elite x3 ਨੂੰ ਇਸੇ ਸਾਲ ਭਾਰਤ ''ਚ ਪੇਸ਼ ਕਰੇਗੀ ਐੱਚ. ਪੀ
Saturday, Apr 09, 2016 - 06:10 PM (IST)

ਜਲੰਧਰ— ਪਰਸਨਲ ਕੰਪਿਊਟਰ ਅਤੇ ਪ੍ਰਿਟਿੰਗ ਮਸ਼ੀਨਾਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਹੈਵਲੇਟ ਪੈਕਰਡ ਐੱਚ.ਪੀ ਇੰਕ : ਆਪਣਾ ਦੂਜਾ ਸਮਾਰਟਫੋਨ ਐੱਚ. ਪੀ ਇਲੀਟ ਐਕਸ3 ਇਸ ਸਾਲ ਭਾਰਤ ''ਚ ਪੇਸ਼ ਕਰੇਗੀ। ਇਸ ''ਚ ਕੰਪਨੀ ਨੇ ਅੱਠ ਨਵੇਂ ਉਤਪਾਦ ਅੱਜ ਪੇਸ਼ ਕੀਤੇ ਜਿਨ੍ਹਾਂ ''ਚ ''ਦੁਨੀਆ ਦਾ ਸਭ ਤੋਂ ਪਤਲਾ ਲੈਪਟਾਪ ਵੀ ਸ਼ਾਮਿਲ ਹੈ । ਐੱਚ. ਪੀ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਸ਼੍ਰੀਵਾਸਤਵ ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ - ਇਲੀਟ ਐਕਸ3 ਇਕ ਤਰ੍ਹਾਂ ਦਾ ਪੂਰਾ ਕੰਪਿਊਟਰ ਹੈ ਜਿਸ ਦੇ ਨਾਲ ਫੋਨ ਕਾਲ ਵੀ ਕੀਤੀ ਜਾ ਸਕਦੀ ਹੈ। '' ਇਸ ਨੂੰ ਇਸ ਕਲੈਂਡਰ ਸਾਲ ''ਚ ਪੇਸ਼ ਕੀਤਾ ਜਾਵੇਗਾ ।
ਕੰਪਨੀ ਐੱਚ. ਪੀ ਨੇ ਇਸ ਪ੍ਰੋਡਕਟ ਦੀ ਕੀਮਤ ਅਜੇ ਤੱਕ ਘੋਸ਼ਿਤ ਨਹੀਂ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਲੀਟ ਐਕਸ3 ਪਹਿਲਾ ''ਬਿਲਟ ਫੋਰ ਬਿਜ਼ਨੈੱਸ'' ਮੋਬਾਇਲ ਉਪਕਰਣ ਹੈ ਜੋ ਕਿ ਇਕ ਹੀ ਉਪਕਰਣ ''ਚ ਫੈਬਲੇਟ, ਲੈਪਟਾਪ ਅਤੇ ਡੈਸਕਟਾਪ ਜਿਹੇ ਫੀਚਰ ਜਾਂ ਸੁਵਿਧਾਵਾਂ ਦਵੇਗਾ। ''ਐੱਚ. ਪੀ ਇਲੀਟ ਐਕਸ3 ਇਸ ਸਾਲ ਅਕਤੂਬਰ ''ਚ ਭਾਰਤ ''ਚ ਪੇਸ਼ ਕੀਤਾ ਜਾਣਾ ਹੈ। ਇਸ ''ਚ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ, ਵਾਇਰਲੈਸ ਚਾਰਜਿੰਗ ਸਹਿਤ ਹੋਰ ਵੀ ਫੀਚਰਜ਼ ਹਨ।