ਭਾਰੀ ਕੀਮਤ ’ਚ ਤਿਆਰ ਹੋਇਆ ਸਭ ਤੋਂ ਹਲਕਾ ਇਲੈਕਟ੍ਰਿਕ ਮੋਟਰਸਾਈਕਲ

Tuesday, Jan 15, 2019 - 11:59 AM (IST)

ਆਟੋ ਡੈਸਕ– ਨਵੀਂ ਤਕਨੀਕ ਤੇ ਅਨੋਖੇ ਡਿਜ਼ਾਈਨ ਵਾਲਾ ਅਜਿਹਾ ਇਲੈਕਟ੍ਰਿਕ ਮੋਟਰਸਾਈਕਲ ਲਾਂਚ ਕੀਤਾ ਗਿਆ ਹੈ, ਜੋ ਭਾਰ ਵਿਚ ਹਲਕਾ ਤੇ ਕੀਮਤ ਵਿਚ ਭਾਰੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦਾ ਭਾਰ ਸਿਰਫ 38.5 ਕਿਲੋ ਹੈ ਅਤੇ ਇਸ ਦੀ ਕੀਮਤ 39,500 ਡਾਲਰ (ਲਗਭਗ 28 ਲੱਖ ਰੁਪਏ) ਰੱਖੀ ਗਈ ਹੈ, ਜੋ ਇਸ ਨੂੰ ਕਾਫੀ ਖਾਸ ਬਣਾ ਦਿੰਦੀ ਹੈ। ਇਸ ਦੀ ਨਿਰਮਾਤਾ ਕੰਪਨੀ ਜਰਮਨ ਇਲੈਕਟ੍ਰਿਕ ਮੋਟਰਸਾਈਕਲਸ ਨੇ ਕਿਹਾ ਹੈ ਕਿ Novus ਨਾਂ ਦਾ ਇਹ ਮੋਟਰਸਾਈਕਲ ਖਾਸ ਤੌਰ ’ਤੇ ਸ਼ਹਿਰੀ ਇਲਾਕਿਆਂ ਵਿਚ ਚਲਾਉਣ ਲਈ ਬਣਾਇਆ ਗਿਆ ਹੈ ਅਤੇ ਇਹ ਕਾਫੀ ਖਾਸ ਹੈ।

PunjabKesari

98 km/h ਦੀ ਉੱਚ ਰਫਤਾਰ
ਅਲਟਰਾ ਮਾਡਰਨ ਡਿਜ਼ਾਈਨ ’ਤੇ ਆਧਾਰਿਤ ਇਸ ਇਲੈਕਟ੍ਰਿਕ ਮੋਟਰਸਾਈਕਲ ਦੇ ਰੀਅਰ ’ਚ ਖਾਸ ਤੌਰ ’ਤੇ ਤਿਆਰ ਮੋਟਰ ਲਾਈ ਗਈ ਹੈ, ਜੋ 18.7 ਹਾਰਸ ਪਾਵਰ ਦੀ ਵੱਧ ਤੋਂ ਵੱਧ ਤਾਕਤ ਪੈਦਾ ਕਰਦੀ ਹੈ। ਇਸ ਨੂੰ ਬਹੁਤ ਘੱਟ ਸਮੇਂ ’ਚ 98 km/h ਦੀ ਉੱਚ ਰਫਤਾਰ ਤਕ ਪਹੁੰਚਾਇਆ ਜਾ ਸਕਦਾ ਹੈ।

PunjabKesari

ਇਕ ਘੰਟੇ ’ਚ ਹੋਵੇਗਾ 80 ਫੀਸਦੀ ਤਕ ਚਾਰਜ
ਇਸ ਨੂੰ ਫਾਸਟ ਚਾਰਜਿੰਗ ਤਕਨੀਕ ’ਤੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਸ ਨੂੰ 0 ਤੋਂ 80 ਫੀਸਦੀ ਤਕ ਇਕ ਘੰਟੇ ਵਿਚ ਚਾਰਜ ਕੀਤਾ ਜਾ ਸਕਦਾ ਹੈ। ਇਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 96 km ਤਕ ਦੀ ਦੂਰੀ ਤਹਿ ਕਰਨ ਵਿਚ ਮਦਦ ਮਿਲੇਗੀ। Novus ਦੇ ਬੈਟਰੀ ਪੈਕ ਨੂੰ ਕਾਫੀ ਲਿਮਟਿਡ ਰੱਖਿਆ ਗਿਆ ਹੈ। ਇਸ ਦਾ ਫਰੇਮ, ਹੈੱਡਸਟਾਕ, ਫੋਕਸ, ਸਵਿੰਗਆਰਮ ਅਤੇ ਇਥੋਂ ਤਕ ਕਿ ਹੈਂਡਲਬਾਰ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ, ਜਿਸ ਨਾਲ ਇਹ ਕਾਫੀ ਹਲਕਾ ਹੈ।


Related News