ਲਾਂਚ ਤੋਂ ਪਹਿਲਾਂ ਨੋਕੀਆ 8.1 ਦੀ ਪ੍ਰੋਮੋ ਵੀਡੀਓ ਲੀਕ

12/05/2018 2:33:20 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਬੁੱਧਵਾਰ ਨੂੰ ਦੁਬਈ ’ਚ ਇਕ ਈਵੈਂਟ ਆਯੋਜਿਤ ਕਰਨ ਵਾਲੀ ਹੈ। ਇਸ ਈਵੈਂਟ ’ਚ ਨੋਕੀਆ 8.1 ਤੋਂ ਪਰਦਾ ਚੁੱਕੇ ਜਾਣ ਦੀ ਉਮੀਦ ਹੈ। ਲਾਂਚ ਤੋਂ ਠੀਕ ਪਹਿਲਾਂ ਇਸ ਫੋਨ ਦੀ ਪ੍ਰੋਮੋ ਵੀਡੀਓ ਲੀਕ ਹੋ ਗਈ ਹੈ। ਜੇਕਰ ਇਹ ਪ੍ਰੋਮੋ ਵੀਡੀਓ ਨੋਕੀਆ 8.1 ਦੀ ਹੀ ਹੈ ਤਾਂ ਇਹ ਸਮਾਰਟਫੋਨ ਵਾਕਈ ਨੋਕੀਆ ਐਕਸ7 ਦਾ ਗਲੋਬਲ ਵੇਰੀਐਂਟ ਹੋਵੇਗਾ ਪਰ ਇਸ ਦੀ ਡਿਸਪਲੇਅ ਨੌਚ ਜ਼ਿਆਦਾ ਵਾਈਡ ਹੈ। ਨੋਕੀਆ ਦੇ ਇਸ ਲਾਂਚ ਈਵੈਂਟ ’ਚ ਨੋਕੀਆ 3.1 ਪਲੱਸ ਅਤੇ ਨੋਕੀਆ 5.1 ਪਲੱਸ ਨੂੰ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਸ ਵਿਚਕਾਰ ਨੀਦਰਲੈਂਡ ਦੀ ਇਕ ਰਿਟੇਲਰ ਸਾਈਟ ’ਤੇ ਦੋਵਾਂ ਹੀ ਹੈਂਡਸੈੱਟ ਦੀ ਕੀਮਤ ਲਾਂਚ ਤੋਂ ਪਹਿਲਾਂ ਜਨਤਕ ਕਰ ਦਿੱਤੀ ਗਈ ਹੈ। 

ਨੋਕੀਆ 8.1 ਦੀ ਲੀਕ ਹੋਈ ਪ੍ਰੋਮੋ ਵੀਡੀਓ ਨੂੰ ਨੋਕੀਆ ਪਾਵਰ ਯੂਜ਼ਰ ਦੁਆਰਾ ਸਾਂਝਾ ਕੀਤਾ ਗਿਆ ਹੈ। ਲੀਕ ਹੋਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਪਿਓਰ ਡਿਸਪਲੇਅ ਹੈ ਉਹ ਵੀ ਐੱਚ.ਡੀ.ਆਰ. 10 ਸਪੋਰਟ ਦੇ ਨਾਲ। ਇਹ ਫੀਚਰ ਨੋਕੀਆ ਐਕਸ7 ਦਾ ਵੀ ਹਿੱਸਾ ਹੈ। ਇਸ ਤੋਂ ਇਲਾਵਾ ਡਿਊਲ ਰੀਅਰ ਕੈਮਰਾ ਕਾਰਲ ਜ਼ਾਇਸ ਦੀ ਬ੍ਰਾਂਡਿੰਗ ਦੇ ਨਾਲ ਆਏਗਾ। ਲੀਕ ਹੋਈ ਵੀਡੀਓ ਤੋਂ ਪਰਤਾ ਚੱਲਦਾ ਹੈ ਕਿ ਕੰਪਨੀ ਬਿਹਤਰ ਲੋਅ-ਲਾਈਟ ਫੋਟੋਗ੍ਰਾਫੀ, ਏ.ਆਈ. ਪੋਟਰੇਟ ਸ਼ਾਟ ਅਤੇ ਬੋਕੇਹ ਫੰਕਸ਼ਨ ਨੂੰ ਪ੍ਰਮੋਟ ਕਰ ਰਹੀ ਹੈ। ਰੀਅਰ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਨਜ਼ਰ ਆ ਰਿਹਾ ਹੈ। ਇਸ ਨੂੰ ਵਰਟਿਕਲ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਹੇਠਾਂ ਥਾਂ ਮਿਲੀ ਹੈ। 

 

ਰਿਪੋਰਟ ’ਚ ਕਿਹਾ ਗਿਆ ਹੈ ਕਿ ਨੋਕੀਆ 8.1 ਨੂੰ ਬਲਿਊ ਸਿਲਵਰ, ਆਈਰਨ ਸਟੀਲ ਅਤੇ ਸਟੀਲ ਕਾਪਰ ਰੰਗ ’ਚ ਉਪਲੱਬਧ ਕਰਵਾਇਆ ਜਾਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ ਅਕਤੂਬਰ ਮਹੀਨੇ ’ਚ ਚੀਨ ’ਚ ਲਾਂਚ ਕੀਤੇ ਗਏ ਨੋਕੀਆ ਐਕਸ7 ਨੂੰ ਅਲੱਗ ਰੰਗ ’ਚ ਪੇਸ਼ ਕੀਤਾ ਗਿਆ ਸੀ। ਦੂਜੇ ਪਾਸੇ ਨੋਕੀਆ 3.1 ਪਲੱਸ ਅਤੇ ਨੋਕੀਆ 5.1 ਪਲੱਸ ਦੀ ਕੀਮਤ ਜਨਤਕ ਕਰ ਦਿੱਤੀ ਗਈ ਹੈ। ਚੰਗੀ ਖਬਰ ਇਹ ਹੈ ਕਿ ਇਹ ਦੋਵੇਂ ਹੀ ਹੈਂਡਸੈੱਟ ਪਹਿਲਾਂ ਹੀ ਭਾਰਤੀ ਬਾਜ਼ਾਰ ’ਚ ਲਾਂਚ ਕੀਤੇ ਜਾ ਚੁੱਕੇ ਹਨ। ਨੋਕੀਆ 5.1 ਪਲੱਸ ਨੂੰ 10,999 ਰੁਪਏ ’ਚ ਲਾਂਚ ਕੀਤਾ ਗਿਆ ਹੈ ਅਤੇ ਨੋਕੀਆ 3.1 ਪਲੱਸ ਨੂੰ 11,499 ਰੁਪਏ ’ਚ। ਯੂਰਪੀ ਬਾਜ਼ਾਰ ’ਚ ਇਨ੍ਹਾਂ ਦੀ ਕੀਮਤ ਭਾਰਤੀ ਕੀਮਤ ਜਿੰਨੀ ਹੀ ਹੈ। 


Related News