NOKIA ਨੇ ਲਾਂਚ ਕੀਤਾ 4G ਫੀਚਰ ਫੋਨ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

04/30/2020 10:28:27 PM

ਗੈਜੇਟ ਡੈਸਕ-HMD ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣੇ NOKIA 220 4G ਫੀਚਰ ਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਫੋਨ 'ਚ ਟਾਰਚ, ਐੱਫ.ਐੱਮ. ਰੇਡੀਓ, ਡਿਊਲ ਸਿਮ, ਵੀ.ਜੀ.ਏ. ਕੈਮਰਾ, ਐੱਮ.ਪੀ.3ਪਲੇਅਰ ਅਤੇ ਸਪੀਡ ਡਾਈਲਿੰਗ ਵਰਗੇ ਫੀਚਰਸ ਦਿੱਤੇ ਗਏ ਹਨ।

PunjabKesari

ਨੋਕੀਆ 220 4ਜੀ ਫੀਚਰ ਫੋਨ ਦੀ ਕੀਮਤ 229 ਚੀਨੀ ਯੁਆਨ (ਕਰੀਬ 3,200 ਰੁਪਏ) ਹੈ। ਇਸ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਫੀਚਰ ਫੋਨ ਦੀ ਹੋਰ ਦੇਸ਼ਾਂ 'ਚ ਲਾਂਚਿੰਗ ਨੂੰ ਲੈ ਕੇ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਸਪੈਸੀਫਿਕੇਸ਼ਨਸ

ਡਿਸਪਲੇਅ 2.4 ਇੰਚ ਦੀ  QVGA
ਰੈਮ 16MB
ਇੰਟਰਨਲ ਸਟੋਰੇਜ਼ 24MB
ਰੀਅਰ ਕੈਮਰਾ LED ਫਲੈਸ਼ ਨਾਲ VGA
ਖਾਸ ਫੀਚਰ ਨੋਕੀਆ ਦੀ ਲੋਕਪ੍ਰਿੱਸਧ Snake ਗੇਮ
ਬੈਟਰੀ 1200mAh
ਕੁਨੈਕਟੀਵਿਟੀ ਬਲੂਟੁੱਥ 4.2, USB, ਪੋਰਟ ਅਤੇ 3.5mm ਹੈੱਡਫੋਨ ਜੈਕ
ਕੰਪਨੀ ਦਾ ਦਾਅਵਾ ਇਸ ਫੋਨ 'ਚ ਮਿਲੇਗਾ 6.3 ਘੰਟਿਆਂ ਦਾ ਬੈਟਰੀ ਬੈਕਅਪ

 


Karan Kumar

Content Editor

Related News