HMD Global ਨੇ ਮੰਨਿਆ, ਨੋਕੀਆ ਸਮਾਰਟਫੋਨ ਦੇ ਨਾਮ ਕਰਦੇ ਹਨ ਕਨਫਿਊਜ਼

06/12/2019 12:56:09 PM

ਗੈਜੇਟ ਡੈਸਕ– ਫਿਨਲੈਂਡ ਦੀ ਮੋਬਾਇਲ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਨੋਕੀਆ ਬ੍ਰਾਂਡਿਡ ਸਮਾਰਟਫੋਨਜ਼ ਨੂੰ ਬਾਜ਼ਾਰ ’ਚ ਵਾਪਸ ਲਿਆਉਣ ਦਾ ਕੰਮ ਬਿਹਤਰੀਨ ਢੰਗ ਨਾਲ ਕੀਤਾ ਹੈ। ਇਸ ਕੰਪਨੀ ’ਤੇ ਹੁਣ ਨੋਕੀਆ ਮੋਬਾਇਲਸ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੇਲਸ ਅਤੇ ਸਰਵਿਸ ਦੀ ਜ਼ਿੰਮੇਵਾਰੀ ਵੀ ਹੈ। ਖਾਸ ਗੱਲ ਇਹ ਹੈ ਕਿ ਸਮਾਰਟਫੋਨ ਬਾਜ਼ਾਰ ’ਚ ਤੇਜ਼ੀ ਨਾਲ ਵਧਦੀ ਮੁਕਾਬਲੇਬਾਜ਼ੀ ਦੇ ਬਾਵਜੂਦ ਐੱਚ.ਐੱਮ.ਡੀ. ਗਲੋਬਲ ਨੋਕੀਆ ਨੂੰ ਵੱਡਾ ਨਾਮ ਬਣਾਉਣ ’ਚ ਸਫਲ ਰਹੀ ਹੈ। ਹਾਲਾਂਕਿ, ਇਕ ਮਾਮਲੇ ’ਚ ਐੱਚ.ਐੱਮ.ਡੀ. ਗਲੋਬਲ ਕਮਜ਼ੋਰ ਸਾਬਤ ਹੋਈ ਹੈ ਅਤੇ ਉਹ ਹੈ ਨੋਕੀਆ ਡਿਵਾਈਸਿਜ਼ ਦੇ ਨਾਮ ਰੱਖਣ ’ਚ। 

ਯੂਜ਼ਰਜ਼ ਦੀ ਹਮੇਸ਼ਾ ਸ਼ਿਕਾਇਤ ਰਹੀ ਹੈ ਕਿ ਨੋਕੀਆ ਸਮਾਰਟਫੋਨਜ਼ ਦੇ ਨਾਮ ਬਹੁਤ ਕਨਫਿਊਜ਼ ਕਰਨ ਵਾਲੇ ਹੁੰਦੇ ਹਨ। ਨਾਮ ਨਾਲ ਉਨ੍ਹਾਂ ਦੇ ਫੀਚਰਜ਼ ਜਾਂ ਲਾਂਚ ਦਾ ਸਮਾਂ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਜਿਥੋਂ ਤਕ ਨੋਕੀਆ ਸਮਾਰਟਫੋਨਜ਼ ਦੇ ਨਾਮ ਰੱਖਣ ਦੀ ਗੱਲ ਹੈ, ਅਜਿਹਾ ਲੱਗਦਾਹੈ ਕਿ ਕੰਪਨੀ ਕੋਲ ਇਸ ਦਾ ਕੋਈ ਤੈਅ ਸਿਸਟਮ ਨਹੀਂ ਹੈ ਅਤੇ ਇਸੇ ਕਾਰਨ ਗਾਹਕ ਕਨਫਿਊਜ਼ ਹੁੰਦੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਚ.ਐੱਮ.ਡੀ. ਗਲੋਬਲ ਦੇ ਜਨਰਲ ਮੈਨੇਜਰ ਪ੍ਰਣਵ ਸ਼ਰਾਫ ਨੇ ਮੰਨਿਆ ਹੈ ਕਿ ਨੋਕੀਆ ਸਮਾਰਟਫੋਨਜ਼ ਦੇ ਨਾਮ ਰੱਖਣ ਦਾ ਤਰੀਕਾ ਸਹੀ ਨਹੀਂ ਹੈ ਅਤੇ ਇਸ ’ਤੇ ਕੰਮ ਕਰਨ ਦੀ ਲੋੜ ਹੈ। 

ਪ੍ਰਣਵ ਨੇ ਕਿਹਾ ਕਿ ਅਸੀਂ ਇਹ ਆਪਣੇ ਗਾਹਕਾਂ ਅਤੇ ਬਾਕੀ ਸਭ ’ਤੇ ਛੱਡ ਦਿੰਦੇ ਹਾਂ ਕਿ ਉਹ ਤੈਅ ਕਰਨ ਕਿ ਸਾਡਾ ਪ੍ਰੋਡਕਟ ਪੋਰਟਫੋਲੀਓ ਸਪੱਸ਼ਟ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰ ਪਾਏ ਹਾਂ, ਜੋ ਮੈਂ ਮੰਨਦਾ ਹਾਂ ਅਸੀਂ ਅਜੇ ਨਹੀਂ ਕਰ ਸਕੇ ਹਾਂ ਤਾਂ ਇਸ ’ਤੇ ਕੰਮ ਕਰਨ ਅਤੇ ਸੁਧਾਰ ਦੀ ਲੋੜ ਹੈ। ਉਦਾਹਰਣ ਲਈ ਨੋਕੀਆ 7.1, ਜਿਸ ਨੂੰ ਨੋਕੀਆ 7 ਪਲੱਸ ਦਾ ਫਾਲੋ ਅਪ ਹੋਣਾ ਚਾਹੀਦਾ ਹੈ ਉਹ ਨੋਕੀਆ 7 ਪਲੱਸ ਦਾ ਨਵਾਂ ਜਾਂ ਅਪਗ੍ਰੇਡਿਡ ਵਰਜਨ ਨਹੀਂ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਨਾਮ ਦੇ ਨਾਲ ਪਲੱਸ ਦਾ ਮਤਲਬ ਕੀ ਹੈ। ਇਸੇ ਤਰ੍ਹਾਂ ਨੋਕੀਆ 1 ਪਲੱਸ ਨਾਮ ਵੀ ਇਕ ਸਹੀ ਸਵਾਈਸ ਨਹੀਂ ਹੈ ਕਿਉਂਕਿ 1 ਪਲੱਸ (ਵਨਪਲੱਸ) ਪਹਿਲਾਂ ਹੀ ਇਕ ਪ੍ਰਸਿੱਧ ਬ੍ਰਾਂਡ ਦਾ ਨਾਮ ਹੈ। 

ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਕੰਪਨੀ ਆਪਣੀਆਂ ਗਲਤੀਆਂ ਤੋਂ ਸਿੱਖ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਸੁਧਾਰ ਸਕਦੀ ਹੈ। ਪ੍ਰਣਵ ਸ਼ਰਾਫ ਨੇ ਕਿਹਾ ਕਿ ਸਾਡਾ ਇਕ ਹੀ ਕੰਮ ਹੈ ਅਤੇ ਇਸੀਂ ਉਹ ਵੀ ਪੂਰੀ ਤਰ੍ਹਾਂ ਢੰਗ ਨਾਲ ਨਹੀਂ ਕਰ ਪਾਏ ਹਾਂ, ਜੋ ਮੈਂ ਦੇਖ ਸਕਦਾ ਹੈ। ਹਾਂ, ਅਸੀਂ ਅੱਗੇ ਲਈ ਡਿਵਾਈਸਿਜ਼ ਦੇ ਨਾਮ ਆਸਾਨ ਕਰ ਸਕਦੇ ਹਾਂ ਜੋ ਅਸੀਂ ਹਮੇਸ਼ਾ ਤੋਂ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕੰਪਨੀ ਆਉਣ ਵਾਲੇ ਸਮੇਂ ’ਚ ਆਪਣੇ ਪਲੱਸ ਮਾਡਲ ਨੂੰ ਹਟਾ ਸਕਦਾ ਹੈ ਅਤੇ ਨਾਮ ਰੱਖਣ ਦਾ ਤਰੀਕਾ ਵੀ ਬਿਹਤਰ ਕਰਨ ਵਾਲੀ ਹੈ।