ਨੋਕੀਆ 8 ਨੂੰ ਮਿਲੀ ਐਂਡਰਾਇਡ 9.0 ਪਾਈ ਬੀਟਾ ਅਪਡੇਟ

12/12/2018 1:47:04 PM

ਗੈਜੇਟ ਡੈਸਕ– ਨੋਕੀਆ ਬ੍ਰਾਂਡ ਦਾ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਦੇ ਫਲੈਗਸ਼ਿਪ ਸਮਾਰਟਫੋਨ ਨੋਕੀਆ 8 ਨੂੰ ਐਂਡਰਾਇਡ 9.0 ਪਾਈ ਅਪਡੇਟ ਮਿਲ ਗਈ ਹੈ। ਦੱਸ ਦੇਈਏ ਕਿ ਹੈਂਡਸੈੱਟ ਨੂੰ ਅਪਡੇਟ ਨੋਕੀਆ ਬੀਟਾ ਲੈਬਸ ਰਾਹੀਂ ਮਿਲੀ ਹੈ। ਦੱਸ ਦੇਈਏ ਕਿ ਇਸ ਸਾਲ ਫਰਵਰੀ ’ਚ ਨੋਕੀਆ 8 ਸਮਾਰਟਫੋਨ ਲਈ ਐਂਡਰਾਇਡ 8.1 ਓਰੀਓ ਅਪਡੇਟ ਜਾਰੀ ਕੀਤੀ ਗਈ ਸੀ। ਨਵੰਬਰ ’ਚ ਇਸ ਫੋਨ ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਾਰਕੇ ਫੋਨ ਨੂੰ ਅਪਡੇਟ ਮਿਲਣ ’ਚ ਦੇਰੀ ਹੋ ਗਈ।

ਨੋਕੀਆ 8 ਤੋਂ ਇਲਾਵਾ ਨੋਕੀਆ 7 ਸਮਾਰਟਫੋਨ ਲਈ ਐਂਡਰਾਇਡ ਪਾਈ ਦੀ ਸਟੇਬਲ ਅਪਡੇਟ ਜਾਰੀ ਕੀਤੀ ਗਈ ਹੈ। ਐੱਚ.ਐੱਮ.ਡੀ. ਗਲੋਬਲ ਦੇ ਚੀਫ ਪ੍ਰੋਡਕਟ ਆਫੀਸਰ ਜੂਹੋ ਸਰਵਿਕਾਸ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਨੋਕੀਆ 8 ਲਈ ਐਂਡਰਾਇਡ ਪਾਈ ਅਪਡੇਟ ਨੋਕੀਆ ਬੀਟਾ ਲੈਬਸ ਰਾਹੀਂ ਉਪਲੱਬਧ ਹੈ। ਨੋਕੀਆ 8 ’ਤੇ ਐਂਡਰਾਇਡ 9.0 ਅਪਡੇਟ ਲਈ ਤੁਹਾਨੂੰ ਨੋਕੀਆ  ਬੀਟਾ ਲੈਪਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਗੂਗਲ ਜਾਂ ਫਿਰ ਫੇਸਬੁੱਕ ਅਕਾਊਂਟ ਰਾਹੀਂ ਸਾਈਨ ਇਨ ਕਰ ਸਕਦੇ ਹੋ। ਸਟੇਬਲ ਅਪਡੇਟ ਨੂੰ ਯੂਜ਼ਰ ਲਈ ਜਾਰੀ ਕਰਨ ਲਈ ਐੱਚ.ਐੱਮ.ਡੀ. ਗਲੋਬਲ ਬੀਟਾ ਟੈਸਟਰ ਦੇ ਪੁਰਾਣੇ ਫੀਡਬੈਕ ਦਾ ਇਸਤੇਮਾਲ ਕਰੇਗੀ।

GSMArena ਦੀ ਰਿਪੋਰਟ ਮੁਤਾਬਕ ਨੋਕੀਆ 8 ਨੂੰ ਮਿਲੀ ਪਾਈ ਅਪਡੇਟ ਨਵੇਂ ਸਿਸਟਮ ਨੈਵੀਗੇਸ਼ਨ, ਅਡਾਪਟਿਵ ਬੈਟਰੀ, ਅਡਾਪਟਿਵ ਬ੍ਰਾਈਟਨੈੱਸ ਅਤੇ ਦਸੰਬਰ 2018 ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ। ਦੱਸ ਦੇਈਏ ਕਿ ਨੋਕੀਆ 8 ਨੂੰ ਮਿਲੀ ਅਪਡੇਟ ਦਾ ਸਾਈਜ਼ 1.5 ਜੀ.ਬੀ. ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਬੀਟਾ ਰਿਲੀਜ਼ ਹੈ ਤਾਂ ਅਜਿਹੇ ’ਚ ਇਸ ਵਿਚ ਬਗ ਵੀ ਹੋ ਸਕਦੇ ਹਨ। ਅਜਿਹੇ ’ਚ ਸਲਾਹ ਦਿੱਤੀ ਜਾਂਦੀ ਹੈ ਕਿ ਨੋਕੀਆ ਬੀਟਾ ਲੈਬਸ ’ਤੇ ਸਾਈਨ ਇਨ ਕਰਨ ਤੋਂ ਪਹਿਲਾਂ ਡਾਟਾ ਦਾ ਬੈਕਅਪ ਜ਼ਰੂਰ ਰੱਖੋ।