17 ਜੁਲਾਈ ਨੂੰ ਲਾਂਚ ਹੋਵੇਗਾ ਨੋਕੀਆ ਦਾ ਇਹ ਸਮਾਰਟਫੋਨ

07/16/2018 12:42:10 PM

ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਹੱਕ ਵਾਲੀ ਕੰਪਨੀ ਨੋਕੀਆ ਦੇ X5 ਸਮਾਰਟਫੋਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਇਸ ਸਮਾਰਟਫੋਨ ਦੇ ਲਾਂਚ ਈਵੈਂਟ ਨੂੰ ਕੈਂਸਲ ਕੀਤਾ ਗਿਆ ਸੀ, ਜੋ ਕਿ 11 ਜੁਲਾਈ ਨੂੰ ਲਾਂਚ ਹੋਣ ਵਾਲਾ ਸੀ। ਰਿਪੋਰਟ ਮੁਤਾਬਕ ਹੁਣ ਇਸ ਸਮਾਰਟਫੋਨ ਨੂੰ ਚੀਨ 'ਚ 17 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ।

 

ਨੋਕੀਆ X5 ਸਮਾਰਟਫੋਨ ਨੂੰ ਲੈ ਕੇ ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਨੂੰ ਨੋਕੀਆ 5.1 ਨਾਂ ਨਾਲ ਇੰਟਰਨੈਸ਼ਨਲ ਬਾਜ਼ਾਰਾਂ (ਭਾਰਤ ਸਮੇਤ) 'ਚ ਪੇਸ਼ ਕੀਤਾ ਜਾਵੇਗਾ। ਹਾਲ ਹੀ ਸਾਹਮਣੇ ਆਈ ਜਾਣਕਾਰੀ ਮੁਤਾਬਕ ਡਿਵਾਈਸ ਦੀ ਕੀਮਤ ਬਾਰੇ ਜਾਣਕਾਰੀ ਮਿਲੀ ਸੀ। ਇਸ ਡਿਵਾਈਸ 'ਚ 32 ਜੀ. ਬੀ. ਸਟੋਰੇਜ ਅਤੇ 3 ਜੀ. ਬੀ. ਰੈਮ ਦੀ ਕੀਮਤ ਆਰ. ਐੱਮ. ਬੀ. 799 (ਲਗਭਗ 8200 ਰੁਪਏ) ਹੋਵੇਗੀ। ਟਾਪ ਮਾਡਲ ਜੋ ਕਿ 64 ਜੀ. ਬੀ. ਸਟੋਰੇਜ ਅਤੇ 6 ਜੀ. ਬੀ. ਰੈਮ ਨਾਲ ਸਮਾਰਟਫੋਨ ਦੀ ਕੀਮਤ ਆਰ. ਐੱਮ. ਬੀ 999 (ਲਗਭਗ 10,200 ਰੁਪਏ) ਹੋਵੇਗੀ।

 

ਫੀਚਰਸ-
ਰਿਪੋਰਟ ਮੁਤਾਬਕ ਨੋਕੀਆ X5 (ਨੋਕੀਆ 5.1) ਸਮਾਰਟਫੋਨ 'ਚ 5.86 ਇੰਚ ਐੱਚ. ਡੀ. ਪਲੱਸ ਡਿਸਪਲੇਅ ਅਤੇ 19:9 ਆਸਪੈਕਟ ਰੇਸ਼ੋ ਮੌਜੂਦ ਹੋਵੇਗੀ। ਸਮਾਰਟਫੋਨ ਡਿਵਾਈਸ ਕੁਆਲਕਾਮ ਸਨੈਪਡ੍ਰੈਗਨ 600 ਸੀਰੀਜ਼ ਚਿਪਸੈੱਟ ਅਤੇ ਮੀਡੀਆਟੈੱਕ ਹੀਲੀਓ P60 ਐੱਸ. ਓ. ਸੀ. ਨਾਲ ਆਵੇਗਾ। ਇਸ ਦੇ ਨਾਲ ਸਮਾਰਟਫੋਨ ਡਿਊਲ ਕੈਮਰਾ ਸੈੱਟਅਪ (13 ਮੈਗਾਪਿਕਸਲ+5 ਮੈਗਾਪਿਕਸਲ) ਬੈਕ 'ਚ ਮੌਜੂਦ ਹੋਵੇਗਾ। ਸਮਾਰਟਫੋਨ 8.1 ਓਰੀਓ 'ਤੇ ਕੰਮ ਕਰੇਗਾ।