ਨੋਕੀਆ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਖ਼ੁਦ ਹੀ ਕਰ ਸਕੋਗੇ ਰਿਪੇਅਰ

07/01/2023 6:34:41 PM

ਗੈਜੇਟ ਡੈਸਕ- ਐੱਚ.ਐੱਮ.ਡੀ. ਗਲੋਬਲ ਨੇ ਆਪਣਾ ਇਕ ਅਜਿਹਾ ਨਵਾਂ ਫੋਨ ਲਾਂਚ ਕੀਤਾ ਹੈ ਜਿਸਨੂੰ ਯੂਜ਼ਰਜ਼ ਘਰ 'ਚ ਖ਼ੁਦ ਹੀ ਰਿਪੇਅਰ ਕਰ ਸਕਣਗੇ। ਇਸ ਲਈ ਨੋਕੀਆ ਨੇ iFixit ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ Nokia G42 5G ਖਰੀਦਣ ਵਾਲੇ ਗਾਹਕ ਫੋਨ ਦੀ ਸਕਰੀਨ, ਚਾਰਜਿੰਗ ਪੋਰਟ ਆਦਿ ਨੂੰ ਘਰ 'ਚ ਹੀ ਰਿਪੇਅਰ ਕਰ ਸਕਣਗੇ। Nokia G42 5G ਕੰਪਨੀ ਦਾ ਪਹਿਲਾ ਫੋਨ ਹੈ ਜਿਸਨੂੰ ਯੂਜ਼ਰਜ਼ ਖ਼ੁਦ ਹੀ ਰਿਪੇਅਰ ਕਰ ਸਕਣਗੇ। ਇਸਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ Nokia G42 5G ਉਸਦਾ ਪਹਿਲਾ ਅਜਿਹਾ ਫੋਨ ਹੈ ਜਿਸ ਵਿਚ 65 ਫੀਸਦੀ ਰਿਸਾਈਕਲ ਮਟੀਰੀਅਲ ਦਾ ਇਸਤੇਮਾਲ ਹੋਇਆ ਹੈ।

Nokia G42 5G ਦੇ ਫੀਚਰਜ਼

Nokia G42 5G 'ਚ ਸਨੈਪਡ੍ਰੈਗਨ 480 ਪਲੱਸ 5ਜੀ ਪ੍ਰੋਸੈਸਰ ਮਿਲੇਗਾ। ਇਸਤੋਂ ਇਲਾਵਾ ਫੋਨ ਨੂੰ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ 'ਚ 6.56 ਇੰਚ ਦੀ ਡਿਸਪਲੇਅ ਹੈ ਜਿਸ 'ਤੇ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਹੈ। Nokia G42 5G 'ਚ 5000mAh ਦੀ ਬੈਟਰੀ ਹੈ ਜਿਸਨੂੰ ਲੈ ਕੇ ਤਿੰਨ ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਫੋਨ ਦੇ ਨਾਲ ਐਂਡਰਾਇਡ 13 ਦਿੱਤਾ ਗਿਆ ਹੈ ਅਤੇ ਕੰਪਨੀ ਨੇ ਦੋ ਸਾਲਾਂ ਤਕ ਓ.ਐੱਸ. ਅਪਗ੍ਰੇਡ ਦਾ ਦਾਅਵਾ ਕੀਤਾ ਹੈ। ਇਸ ਫੋਨ ਦੀ ਭਾਰਤ 'ਚ ਲਾਂਚਿੰਗ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।

Rakesh

This news is Content Editor Rakesh