Nokia ਦਾ ਪਹਿਲਾ ਲੈਪਟਾਪ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

12/15/2020 11:10:51 AM

ਗੈਜੇਟ ਡੈਸਕ- ਨੋਕੀਆ ਦੇ ਪਹਿਲੇ ਲੈਪਟਾਪ ਦੀ ਬਾਜ਼ਾਰ 'ਚ ਐਂਟਰੀ ਹੋ ਗਈ ਹੈ। ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਸੋਮਵਾਰ ਨੂੰ Nokia PureBook X14 ਲੈਪਟਾਪ ਦੇ ਲਾਂਚ ਦਾ ਐਲਾਨ ਕੀਤਾ। ਇਸ ਲੈਪਟਾਪ ਦੀ ਕੀਮਤ 59,990 ਰੁਪਏ ਹੈ। Nokia PureBook X14 ਦੀ ਪ੍ਰੀ-ਬੁਕਿੰਗ 18 ਦਸੰਬਰ ਤੋਂ ਸ਼ੁਰੂ ਹੋਵੇਗੀ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

14 ਇੰਚ ਦੀ ਫੁਲ ਐੱਚ.ਡੀ. ਐੱਲ.ਈ.ਡੀ. ਬੈਕਲਿਟ ਸਕਰੀਨ
8GB DDR4 RAM ਅਤੇ 512GB NVMe SSD ਨਾਲ ਆਉਣ ਵਾਲੇ ਇਸ ਲੈਪਟਾਪ 'ਚ ਇੰਟੈਲ i5 10th Gen ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਇਸ ਲੈਪਟਾਪ 'ਚ 14 ਇੰਚ ਦੀ ਫੁਲ-ਐੱਚ.ਡੀ. ਐੱਲ.ਈ.ਡੀ. ਬੈਕਲਿਟ ਸਕਰੀਨ ਦਿੱਤੀ ਗਈ ਹੈ। ਇਸ ਲੈਪਟਾਪ ਦਾ ਸਕਰੀਨ ਟੂ ਬਾਡੀ ਰੇਸ਼ੀਓ 86 ਫੀਸਦੀ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਡਾਲਬੀ ਆਡੀਓ ਸੁਪੋਰਟ ਅਤੇ ਸ਼ਾਨਦਾਰ ਗ੍ਰਾਫਿਕਸ
ਨੋਕੀਆ ਪਿਓਰਬੁੱਕ X14 ਦਾ ਭਾਰ 1.1 ਕਿਲੋਗ੍ਰਾਮ ਹੈ। ਸਿਰਫ 16.8 ਮਿ.ਮੀ. ਦੀ ਮੋਟਾਈ ਵਾਲਾ ਇਹ ਲੈਪਟਾਪ ਕਾਫੀ ਪਤਲੇ ਡਿਜ਼ਾਇਨ ਵਾਲਾ ਹੈ। ਦਮਦਾਰ ਸਾਊਂਡ ਲਈ ਇਸ ਲੈਪਟਾਪ 'ਚ ਡਾਲਬੀ ਆਡੀਓ ਸੁਪੋਰਟ ਦਿੱਤਾ ਗਿਆ ਹੈ। ਉਥੇ ਹੀ ਬਿਹਤਰੀਨ ਗ੍ਰਾਫਿਕਸ ਲਈ ਇਸ ਲੈਪਟਾਪ 'ਚ ਤੁਹਾਨੂੰ 1.1 ਗੀਗਾਹਰਟਜ਼ ਟਰਬੋ ਜੀ.ਪੀ.ਯੂ. ਨਾਲ ਇੰਟੀਗ੍ਰੇਟ ਇੰਟੈਲ ਯੂ.ਐੱਚ.ਡੀ. 620 ਗ੍ਰਾਫਿਕਸ ਕਾਰਡ ਮਿਲੇਗਾ। 

ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ

8 ਘੰਟਿਆਂ ਦੀ ਬੈਟਰੀ ਲਾਈਫ ਅਤੇ 65 ਵਾਟ ਚਾਰਜਿੰਗ
ਇਹ ਲੈਪਟਾਪ 8 ਘੰਟਿਆਂ ਦੀ ਬੈਟਰੀ ਲਾਈਫ ਨਾਲ ਆਉਂਦਾ ਹੈ। ਬੈਟਰੀ ਜਲਦੀ ਚਾਰਜ ਹੋ ਜਾਵੇ ਇਸ ਲਈ ਇਸ ਵਿਚ 65 ਵਾਟ ਦਾ ਫਾਸਟ ਚਾਰਜਿੰਗ ਸੁਪੋਰਟ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਲੈਪਟਾਪ 'ਚ ਡਿਊਲ ਬੈਂਡ ਵਾਈ-ਫਾਈ ਬਲੂਟੂਥ 5.1, ਯੂ.ਐੱਸ.ਬੀ. 2.0,ਸਿੰਗਲ ਐੱਚ.ਡੀ.ਐੱਮ.ਆਈ. ਪੋਰਟ ਅਤੇ ਇਕ RJ45 ਪੋਰਟ ਦਿੱਤਾ ਗਿਆ ਹੈ। ਲੈਪਟਾਪ 'ਚ ਸਿੰਗਲ ਆਡੀਓ ਆਊਟ ਪੋਰਟ ਅਤੇ ਇਕ ਮਾਈਕ ਪੋਰਟ ਵੀ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

ਵਿੰਡੋਜ਼ ਹੈਲੋ ਫੇਸ ਅਨਲਾਕ ਫੀਚਰ ਨਾਲ ਲੈਸ
ਲੈਪਟਾਪ 'ਚ ਮਿਲਣ ਵਾਲੇ ਐਡੀਸ਼ਨਲ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ ਵਿੰਡੋਜ਼ ਹੈਲੋ ਫੇਸ ਅਨਲਾਕ ਦੇ ਨਾਲ HD IR ਵੈੱਬਕੈਮ, ਅਜਸਟੇਬਲ ਬੈਕਲਾਈਟ ਵਾਲਾ ਕੀਬੋਰਡ ਅਤੇ ਮਲਟੀਪਲ ਜੈਸਚਰ ਵਾਲਾ ਟਚਪੈਡ ਮਿਲਦਾ ਹੈ। 

Rakesh

This news is Content Editor Rakesh