ਆ ਰਿਹਾ ਨੋਕੀਆ ਦਾ ਨਵਾਂ ਸਮਾਰਟ TV, ਇੰਨੀ ਹੋ ਸਕਦੀ ਹੈ ਕੀਮਤ

03/19/2020 10:58:05 AM

ਗੈਜੇਟ ਡੈਸਕ– ਨੋਕੀਆ ਦਾ ਨਵਾਂ ਸਮਾਰਟ ਟੀਵੀ ਆ ਰਿਹਾ ਹੈ। ਨੋਕੀਆ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦੀ ਹੀ ਭਾਰਤ ’ਚ ਨਵਾਂ ਸਮਾਰਟ ਟੀਵੀ ਮਾਡਲ ਲਾਂਚ ਕਰੇਗੀ। ਐੱਨ.ਪੀ.ਯੂ. ਦੀ ਰਿਪੋਰਟ ਮੁਤਾਬਕ, 55-ਇੰਚ ਸਕਰੀਨ ਵਾਲੇ ਨੋਕੀਆ ਦੇ ਪਹਿਲੇ ਸਮਾਰਟ ਟੀਵੀ ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਹੈ ਅਤੇ ਕੰਪਨੀ ਜਲਦ ਹੀ ਦੂਜਾ ਸਮਾਰਟ ਟੀਵੀ ਲਿਆਏਗੀ। ਕੰਪਨੀ ਇਸ ਵਾਰ 43 ਇੰਚ ਵਾਲਾ ਨੋਕੀਆ ਸਮਾਰਟ ਟੀਵੀ ਲਿਆ ਸਕਦੀ ਹੈ। ਫਲਿਪਕਾਰਟ ਨੇ ਪਹਿਲਾਂ ਹੀ ਨੋਕੀਆ ਦੇ ਨਵੇਂ ਸਮਾਰਟ ਟੀਵੀ ਦਾ ਟੀਜ਼ਰ ਟਵਿਟਰ ’ਤੇ ਪੋਸਟ ਕੀਤਾ ਹੈ। ਭਾਰਤੀ ਬਾਜ਼ਾਰ ’ਚ ਨੋਕੀਆ ਦੇ ਇਸ 43 ਇੰਚ ਵਾਲੇ ਸਮਾਰਟ ਟੀਵੀ ਦਾ ਮੁਕਾਬਲਾ ਸ਼ਾਓਮੀ, ਮੋਟੋਰੋਲਾ ਅਤੇ Vu ਸਮੇਤ ਦੂਜੀਆਂ ਕੰਪਨੀਆਂ ਦੇ ਟੀ-ਵੀਜ਼ ਨਾਲ ਹੋਵੇਗਾ। 

ਨੋਕੀਆ ਦੇ ਸਮਾਰਟ ਟੀਵੀ ’ਚ ਹੋਣਗੇ JBL ਦੇ ਸਪੀਕਰਜ਼
ਰਿਪੋਰਟ ਮੁਤਾਬਕ, ਨੋਕੀਆ ਦਾ ਨਵਾਂ ਸਮਾਰਟ ਟੀਵੀ 55-ਇੰਚ ਵਾਲੇ ਟੈਲੀਵਿਜ਼ਨ ਦਾ ਕਿਫਾਇਦੀ ਵੇਰੀਐਂਟ ਹੋਵੇਗਾ। ਨੋਕੀਆ ਦਾ ਸਮਾਰਟ ਟੀਵੀ JBL ਦੇ ਸਪੀਕਰਜ਼, ਇੰਟੈਲੀਜੈਂਟ ਡਿਮਿੰਗ, DTS TruSurround ਅਤੇ ਡਾਲਬੀ ਆਡੀਓ ਦੇ ਨਾਲ ਆ ਸਕਦਾ ਹੈ। ਇਹ ਸਮਾਰਟ ਟੀਵੀ ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚੱਲੇਗਾ ਅਤੇ ਇਹ ਗੂਗਲ ਅਸਿਸਟੈਂਟ ਦੇ ਵਾਇਸ ਕਮਾਂਡ ਇੰਟਰਫੇਸ ਨਾਲ ਲੈਸ ਹੋਵੇਗਾ। ਫਲਿਪਕਾਰਟ ਨੇ ਨੋਕੀਆ ਦੇ ਨਵੇਂ ਸਮਾਰਟ ਟੀਵੀ ਨੂੰ ਲੈ ਕੇ ਜੋ ਟਵੀਟ ਕੀਤਾ ਹੈ, ਉਸ ਮੁਤਾਬਕ, ਪਿਓਰ ਡਿਜ਼ਾਈਨ, ਪਿਓਰ ਪਰਫਾਰਮੈਂਸ ਅਤੇ ਨਵੇਂ ਡਾਇਮੈਂਸ਼ਨ ’ਚ ਆਏਗਾ। ਨੋਕੀਆ ਦਾ ਸਮਾਰਟ ਟੀਵੀ ਕਲੀਅਰ ਵਿਊਅਤੇ ਕਲੀਅਰ ਸਾਊਂਡ ਟੈਕਨਾਲੋਜੀ ਦੇ ਨਾਲ ਆ ਸਕਦਾ ਹੈ। ਇਹ ਸਮਾਰਟ ਟੀਵੀ  PureX ਕਵਾਡ-ਕੋਰ ਪ੍ਰੋਸੈਸਰ ਨਾਲ ਆ ਸਕਦਾ ਹੈ। 

ਇੰਨੀ ਹੋ ਸਕਦੀ ਹੈ ਕੀਮਤ
ਐੱਨ.ਪੀ.ਯੂ. ਦੀ ਰਿਪੋਰਟ ਮੁਤਾਬਕ, ਨੋਕੀਆ ਦੇ 43 ਇੰਚ ਵਾਲੇ ਸਮਾਰਟ ਟੀਵੀ ਦੀ ਕੀਮਤ 30,999 ਰੁਪਏ ਦੇ ਕਰੀਬ ਹੋ ਸਕਦੀ ਹੈ। ਨੋਕੀਆ ਨੇ ਪਿਛਲੇ ਸਾਲ ਦਸੰਬਰ ’ਚ 55-ਇੰਚ ਵਾਲਾ ਆਪਣਾ ਪਹਿਲਾ ਸਮਾਰਟ ਟੀਵੀ ਲਾਂਚ ਕੀਤਾ ਸੀ। ਨੋਕੀਆ ਦੇ 43 ਇੰਚ ਵਾਲੇ ਨਵੇਂ ਸਮਾਰਟ ਟੀਵੀ ’ਚ ਕਈ ਫੀਚਰ 55-ਇੰਚ ਵਾਲੇ ਮਾਡਲ ਵਰਗੇ ਹੋ ਸਕਦੇ ਹਨ। ਨੋਕੀਆ ਦੇ ਨਵੇਂ ਮਾਡਲ ’ਚ ਬਿਲਟ-ਇਨ ਕ੍ਰੋਮਕਾਸਟ ਅਤੇ ਐਡਵਾਂਸਡ ਡਾਟਾ ਸੇਵਿੰਗ ਫੰਕਸ਼ਨ ਦਿੱਤਾ ਜਾ ਸਕਦਾ ਹੈ। ਨੋਕੀਆ ਦਾ ਸਮਾਰਟ ਟੀਵੀ, ਫਲਿਪਕਾਰਟ ਐਕਸਕਲੂਜ਼ਿਵ ਹੋਵੇਗਾ। ਹਾਲਾਂਕਿ, ਕੰਪਨੀ ਵਲੋਂ ਨਵੇਂ ਮਾਡਲ ਦੇ ਸਾਈਜ਼ ਅਤੇ ਕੀਮਤ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ। ਨਾਲ ਹੀ ਇਸ ਬਾਰੇ ਵੀ ਕੁਝ ਨਹੀਂ ਕਿਹਾ ਗਿਆ ਕਿ ਇਹ ਸਮਾਰਟ ਟੀਵੀ ਕਦੋਂ ਲਾਂਚ ਹੋਵੇਗਾ। 


Rakesh

Content Editor

Related News