ਹੁਣ ਨੋਕੀਆ ਲਿਆਏਗੀ Smart TV, ਫਲਿਪਕਾਰਟ ਨਾਲ ਕੀਤੀ ਸਾਂਝੇਦਾਰੀ

11/06/2019 4:02:05 PM

ਗੈਜੇਟ ਡੈਸਕ– ਬੀਤੇ ਕੁਝ ਸਾਲਾਂ ’ਚ ਸਮਾਰਟ ਟੀਵੀ ਦਾ ਕ੍ਰੇਜ਼ ਕਾਫੀ ਵਧਿਆ ਹੈ ਅਤੇ ਸਮਾਰਟਫੋਨ ਕੰਪਨੀਆਂ ਵੀ ਇਸ ਵਿਚ ਆਪਣਾ ਦਾਅ ਖੇਡ ਰਹੀਆਂ ਹਨ। ਇਸੇ ਦਾ ਨਤੀਜਾ ਹੈ ਕਿ ਵਨਪਲੱਸ, ਮੋਟੋਰੋਲਾ ਤੋਂ ਬਾਅਦ ਹੁਣ ਨੋਕੀਆ ਵੀ ਆਪਣਾ ਸਮਾਰਟ ਟੀਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਦੇਸ਼ ਦੀ ਪ੍ਰਸਿੱਧ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਅੱਜ ਨੋਕੀਆ ਦੇ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਹੁਣ ਨੋਕੀਆ ਬ੍ਰਾਂਡ ਦੇ ਨਾਲ ਸਮਾਰਟ ਟੀਵੀ ਦੀ ਵਿਕਰੀ ਕਰੇਗੀ। ਦੱਸ ਦੇਈਏ ਕਿ ਮੋਟੋਰੋਲਾ ਨੇ ਵੀ ਫਲਿਪਕਾਰਟ ਦੇ ਨਾਲ ਮਿਲ ਕੇ ਭਾਰਤ ’ਚ ਆਪਣੇ ਸਮਾਰਟ ਟੀਵੀ ਨੂੰ ਲਾਂਚ ਕੀਤਾ ਹੈ। 

ਫਲਿਪਕਾਰਟ ਮੈਨੇਜ ਕਰੇਗਾ ਬਿਜ਼ਨੈੱਸ
ਫਲਿਪਕਾਰਟ ਨੇ ਕਿਹਾ ਕਿ ਇਸ ਸਾਂਝੇਦਾਰੀ ਨਾਲ ਉਸ ਨੂੰ ਭਾਰਤੀ ਕੰਜ਼ਿਊਮਰ ਦੀ ਲੋੜ ਨੂੰ ਚੰਗੀ ਤਰ੍ਹਾਂ ਸਮਝਣ ’ਚ ਮਦਦ ਮਿਲੇਗੀ। ਕੰਪਨੀ ਇਸੇ ਦੇ ਆਧਾਰ ’ਤੇ ਆਪਣੇ ਟੀਵੀ ਦੀ ਮੈਨਿਊਫੈਕਚਰਿੰਗ ਅਤੇ ਡਿਸਟ੍ਰੀਬਿਊਸ਼ਨ ਨੂੰ ਤੈਅ ਕਰੇਗੀ। ਇਸ ਦੇ ਨਾਲ ਹੀ ਫਲਿਪਕਾਰਟ ਐਂਡ-ਟੂ-ਐਂਡ ਮਾਰਕੀਟ ਰਣਨੀਤੀ ਨੂੰ ਵੀ ਖੁਦ ਹੀ ਮੈਨੇਜ ਕਰੇਗੀ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਟੀਵੀ ਦੇ ਬਿਜ਼ਨੈੱਸ ਨਾਲ ਨੋਕੀਆਦਾ ਕੋਈ ਖਾਸ ਲੈਣਾ-ਦੇਣਾ ਨਹੀਂ ਹੋਵੇਗਾ ਸਿਵਾਏ ਬਰਾਂਡਿੰਗ ਦੇ। 

ਜੇ.ਬੀ.ਐੱਲ. ਸਪੀਕਰਜ਼ ਨਾਲ ਲੈਸ ਹੋਣਗੇ ਨੋਕੀਆ ਸਮਾਰਟ ਟੀਵੀ
ਫਲਿਪਕਾਰਟ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਨੋਕੀਆ ਬ੍ਰਾਂਡ ਦੇ ਸਮਾਰਟ ਟੀਵੀ ਖਾਸ ਸਪੀਕਰਾਂ ਨਾਲ ਆਉਣਗੇ ਜੋ ਜੇ.ਬੀ.ਐੱਲ. ਸਾਊਂਡ ਪ੍ਰੋਗਰਾਮ ’ਤੇ ਕੰਮ ਕਰਨਗੇ। ਜੇ.ਬੀ.ਐੱਲ. ਬਾਈ ਹਰਮਨ ਨੂੰ ਇੰਡਸਟਰੀ ’ਚ ਬੈਸਟ ਆਡੀਓ ਪ੍ਰੋਡਕਟਸ ਬਣਾਉਣ ਲਈ ਲਈ ਜਾਣਿਆ ਜਾਂਦਾ ਹੈ। 

ਐਂਡਰਾਇਡ ਟੀਵੀ ਓ.ਐੱਸ. ’ਤੇ ਕਰਨਗੇ ਕੰਮ
ਉਮੀਦ ਕੀਤੀ ਜਾ ਰਹੀ ਹੈ ਕਿ ਨੋਕੀਆ ਦੇ ਸਮਾਰਟ ਟੀਵੀ ਐਂਡਰਾਇਡ ਟੀਵੀ ਆਪਰੇਟਿੰਗ ਸਿਸਟਮ ’ਤੇ ਕੰਮ ਕਰਨਗੇ। ਡਿਜ਼ਾਈਨ ਅਤੇ ਫੀਚਰਜ਼ ਦੇ ਮਾਮਲੇ ’ਚ ਇਹ ਕਾਫੀ ਹੱਦ ਤਕ ਮੋਟੋਰੋਲਾ ਦੇ ਸਮਾਰਟ ਟੀਵੀ ਵਰਗੇ ਹੋ ਸਕਦੇ ਹਨ।