ਹੁਣ ਕ੍ਰੈਡਿਟ ਕਾਰਡ ਤੋਂ ਟਰਾਂਜੈਕਸ਼ਨ ਲਈੰ ਨਹੀਂ ਹੋਵੇਗੀ ਪਿੰਨ ਦੀ ਜ਼ਰੂਰਤ, ਜਾਣੋ ਕਿਵੇਂ

04/22/2017 12:01:47 PM

ਜਲੰਧਰ-ਨੋਟਬੰਦੀ ਦੇ ਕਾਰਣ ਸਰਕਾਰ ਨੇ ਕੈਸ਼ਲੈਸ ਭੁਗਤਾਨ (ਡੈਬਿਟ- ਕ੍ਰੈਡਿਟ ਕਾਰਡ) ''ਚ ਵਾਧਾ ਕੀਤਾ ਹੈ ਅਤੇ ਹੁਣ ਸਰਕਾਰ ਕਾਰਡਲੈਸ ਭੁਗਤਾਨ ਦੀ ਸਲਾਹ ਦੇ ਰਹੀ ਹੈ। ਇਸ ਦੇ ਤਹਿਤ ਹੁਣ ਖਪਤਕਾਰ ਫਿਗਰਪ੍ਰਿੰਟ ਦੇ ਰਾਹੀਂ ਭੁਗਤਾਨ ਕਰ ਸਕਣਗੇ। ਡਿਜੀਟਲ ਪੇਮੈਂਟ ''ਚ ਹੋਰ ਵਾਧਾ ਕਰਨ ਦੇ ਲਈ ਅਮਰੀਕਾ ਦੀ ਕੰਪਨੀ ਇਕ ਅਜਿਹਾ ਕਾਰਡ ਪੇਸ਼ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਯੂਜ਼ਰਸ ਫਿੰਗਰਪ੍ਰਿੰਟ ਦਾ ਇਸਤੇਮਾਲ ਕਰਕੇ ਪੇਮੈਂਟ ਕਰ ਸਕਣਗੇ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਦੀ ਮਦਦ ਨਾਲ ਤੁਹਾਨੂੰ ਕਿਤੇ ਵੀ ਖਰੀਦਦਾਰੀ ਕਰਨ ਸਮੇਂ ਕਾਰਡ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਕਾਰਡ ਪਿੰਨ ਦੀ ਜਗ੍ਹਾਂ ਤੁਹਾਨੂੰ ਫਿੰਗਰਪ੍ਰਿੰਟ ਤੋਂ ਹੀ ਭੁਗਤਾਨ ਸੰਭਵ ਹੋਵੇਗਾ।

ਕੀ ਕਰਨਾ ਹੋਵੇਗਾ-

ਇਸ ਦੇ ਲਈ ਤੁਹਾਨੂੰ ਆਪਣੇ ਬੈਂਕ ''ਚ ਕਾਰਡ ਨੂੰ ਰਜਿਸਟਰ ਕਰਵਾਉਣਾ ਹੋਵੇਗਾ ਜਿਸ ਦੇ ਤਹਿਤ ਤੁਹਾਨੂੰ ਫਿੰਗਰਪ੍ਰਿੰਟ ਕਾਰਡ ਦੇ ਡਿਜੀਟਲ ਟੈਂਪਲੈਟ ''ਤੇ ਸਟੋਰ ਕਰ ਲਿਆ ਜਾਵੇਗਾ। ਇਸ ਦੇ ਬਾਅਦ ਤੁਸੀਂ ਜਦੋਂ ਵੀ ਖਰੀਦਾਰੀ ਕਰੋਗੇ ਤਾਂ ਤੁਹਾਨੂੰ ਸਿਰਫ ਆਪਣੇ ਫਿੰਗਰਪ੍ਰਿੰਟ ਦਾ ਇਸਤੇਮਾਲ ਹੀ ਕਰਨਾ ਹੋਵੇਗਾ ਅਤੇ ਤੁਹਾਡਾ ਪੇਮੈਂਟ ਹੋ ਜਾਵੇਗਾ। ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਫਿੰਗਰਪ੍ਰਿੰਟ ਦਾ ਇਸਤੇਮਾਲ ਹੈਂਕਿੰਗ ਦੇ ਲਿਹਾਜ਼ ''ਚ ਪੂਰੀ ਤਰ੍ਹਾਂ ''ਚ ਫੁੱਲਪਰੂਫ ਤਾਂ ਨਹੀਂ ਪਰ ਇਹ ਬਾਈਉਮੈਟ੍ਰਿਕ ਟੈਕਨਾਲੋਜੀ ਲਈ ਚੰਗਾ ਇਸਤੇਮਾਲ ਜ਼ਰੂਰ ਹੈ।

ਅਮਰੀਕਾ ਕੰਪਨੀ ਨੇ ਇਸ ਕਾਰਡ ਦਾ ਟੈਸਟ ਦੱਖਣੀ ਅਫਰੀਕਾ ''ਚ ਕੀਤਾ ਹੈ ਜੋ ਸਫਲ ਰਿਹਾ ਹੈ। ਅਗਲੇ ਕੁਝ ਮਹੀਨਿਆਂ ''ਚ ਕਈ ਅਤੇ ਹੋਰਾਂ ਜਗ੍ਹਾਂ ''ਤੇ ਇਸ ਦਾ ਟੈਸਟ ਕੀਤਾ ਜਾਵੇਗਾ। ਫਿਰ ਇਸ ਨੂੰ ਅਮਰੀਕਾ, ਯੂਰਪ ਅਤੇ ਇਸ ਦੇ ਇਲਾਵਾ ਏਸ਼ੀਆ ਦੇ ਦੇਸ਼ਾਂ ''ਚ ਵੀ ਜਾਰੀ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਹਾਲ ਹੀ ''ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਅੰਬੇਦਕਰ ਜਯੰਤੀ ਦੇ ਮੌਕੇ ''ਤੇ ਆਧਾਰ Pay system ਲਾਂਚ ਕੀਤਾ ਸੀ। ਇਹ ਆਧਾਰ ਪੇ ਦੁਕਾਨਦਾਰ ਦੇ ਲਈ ਬਣਾਇਆ ਗਿਆ ਆਧਾਰ Inboxed Payment System ਹੈ। ਇਸ ਦੇ ਰਾਹੀਂ ਗਾਹਕਾਂ ਨੂੰ ਪੇਮੈਂਟ ਕਰਨ ਦੇ ਲਈ ਡੈਬਿਟ ਕਾਰਡ, ਕ੍ਰੈਡਿਟ ਕੈਰਡ, ਈ- ਵਾਲਿਟ ਜਾਂ ਸਮਾਰਟਫੋਨ ਦੀ ਜਰੂਰਤ ਨਹੀਂ ਹੋਵੇਗੀ। ਬਲਕਿ ਗਾਹਕ ਆਪਣਾ ਫਿੰਗਰਪ੍ਰਿੰਟ ਦੇ ਕੇ ਪੇਮੈਂਟ ਕਰ ਸਕਣਗੇ। ਸਰਕਾਰ ਦੇ ਮੁਤਾਬਿਕ ਹੁਣ ਲੋਕ ਬਿਨ੍ਹਾਂ ਸਮਾਰਟਫੋਨ, ਇੰਟਰਨੈੱਟ ਡੈਬਿਟ ਕਾਰਡ ਜਾਂ ਕ੍ਰੈਡਿਟ ਦੇ ਰਾਹੀਂ ਡਿਜੀਟਲ ਟਰਾਂਜੈਕਸ਼ਨ ਕਰ ਸਕਦੇ ਹੈ। ਇਹ ਸਰਵਿਸ Bhim ਐਪ ਦੇ ਨਾਲ ਇੰਟੀਗ੍ਰੇਡ ਕੀਤੀ ਗਈ ਹੈ।