ਨੋਕੀਆ ਦੀ ਸ਼ਾਨਦਾਰ ਪੇਸ਼ਕਸ਼, ਹੁਣ ਮੁਫ਼ਤ 'ਚ ਮਿਲੇਗਾ 'ਫੂਨ'

06/22/2020 2:05:32 PM

ਗੈਜੇਟ ਡੈਸਕ—ਐੱਚ.ਐੱਮ.ਡੀ. ਗਲੋਬਲ ਆਪਣੇ ਗਾਹਕਾਂ ਲਈ ਇਕ ਧਾਂਸੂ ਆਫਰ ਲੈ ਕੇ ਆਇਆ ਹੈ। ਇਸ ਆਫਰ ਤਹਿਤ ਨੋਕੀਆ 7.2 (Nokia 7.2) ਸਮਾਰਟਫੋਨ ਖਰੀਦਣ 'ਤੇ ਗਾਹਕਾਂ ਨੂੰ ਵਧੀਆ ਡੀਲ ਆਫਰ ਕੀਤੀ ਜਾ ਰਹੀ ਹੈ। ਨੋਕੀਆ 7.2 ਖਰੀਦਣ ਵਾਲੇ ਗਾਹਕਾਂ ਨੂੰ ਫੋਨ ਦੇ ਨਾਲ ਸਮਾਰਟਫੋਨ ਕੇਸ ਫ੍ਰੀ ਮਿਲੇਗਾ। ਇਨ੍ਹਾਂ ਹੀ ਨਹੀਂ ਫੋਨ ਨਾਲ ਕੰਪਨੀ ਇਕ ਹੋਰ ਨੋਕੀਆ ਸਮਾਰਟਫੋਨ ਮੁਫਤ ਦੇ ਰਹੀ ਹੈ। ਨੋਕੀਆ 7.3 ਫੋਨ ਖਰੀਦਣ 'ਤੇ ਗਾਹਕ ਨੋਕੀਆ ਸੀ1 (Nokia C1) ਫੋਨ ਮੁਫਤ 'ਚ ਪਾ ਸਕਦੇ ਹਨ। ਨੋਕੀਆ ਦਾ ਇਹ ਧਾਂਸੂ ਆਫਰ ਇਥੇ ਖਤਮ ਨਹੀਂ ਹੁੰਦਾ। ਇਸ ਦੌਰਾਨ ਗਾਹਕਾਂ ਨੂੰ ਇਕ ਹੁੱਡੀ ਵੀ ਮੁਫਤ 'ਚ ਪਾਉਣ ਦਾ ਮੌਕਾ ਮਿਲੇਗਾ।

ਕੀ ਹੈ ਆਫਰ?
ਨੋਕੀਆ 7.2 ਦਾ 6ਜੀ.ਬੀ. ਰੈਮ ਵੇਰੀਐਂਟ ਖਰੀਦਣ 'ਤੇ ਕੰਪਨੀ ਸਮਾਰਟਫੋਨ ਕੇਸ, ਹੁੱਡੀ ਅਤੇ ਨੋਕੀਆ ਸੀ1 ਫੋਨ ਮੁਫਤ 'ਚ ਦੇ ਰਹੀ ਹੈ। ਇਹ ਆਫਰ ਫਿਲੀਪੀਂਸ ਦੇ ਗਾਹਕਾਂ ਲਈ ਹੈ। ਫਿਲੀਪੀਂਸ 'ਚ ਇਹ ਫੋਨ ਦੀ ਕੀਮਤ 15,990 PHP ਭਾਵ 285 ਯੂਰੋ ਹੈ।

ਇਕ ਫੋਨ ਦੇ ਨਾਲ ਦੂਜਾ ਫੋਨ ਫ੍ਰੀ
ਨੋਕੀਆ 7.2 ਨਾਲ ਕੰਪਨੀ ਨੋਕੀਆ ਸੀ1 ਫੋਨ ਮੁਫਤ 'ਚ ਦੇ ਰਹੀ ਹੈ। ਨੋਕੀਆ ਸੀ1 ਸਮਾਰਟਫੋਨ ਐਂਡ੍ਰਾਇਡ 9 ਪਾਈ ਗੋ ਐਡੀਸ਼ਨ 'ਤੇ ਰਨ ਕਰਦਾ ਹੈ। ਨੋਕੀਆ ਸੀ1 ਫੋਨ 'ਚ 5.45 ਇੰਚ FWVGA IPS ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਦੋਵਾਂ ਕੈਮਰਿਆਂ ਨਾਲ ਫਲੈਸ਼ ਦਿੱਤੀ ਗਈ ਹੈ। ਫੋਨ 'ਚ 1.3GHz ਕਵਾਡ ਕੋਰ ਪ੍ਰੋਸੈਸਰ ਨਾਲ 1 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ 'ਚ 16 ਜੀ.ਬੀ. ਮੈਮੋਰੀ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਧਾਂਸੂ ਫੀਚਰਸ
ਨੋਕੀਆ ਦੇ ਇਸ ਸਮਾਰਟਫੋਨ 'ਚ 6.3 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ 'ਤੇ ਰਨ ਕਰਦਾ ਹੈ। ਸਮਾਰਟਫੋਨ 'ਚ 6ਜੀ.ਬੀ. ਤੱਕ ਦੀ ਰੈਮ ਦਿੱਤੀ ਗਈ ਹੈ। ਸਮਾਰਟਫੋਨ ਦੇ ਰੀਅਰ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ 8 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar