ਨੋਕੀਆ 7 ਪਲੱਸ ਨੂੰ ਇਸ ਨਵੀਂ ਅਪਡੇਟ ''ਚ ਮਿਲੇਗਾ ਸ਼ਾਨਦਾਰ ਫੀਚਰ
Monday, May 07, 2018 - 12:57 PM (IST)

ਜਲੰਧਰ-ਐੱਚ. ਐੱਮ. ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਪਿਛਲੇ ਮਹੀਨੇ ਆਪਣਾ ਨੋਕੀਆ 7 ਪਲੱਸ ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਬਾਰੇ ਸਾਹਮਣੇ ਆਈ ਪਿਛਲੇ ਰਿਪੋਰਟ ਮੁਤਾਬਕ ਜਲਦ ਡਿਵਾਈਸ 'ਚ ਦੂਜੀ ਸਿਮ ਸਲਾਟ ਨੂੰ ਵੀ 4ਜੀ ਐੱਲ. ਟੀ. ਈ. ਸਪੋਰਟ ਮਿਲ ਜਾਵੇਗੀ।
ਟਵਿੱਟਰ ਰਾਹੀਂ ਜੂਹੋ ਸਰਵਿਕਾਸ (Juho Sarvikas) ਨੇ ਦਿੱਤੀ ਜਾਣਕਾਰੀ-
ਰਿਪੋਰਟ ਮੁਤਾਬਕ ਪਿਛਲੇ ਮਹੀਨੇ ਚੀਨ ਦੇ ਯੂਜ਼ਰਸ ਨੂੰ ਐਂਡਰਾਇਡ 8.1 ਓਰੀਓ ਅਪਡੇਟ ਨਾਲ ਫੇਸ ਅਨਲਾਕ ਫੀਚਰ ਮਿਲ ਗਿਆ ਹੈ ਤਾਂ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤੀ ਵੇਰੀਐਂਟ ਨੂੰ ਮਈ 2018 ਸਕਿਓਰਟੀ ਅਪਡੇਟ ਨਾਲ ਫੇਸ ਅਨਲਾਕ ਫੀਚਰ ਮਿਲਣ ਦੀ ਸੰਭਾਵਨਾ ਹੈ।
ਸਪੈਸੀਫਿਕੇਸ਼ਨ-
ਸਮਾਰਟਫੋਨ ਦੇ ਸਪੈਸੀਫਿਕੇਸ਼ਨ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ ਨੂੰ ਭਾਰਤ 'ਚ 6 ਇੰਚ ਦੀ 18:9 ਅਸਪੈਕਟ ਰੇਸ਼ੋ ਵਾਲੀ ਡਿਸਪਲੇਅ ਨਾਲ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ ਵੀ 6,000 ਸੀਰੀਜ਼ ਦੇ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਸਮਾਰਟਫੋਨ 'ਚ ਤੁਹਾਨੂੰ ਡਿਊਲ ਕੈਮਰਾ ਸੈੱਟਅਪ ਨਾਲ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ ਮਿਲ ਰਹੀਂ ਹੈ।
ਇਸ ਸਮਾਰਟਫੋਨ 'ਚ ਤੁਹਾਨੂੰ ਇਕ ਡਿਊਲ ਕੈਮਰਾ ਸੈੱਟਅਪ ਮਿਲ ਰਿਹਾ ਹੈ। ਇਸ ਨਾਲ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਜ਼ ਅਤੇ 13 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਮਿਲ ਰਿਹਾ ਹੈ। ਇਹ ਕੈਮਰਾ ਤੁਹਾਨੂੰ 2X ਆਪਟੀਕਲ ਜ਼ੂਮ ਨਾਲ ਮਿਲ ਰਿਹਾ ਹੈ। ਫੋਨ 'ਚ 3,800 ਐੱਮ. ਏ. ਐੱਚ. ਬੈਟਰੀ ਨਾਲ 25,999 ਰੁਪਏ ਭਾਰਤੀ ਕੀਮਤ ਨਾਲ ਉਪਲੱਬਧ ਹੈ।