ਨੋਕੀਆ ਲਿਆਉਣ ਵਾਲੀ ਹੈ ਐਂਡਰਾਇਡ ਟੀਵੀ ਬਾਕਸ, ਮਿਲਣਗੇ ਸਾਨਦਾਰ ਫੀਚਰਜ਼

07/23/2020 1:32:35 PM

ਗੈਜੇਟ ਡੈਸਕ– ਨੋਕੀਆ ਹੁਣ ਭਾਰਤ ’ਚ ਐਂਡਰਾਇਡ ਟੀਵੀ ਬਾਕਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ ਮੁਤਾਬਕ, ਨੋਕੀਆ ਇਸ ਨੂੰ ਫਲਿਪਕਾਰਟ ’ਤੇ ਉਪਲੱਬਧ ਕਰੇਗੀ। ਨੋਕੀਆ ਐਂਡਰਾਇਡ ਟੀਵੀ ਬਾਕਸ, ਐਂਡਰਾਇਡ 9.0 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਇਹ ਟੀਵੀ ਬਾਸ 1080p ਰੈਜ਼ੋਲਿਊਸ਼ਨ ਦੀ ਆਊਟਪੁਟ ਦੇਵੇਗਾ ਅਤੇ ਕ੍ਰੋਮਕਾਸਟ ਦੀ ਸੁਪੋਰਟ ਵੀ ਇਸ ਵਿਚ ਦਿੱਤੀ ਗਈ ਹੋਵੇਗੀ। ਗੂਗਲ ਅਸਿਸਟੈਂਟ ਨਾਲ ਆਉਣ ਵਾਲੇ ਇਸ ਐਂਡਰਾਇਡ ਟੀਵੀ ਬਾਕਸ ਬਾਰੇ ਨੋਕੀਆ ਨੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ। 

ਫਿਲਹਾਲ ਏਅਰਟੈੱਲ ਨੇ ਪਿਛਲੇ ਸਾਲ ਆਪਣਾ ਐਕਸਟਰੀਮ ਐਂਡਰਾਇਡ ਬਾਕਸ ਲਾਂਚ ਕੀਤਾ ਸੀ, ਜੋ ਕਿ ਸਟਰੀਮਿੰਗ ਸਰਵਿਸ ਅਤੇ ਡੀ.ਟੀ.ਐੱਚ. ਚੈਨਲ ਵੀ ਆਫਰ ਕਰਦਾ ਹੈ। ਸ਼ਾਓਮੀ ਨੇ ਵੀ ਹਾਲ ਹੀ ’ਚ ਮੀ ਬਾਕਸ 4ਕੇ ਲਾਂਚ ਕੀਤਾ ਹੈ, ਜਿਸ ਦੀ ਕੀਮਤ 3,499 ਰੁਪਏ ਹੈ। ਨੋਕੀਆ ਵੀ ਇੰਨੀ ਹੀ ਕੀਮਤ ’ਚ ਆਪਣਾ ਐਂਡਰਾਇਡ ਟੀਵੀ ਬਾਕਸ ਭਾਰਤ ’ਚ ਅਗਸਤ ਮਹੀਨੇ ਤਕ ਲਾਂਚ ਕਰ ਸਕਦੀ ਹੈ। 

Rakesh

This news is Content Editor Rakesh