ਨੋਕੀਆ ਦੇ ਇਸ ਫੀਚਰ ਫੋਨ ’ਚ ਚੱਲੇਗਾ ਵਟਸਐਪ

01/02/2019 1:16:26 PM

ਗੈਜੇਟ ਡੈਸਕ– ਕਾਈ ਓ.ਐੱਸ. ਟੈਕਨਾਲੋਜੀ ਕਾਈ ਓ.ਐੱਸ. ਦਾ ਸਾਫਟਵੇਅਰ ਬਣਾਉਂਦੀ ਹੈ ਜਿਸ ਦੇ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਨੋਕੀਆ 8110 4ਜੀ ਅਤੇ ਜਿਓ ਫੋਨ ’ਚ ਕੀਤਾ ਗਿਆ ਹੈ। ਕੰਪਨੀ ਪੁੱਸ਼ਟੀ ਕੀਤਾ ਹੈ ਕਿ ਹੁਣ ਉਹ ਨੋਕੀਆ 8110 4ਜੀ ਫੀਚਰ ਫੋਨ ’ਚ ਵਟਸਐਪ ਸਪੋਰਟ ਦੇਣ ਵਾਲੀ ਹੈ। ਦੱਸ ਦੇਈਏ ਕਿ ਵਟਸਐਪ ਪਹਿਲਾਂ ਹੀ ਇਸ ਫੋਨ ’ਚ ਉਪਲੱਬਧ ਹੈ ਜਿਥੇ ਹੁਣ ਕੰਪਨੀ ਕਹਿ ਰਹੀ ਹੈ ਕਿ ਉਹ ਦੂਜੇ ਇਲਾਕਿਆਂ ’ਚ ਵੀ ਇਸ ਫੀਚਰ ਨੂੰ ਰੋਲ ਆਊਟ ਕਰਨ ਜਾ ਰਹੀ ਹੈ। 

ਇਸ ਫੀਚਰ ਦੀ ਮਦਦ ਨਾਲ ਨੋਕੀਆ 8110 4ਜੀ ਫੀਚਰ ਫੋਨ ਯੂਜ਼ਰਜ਼ ਹੁਣ ਵਟਸਐਪ ਨੂੰ ਆਪਣੇ ਫੋਨ ’ਚ ਚਲਾ ਸਕਦੇ ਹਨ। ਹਾਲਾਂਕਿ ਜੋ ਵਰਜਨ ਇਸ ਫੋਨ ’ਚ ਦਿੱਤਾ ਜਾਵੇਗਾ ਉਹ ਸਮਾਰਟਫੋਨ ਐਪ ਤੋਂ ਥੋੜ੍ਹਾ ਅਲੱਗ ਹੋਵੇਗਾ। ਫੀਚਰ ਫੋਨ ਅਤੇ ਸਮਾਰਟਫੋਨ ’ਚ ਮੌਜੂਦ ਵਟਸਐਪ ’ਚ ਸਿਰਫ ਇੰਨਾ ਹੀ ਫਰਕ ਹੈ ਕਿ ਜਿਓ ਫੋਨ ਅਤੇ ਨੋਕੀਆ ਦੇ ਫੋਨ ’ਚ ਤੁਸੀਂ ਸਿਰਫ ਚੈਟ, ਫੋਟੋ ਭੇਜਣਾ ਅਤੇ ਵੀਡੀਓ ਵਰਗੀਆਂ ਚੀਜ਼ਾਂ ਕਰ ਸਕਦੇ ਹੋ, ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। 

ਨੋਕੀਆ 8110 4ਜੀ ਫੀਚਰ ਫੋਨ ਦੇ ਫੀਚਰ ਦੀ ਗੱਲ ਕਰੀਏ ਤਾਂ ਫੋਨ ’ਚ ਸਨੈਪਡ੍ਰੈਗਨ 205 SoC ਦਾ ਇਸਤੇਮਾਲ ਕੀਤਾ ਗਿਆ ਹੈ ਜੋ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ’ਚ 2.4 ਇੰਚ ਦੀ ਸਕਰੀਨ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 2 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੀ ਬੈਟਰੀ 1500mAH ਦੀ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ।