ਹੁਣ ਆਰੋਗਿਆ ਸੇਤੂ ਐਪ ’ਤੇ ਟੀਕਾਕਰਨ ਬਾਰੇ ਜਾਣਕਾਰੀ ਕਰ ਸਕਦੇ ਹੋ ਸਾਂਝੀ

06/02/2021 10:30:03 AM

ਨਵੀਂ ਦਿੱਲੀ– ਹੁਣ ਕੋਈ ਵੀ ਵਿਅਕਤੀ ਆਪਣੇ ਟੀਕਾਕਰਨ ਬਾਰੇ ਆਪਣੇ ਆਪ ਹੀ ਆਰੋਗਿਆ ਸੇਤੂ ਮੋਬਾਇਲ ਐਪ ’ਤੇ ਜਾਣਕਾਰੀ ਨੂੰ ਅਪਡੇਟ ਕਰ ਸਕਦਾ ਹੈ। ਸਰਕਾਰ ਮੁਤਾਬਕ ਇਸ ਨਾਲ ਯਾਤਰਾ ਉਦੇਸ਼ ਲਈ ਟੀਕਾਕਰਨ ਦੀ ਹਾਲਤ ਬਾਰੇ ਜਾਂਚ ਕਰਨ ਵਿਚ ਸੌਖ ਹੋਵੇਗੀ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨਾਲ ਆਰੋਗਿਆ ਸੇਤੂ ਐਪ ਦੇ ਸਾਰੇ ਉਪਯੋਗਕਰਤਾਵਾਂ ਨੂੰ ਟੀਕਾਕਰਨ ਦੀ ਹਾਲਤ ਨੂੰ ਅਪਡੇਟ ਕਰਨ ਦਾ ਬਦਲ ਮਿਲੇਗਾ। 

ਮੰਤਰਾਲਾ ਨੇ ਕਿਹਾ ਕਿ ਜਿਨ੍ਹਾਂ ਉਪਯੋਗਕਰਤਾਵਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲੱਗੀ ਹੈ, ਉਨ੍ਹਾਂ ਨੂੰ ਐਪ ’ਤੇ ਨੀਲੇ ਰੰਗ ਦਾ ਇਕ ਨਿਸ਼ਾਨ ਵਿਖਾਈ ਦੇਵੇਗਾ, ਜਦੋਂ ਕਿ ਦੋਵੇਂ ਖੁਰਾਕਾਂ ਲੈ ਚੁੱਕੇ ਉਪਯੋਗਕਰਤਾਵਾਂ ਨੂੰ 14 ਦਿਨਾਂ ਤੋਂ ਬਾਅਦ ਨੀਲੇ ਰੰਗ ਦੇ 2 ਨਿਸ਼ਾਨ (ਡਬਲ ਟਿਕ) ਨਜ਼ਰ ਆਉਣਗੇ।

Rakesh

This news is Content Editor Rakesh