਾਉਣ 'ਚ ਕਾਫੀ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ  ਰਸਤੇ 'ਚ ਦੁਰਘਟਨਾ ਹੋਣ 'ਤੇ ਇਨ੍ਹਾਂ ਜ਼ਰੀਏ ਲੋਕਾਂ ਨੂੰ ਵੱਖਰੇ ਰੂਟ ਤੋਂ ਜਾਣ ਦੀ ਵੀ ਜਾਣਕਾਰੀ ਦਿੱਤੀ ਜਾ ਸਕੇਗੀ, ਜਿਸ ਨਾਲ ਟ੍ਰੈਫਿਕ ਨੂੰ ਹਾਈਵੇ 'ਤੇ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕੇਗਾ।


ਇਸ ਰੂਟ 'ਤੇ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ ਡਰੋਨ ਮਾਨੀਟਰਿੰਗ
ਇਸ ਨੂੰ ਸਭ ਤੋਂ ਪਹਿਲਾਂ ਓਹੀਓ ਦੇ ਹਾਈਵੇ ਰੂਟ US. Route 33 'ਤੇ ਸ਼ੁਰੂ ਕੀਤਾ ਜਾਵੇਗਾ ਅਤੇ 35 ਮੀਲ (ਲਗਭਗ 56 ਕਿਲੋਮੀਟਰ) ਦੀ ਦੂਰੀ ਤਕ ਇਹ ਡਰੋਨਜ਼ ਸੜਕ ਨੂੰ ਮਾਨੀਟਰ ਕਰਨਗੇ। ਹਾਈਵੇ 'ਤੇ ਉਂਝ ਤਾਂ ਗਰਾਊਂਡ ਬੇਸਡ ਕੈਮਰਿਆਂ ਨੂੰ ਲਾਇਆ ਗਿਆ ਹੈ ਪਰ ਇਹ ਘੱਟ ਦੂਰੀ ਤਕ ਹੀ ਟ੍ਰੈਫਿਕ ਨੂੰ ਮਾਨੀਟਰ ਕਰਦੇ ਹਨ, ਜਿਸ ਵਜ੍ਹਾ ਨਾਲ ਹੁਣ ਡਰੋਨਜ਼ ਜ਼ਰੀਏ ਨਿਗਰਾਨੀ ਕਰਨ 'ਚ ਕਾਫੀ ਮਦਦ ਮਿਲੇਗੀ।