Nokia 3 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਹੋਏ ਲੀਕ

02/15/2017 1:10:39 PM

ਜਲੰਧਰ- ਬਾਰਸੀਲੋਨਾ ''ਚ ਇਸ ਮਹੀਨੇ ਆਯੋਜਿਤ ਹੋ ਰਹੇ MWC 2017 ਟ੍ਰੇਡ ਸ਼ੋਅ ਦੌਰਾਨ 26 ਫਰਵਰੀ ਨੂੰ ਹੋਣ ਵਾਲੇ ਐੱਚ. ਐੱਮ. ਡੀ. ਗਲੋਬਲ ਦੇ ਈਵੈਂਟ ਦਾ ਸਭ ਨੂੰ ਬੇਸਬਰੀ ਤੋਂ ਇੰਤਜ਼ਾਰ ਹੈ। ਇਹ ਈਵੈਂਟ ਕੰਪਨੀ ਇਕ ਹਾਈ-ਐੈਂਡ ਸਮਾਰਟਫੋਨ ਨੋਕੀਆ ਪੀ1 ਤੋਂ ਇਲਾਵਾ ਨੋਕੀਆ 3 ਅਤੇ ਨੋਕੀਆ 5 ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਕ ਨਵੇਂ ਲੀਕ ''ਚ ਨੋਕੀਆ 3 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਹੋਇਆ ਹੈ। 
ਨੋਕੀਆ ਪਾਵਰ ਯੂਜ਼ਰ ਦੇ ਮੁਤਾਬਕ ਨੋਕੀਆ 3 ਇਕ ਕਿਫਾਇਤੀ ਐਂਡਰਾਇਡ ਸਮਾਰਟਫੋਨ ਹੋਵੇਗਾ। 5.2 ਇੰਚ ਐੱਚ. ਡੀ. ਡਿਸਪਲੇ ਵਾਲਾ ਇਹ ਫੋਨ ਐਂਡਰਾਇਡ 7.0 ਨੂਗਾ ''ਤੇ ਚੱਲੇਗਾ। ਇਸ ਤੋਂ ਪਹਿਲਾਂ ਵੀ ਇਕ ਲੀਕ ''ਚ ਅਜਿਹੀ ਹੀ ਜਾਣਕਾਰੀ ਦਾ ਪਤਾ ਚੱਲਿਆ ਸੀ। ਨੋਕੀਆ 3 ਜੇ ਦੂਜੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਫੋਨ ''ਚ 1.4 ਗੀਗਾਹਟਰਜ਼ ਕਵਾਡ-ਕੋਰ ਕਵਾਲਕਨ ਸਨੈਪਡ੍ਰੈਗਨ 425 ਪ੍ਰੋਸੈਸਰ ਅਤੇ 2ਜੀਬੀ ਰੈਮ ਦਿੱਤਾ ਜਾ ਸਕਦਾ ਹੈ। ਫੋਨ ''ਚ ਐਡ੍ਰੋਨੋ 308 ਜੀ. ਪੀ. ਯੂ. ਹੋਵੇਗਾ। ਇਸ ਫੋਨ ''ਚ 16ਜੀਬੀ ਇਨਬਿਲਟ ਸਟੋਰੇਜ ਹੋਵੇਗੀ ਅਤੇ ਫੋਨ ਦੇ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਨਾਲ ਆਉਣ ਦੀ ਉਮੀਦ ਹੈ। ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਇਕ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ 3 ਨੂੰ 149 ਯੂਰੋ (ਕਰੀਬ 10,500 ਰੁਪਏ) ''ਚ ਪੇਸ਼ ਕੀਤਾ ਦਾਵੇਗਾ, ਜਦ ਕਿ ਰਿਪੋਰਟ ''ਚ ਕਿਹਾ ਗਿਆ ਹੈ ਕਿ ਨੋਕੀਆ 3 ਮਾਰਚ ਅਤੇ ਅਪ੍ਰੈਲ ਤੱਕ ਸਾਰੇ ਵੱਡੇ ਬਾਜ਼ਾਰਾਂ ''ਚ ਉਪਲੱਬਧ ਹੋਵੇਗਾ।
ਗੱਲ ਕਰੀਏ ਨੋਕੀਆ 5 ਦੀ ਤਾਂ ਇਸ ਸਮਾਰਟਫੋਨ ''ਚ 5.2 ਇੰਚ ਐੱਚ. ਡੀ. ਡਿਸਪਲੇ ਹੋ ਸਕਦੀ ਹੈ। ਫੋਨ ''ਚ 2ਜੀਬੀ ਰੈਮ ਅਤੇ 12 ਮੈਗਾਪਿਕਸਲ ਰਿਅਰ ਕੈਮਰਾ ਹੋਣ ਦੀ ਉਮੀਦ ਹੈ। ਨੋਕੀਆ 5 ਨੂੰ 199 ਯੂਰੋ (ਕਰੀਬ 14,000) ਰੁਪਏ ''ਚ ਲਾਂਚ ਕੀਤਾ ਜਾ ਸਕਦਾ ਹੈ। ਐੱਚ. ਡੀ. ਗਲੈਬਲ ਦੇ 26 ਫਰਵਰੀ ਨੂੰ ਹੋਣ ਵਾਲੇ ਈਵੈਂਟ ''ਚ ਨੋਕੀਆ 3310 ਫੀਚਰ ਫੋਨ ਦੇ ਸੁਰਖੀਆਂ ਬਟੋਰਨ ਦੀ ਉਮੀਦ ਹੈ। ਇਸ ਫੋਨ ਨੂੰ 59 ਯੂਰੋ (ਕਰੀਬ 4,000 ਰੁਪਏ) ''ਚ ਪੇਸ਼ ਕੀਤਾ ਜਾ ਸਕਦਾ ਹੈ। ਨੋਕੀਆ ਦੇ ਸਮਾਰਟਫੋਨ ਬਾਜ਼ਾਰ ''ਚ ਵਾਪਸੀ ਨਾਲ ਹੀ ਉਮੀਦ ਹੈ ਕਿ ਨੋਕੀਆ 6 ਨੂੰ ਚੀਨ ਤੋਂ ਬਾਹਰ ਦੇ ਬਾਜ਼ਾਰਾਂ ''ਚ ਜਲਦ ਹੀ ਉਪਲੱਬਧ ਕਰਾਇਆ ਜਾਵੇਗਾ। ਐੱਚ. ਐੱਮ. ਡੀ. ਗਲੋਬਲ ਦਾ ਅਧਿਕਾਰਿਕ ਈਵੈਂਟ 26 ਫਰਵਰੀ ਨੂੰ ਹੋਣਾ ਹੈ ਅਤੇ ਇਸ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ 9 ਵਜੇ ਹੋਵੇਗੀ।