Nokia C1 ਐਂਡਰਾਇਡ ਪਾਈ (ਗੋ ਐਡੀਸ਼ਨ) ਲਾਂਚ, ਜਾਣੋ ਖੂਬੀਆਂ

12/11/2019 6:01:35 PM

ਗੈਜੇਟ ਡੈਸਕ– Nokia C1 ਐਂਡਰਾਇਡ ਗੋ ਐਡੀਸ਼ਨ ਸਮਾਰਟਫੋਨ ਨੂੰ ਬੁੱਧਵਾਰ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਪੇਸ਼ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਐੱਚ.ਐੱਮ.ਡੀ. ਗਲੋਬਲ ਨੇ ਬ੍ਰਾਂਡਿੰਗ ’ਚ ਅੰਕੜਿਆਂ ਦਾ ਇਸਤੇਮਾਲ ਨਹੀਂ ਕੀਤਾ। ਨੋਕੀਆ ਸੀ1 ਟਰਡੀਸ਼ਨਲ ਸਮਾਰਟਫੋਨ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਵਿਚ ਕੋਈ ਨੌਚ ਜਾਂ ਹੋਲ-ਪੰਜ ਨਹੀਂ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਹੈਂਡਸੈੱਟ ਕਵਾਡ-ਕੋਰ ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 2,500 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ। ਐੱਚ.ਐੱਮ.ਡੀ. ਗਲੋਬਲ ਨੇ ਇਸ ਹੈਂਡਸੈੱਟ ਨੂੰ ਫੀਚਰ ਫੋਨ ਤੋਂ ਸਮਾਰਟਫੋਨ ’ਚ ਅਪਗ੍ਰੇਡ ਕਰਨ ਵਾਲੇ ਯੂਜ਼ਰਜ਼ ਲਈ ਪੇਸ਼ ਕੀਤਾ ਹੈ। Nokia C1 ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਹੋਇਆ ਪਰ ਇਸ ਫੋਨ ਨੂੰ ਅਫਰੀਕਾ, ਮੱਧ ਏਸ਼ੀਆ ਅਤੇ ਏਸ਼ੀਅਨ ਪੈਸਿਫਿਕ ਦੇਸ਼ਾਂ ’ਚ ਪੇਸ਼ ਕੀਤਾ ਜਾਣਾ ਤੈਅ ਹੈ. ਇਹ ਬਲੈਕ ਅਤੇ ਲਾਲ ਰੰਗ ’ਚ ਆਏਗਾ। 

ਫੀਚਰਜ਼
ਡਿਊਲ ਸਿਮ (ਨੈਨੋ) ਨੋਕੀਆ ਸੀ1 ਐਂਡਰਾਇਡ 9 ਪਾਈ (ਗੋ ਐਡੀਸ਼ਨ) ’ਤੇ ਚੱਲੇਗਾ। ਫੋਨ ’ਚ 5.45 ਇੰਚ ਦੀ FWVGA+ ਆਈ.ਪੀ.ਐੱਸ. ਡਿਸਪਲੇਅ ਹੈ। ਇਸ ਵਿਚ ਕਵਾਡ-ਕੋਰ ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ ਜਿਸ ਦੀ ਕਲਾਕ ਸਪੀਡ 1.3 ਗੀਗਾਹਰਟਜ਼ ਹੈ। ਹੋਰ ਫੀਚਰਜ਼ ’ਚ ਮਾਈਕਰੋ-ਯੂ.ਐੱਸ.ਬੀ. ਪੋਰਟ, ਅਲੱਗ ਗੂਗਲ ਅਸਿਸਟੈਂਟ ਬਟਨ ਅਤੇ 1 ਜੀ.ਬੀ. ਰੈਮ ਸਾਮਲ ਹਨ। 

ਫੋਟੋਗ੍ਰਾਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ, ਐੱਫ/2.4 ਅਪਰਚਰ ਦੇ ਨਾਲ। ਇਸ ਤੋਂ ਇਲਾਵਾ ਫਰੰਟ ਪੈਨਲ ’ਤੇ 5 ਮੈਗਾਪਿਕਸਲ ਦਾ ਸੈਂਸਰ ਹੈ। ਫੋਨ ਦੇ ਫਰੰਟ ਅਤੇ ਬੈਕ ਪੈਨਲ ’ਤੇ ਫਲੈਸ਼ ਵੀ ਹੈ। ਫੋਨ ’ਚ 3.5mm ਆਡੀਓ ਜੈੱਕ, ਐੱਫ.ਐੱਮ. ਰੇਡੀਓ, 16 ਜੀ.ਬੀ. ਇਨਬਿਲਟ ਸਟੋਰੇਜ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ (64 ਜੀ.ਬੀ. ਤਕ) ਸ਼ਾਮਲ ਹਨ। ਫੋਨ ਸਿਰਫ 3ਜੀ ਨੈੱਟਵਰਕ ਨੂੰ ਸੁਪੋਰਟ ਕਰੇਗਾ, 4ਜੀ ਨੂੰ ਨਹੀਂ।