ਨੋਕੀਆ 5 ਦਸੰਬਰ ਨੂੰ ਲਾਂਚ ਕਰ ਸਕਦੀ ਹੈ 3 ਨਵੇਂ ਸਮਾਰਟਫੋਨਜ਼

11/23/2019 12:15:19 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ 5 ਦਸੰਬਰ ਨੂੰ 3 ਨਵੇਂ ਸਮਾਰਟਫੋਨ ਲਾਂਚ ਕਰ ਸਕਦੀ ਹੈ। ਕੰਪਨੀ ਨੇ ਆਪਣੇ ਈਵੈਂਟ ਲਈ ਇਨਵਾਈਟਸ ਭੇਜ ਦਿੱਤੇ ਹਨ। ਇਸ ਈਵੈਂਟ ’ਚ ਕੰਪਨੀ Nokia 8.2, Nokia 5.2 ਅਤੇ Nokia 2.3 ਲਾਂਚ ਕਰ ਸਕਦੀ ਹੈ। ਨੋਕੀਆ 8.2 ਇਕ ਮਿਡ ਰੇਂਜਡ ਸਮਾਰਟਫੋਨ ਹੋਵੇਗਾ ਜੋ ਨੋਕੀਆ 8.1 ਦਾ ਸਕਸੈਸਰ ਹੈ। ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਡੈਡੀਕੇਟਿਡ ਅਲਟਰਾ ਵਾਈਡ ਐਂਗਲ ਅਤੇ ਟੈਲੀਫੋਟੋ ਲੈੱਨਜ਼ ਦਿੱਤਾ ਜਾ ਸਕਦਾ ਹੈ। 

 

ਨੋਕੀਆ 8.2 
ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 735 ਚਿਪਸੈੱਟ ਦਿੱਤਾ ਜਾ ਸਕਦਾ ਹੈ। ਮੈਮਰੀ ਅਤੇ ਰੈਮ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਨੂੰ 4 ਜੀ.ਬੀ., 6 ਜੀ.ਬੀ. ਅਤੇ 8 ਜੀ.ਬੀ. ਰੈਮ ਆਪਸ਼ੰਸ ’ਚ ਉਤਾਰਿਆ ਜਾ ਸਕਦਾ ਹੈ, ਜਿਸ ਦੇ ਨਾਲ ਯੂਜ਼ਰਜ਼ ਨੂੰ 64 ਜੀ.ਬੀ., 128 ਜੀ.ਬੀ. ਅਤੇ 256 ਜੀ.ਬੀ. ਇੰਟਰਨਲ ਸਟੋਰੇਜ ਮਿਲੇਗੀ। ਬੈਕ ਪੈਨਲ ’ਤੇ ਯੂਜ਼ਰਜ਼ ਨੂੰ ਨੋਕੀਆ Zeiss ਆਪਟਿਕਸ ਵਾਲਾ 64 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਇਸ ਸਮਾਰਟਫੋਨ ’ਚ 4,000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਕਵਿੱਕ ਚਾਰਜਰ ਸਪੋਰਟ ਦੇ ਨਾਲ ਆਉਂਦੀ ਹੈ। 

ਨੋਕੀਆ 5.2 
ਇਹ ਇਕ ਲੋਵਰ ਮਿਡ ਰੇਂਜ ਫੋਨ ਹੈ। ਨੋਕੀਆ 5.2 ਪੰਚ ਹੋਲ ਡਿਸਪਲੇਅ ਡਿਜ਼ਾਈਨ ਦੇ ਨਾਲ ਆਏਗਾ। ਦੱਸਿਆ ਜਾ ਰਿਹਾ ਹੈ ਕਿ ਫੋਨ ’ਚ 2246x1080 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.0 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫੋਨ ਦੇ ਹੇਠਲੇ ਪਾਸੇ ਪਤਲੇ ਬੇਜ਼ਲਸ ਮੌਜੂਦ ਹੋਣਗੇ। ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ. ਫਲੈਸ਼ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਲੀਕਸ ਦੀ ਮੰਨੀਏ ਤਾਂ ਫੋਨ ਦਾ ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਦਾ ਹੋਵੇਗਾ। ਉਥੇ ਹੀ ਸੈਕੇਂਡਰੀ ਕੈਮਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਡੈੱਪਥ ਸੈਂਸਰ ਹੋਵੇਗਾ। ਸੈਲਫੀ ਲਈ ਫੋਨ ’ਚ ਡਿਸਪਲੇਅ ’ਚ ਦਿੱਤੇ ਗਏ ਪੰਚ ਹੋਲ ’ਚ 16 ਮੈਗਾਪਿਕਸਲ ਦਾ ਕੈਮਰਾ ਯੂਨਿਟ ਦਿੱਤਾ ਜਾ ਸਕਦਾ ਹੈ। 

ਨੋਕੀਆ 2.3
ਨੋਕੀਆ 2.3 ਇਕ ਐਂਟਰੀ ਲੈਵਲ ਸਮਾਰਟਫੋਨ ਹੋਵੇਗਾ। ਲੀਕਸ ਮੁਤਾਬਕ, ਨੋਕੀਆ 2.3 ’ਚ ਮੀਡੀਆਟੈੱਕ ਪ੍ਰੋਸੈਸਰ ਹੋਵੇਗਾ। ਇਹ ਸਮਾਰਟਫੋਨ ਲੇਟੈਸਟ ਬਲੂਟੁੱਥ 5.0 ਦੇ ਨਾਲ ਆਏਗਾ। ਨੋਕੀਆ ਦੇ ਇਸ ਸਮਾਰਟਫੋਨ ਨੂੰ ਨਿਅਰ ਸਟਾਕ ਐਂਡਰਾਇਡ ਪਾਈ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਨੋਕੀਆ 2.3 ਸਮਾਰਟਫੋਨ ਚਾਰਕੋਲ, ਸ਼ਾਇਨ ਗ੍ਰੀਨ ਅਤੇ ਸੈਂਡ ਕਲਰ ’ਚ ਮਿਲੇਗਾ। ਨੋਕੀਆ 2.3, ਨੋਕੀਆ 2.2 ਦਾ ਸਕਸੈਸਰ ਹੋਵੇਗਾ। ਨੋਕੀਆ 2.2 ਫਿਲਹਾਲ 6,599 ਰੁਪਏ ’ਚ ਮਿਲ ਰਿਹਾ ਹੈ। ਇਸ ਸਮਾਰਟਫੋਨ ’ਚ 5.71 ਇੰਚ ਦੀ ਨੌਚ ਡਿਸਪਲੇਅ ਹੋਵੇਗੀ ਅਤੇ ਇਹ ਐਂਡਰਾਇਡ ਪਾਈ ’ਤੇ ਚੱਲਦਾ ਹੈ। ਨੋਕੀਆ 2.3 ’ਚ 3 ਜੀ.ਬੀ. ਤੱਕ ਰੈਮ ਹੋ ਸਕਦੀ ਹੈ। 

ਕੀਮਤ
ਨੋਕੀਆ 8.2 ਦੀ ਸੰਭਾਵਿਤ ਕੀਮਤ 25,000 ਰੁਪਏ ਹੋ ਸਕਦੀ ਹੈ। ਉਥੇ ਹੀ ਨੋਕੀਆ 5.2 ਦੀ ਸੰਭਾਵਿਤ ਕੀਮਤ 15,000 ਰੁਪਏ ਤੱਕ ਹੋ ਸਕਦੀ ਹੈ। ਐਂਟਰੀ ਲੈਵਲ ਫੋਨ ਨੋਕੀਆ 2.3 ਦੀ ਕੀਮਤ 10,000 ਰੁਪਏ ਦੀ ਕਰੀਬ ਹੋ ਸਕਦੀ ਹੈ।