Nokia 6 ਸਮਾਰਟਫੋਨ ਦੀ ਫਲੈਸ਼ ਸੇਲ ਲਈ 10 ਲੱਖ ਤੋਂ ਵੀ ਜ਼ਿਆਦਾ ਰਜਿਸਟ੍ਰੇਸ਼ਨ

01/18/2017 1:34:26 PM

ਜਲੰਧਰ- ਚੀਨੀ ਮਾਰਕੀਟ ''ਚ 19 ਜਨਵਰੀ ਨੂੰ ਹੋਣ ਵਾਲੀ ਫਲੈਸ਼ ਸੇਲ ਤੋਂ ਵੀ ਪਹਿਲਾਂ ਨੋਕੀਆ 6 ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਸਿਰਫ 24 ਘੰਟੇ ਦੇ ਅੰਦਰ ਇਸ ਹੈਂਡਸੈੱਟ ਲਈ ਢਾਈ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਏ ਸੀ। ਹੁਣ ਜਾਣਕਾਰੀ ਮਿਲੀ ਹੈ ਕਿ  JD.com ''ਤੇ ਰਜਿਸਟ੍ਰੇਸ਼ਨ ਦਾ ਆਕੜਾ 10 ਲੱਖ ਨੂੰ ਪਾਰ ਕਰ ਗਿਆ ਹੈ। ਇਹ ਨੋਕੀਆ ਅਤੇ ਐੱਚ. ਐੱਮ. ਡੀ. ਗਲੋਬਲ ਲਈ ਕਈ ਮਾਮਲਿਆਂ ''ਚ ਅਹਿਮ ਹੈ। ਇਕ ਤਰ੍ਹਾਂ ਤੋਂ ਇਹ ਨੋਕੀਆ ਦੀ ਦੀਵਾਨਗੀ ਦੀ ਇਕ ਹੋਰ ਉਦਾਹਰਣ ਹੈ।
ਐੱਚ. ਐੱਮ. ਡੀ. ਗਲੋਬਲ ਨੇ ਪਿਛਲੇ ਹਫਤੇ ਨੋਕੀਆ ਬ੍ਰਾਂਡ ਦੇ ਐਂਡਰਾਇਡ ਸਮਾਰਟਫੋਨ ਨੋਕੀਆ 6 ਤੋਂ ਪਰਦਾ ਉਠਾਇਆ ਸੀ। ਸਮਾਰਟਫੋਨ ਦੀ ਪਹਿਲੀ ਫਲੈਸ਼ ਸੇਲ 19 ਜਨਵਰੀ ਨੂੰ ਆਯੋਜਿਤ ਹੋਵੇਗੀ। ਇਹ ਸੇਲ ਚੀਨ ਦੀ ਈ-ਕਾਮਰਸ ਸਾਈਟ ਜੇ. ਡੀ. ਡਾਟ ਕਾਮ ''ਤੇ ਹੋਵੇਗੀ। ਚੀਨੀ ਮਾਰਕੀਟ ''ਚ ਇਹ ਫੋਨ 1,699 ਚੀਨੀ ਯੂਆਨ (ਕਰੀਬ 17,000 ਰੁਪਏ) ''ਚ ਬਲੈਕ ਕਲਰ ''ਚ ਮਿਲੇਗਾ। ਨੋਕੀਆ ਇਸ ਫੋਨ ''ਚ 5.5 ਇੰਚ ਫੁੱਲ ਐੱਚ. ਡੀ. ਡਿਸਪਲੇ ਹੈ ਅਤੇ ਸੁਰੱਖਿਆ ਲਈ 2.5ਡੀ ਗੋਰਿਲਾ ਗਲਾਸ ਦਿੱਤਾ ਗਿਆ ਹੈ। ਇਸ ਫੋਨ ''ਚ ਕਵਾਲਕਮ ਸਨੈਪਡ੍ਰੈਗਨ 430 ਪ੍ਰੋਸੈਸਰ ਅਤੇ 4 ਜੀਬੀ ਰੈਮ ਹੈ। ਫੋਨ ''ਚ 64 ਜੀਬੀ ਦੀ ਇਨਬਿਲਟ ਸਟੋਰੇਜ਼ ਹੈ। ਡਿਊਲ-ਸਿਮ ਵਾਲੇ ਇਸ ਸਮਾਰਟਫੋਨ ''ਚ 3000 ਐੱਮ. ਏ. ਐੱਚ. ਦੀ ਨਾਨ-ਰੀਮੂਵੇਬਲ ਬੈਟਰੀ ਦਿੱਤੀ ਗਈ ਹੈ। 

ਗੱਲ ਕਰੀਏ ਕੈਮਰੇ ਦੀ ਤਾਂ ਇਸ ਫੋਨ ''ਚ ਡਿਊਲ-ਟੋਨ ਫਲੈਸ਼ ਅਤੇ ਫੇਜ਼ ਡਿਟੈਕਸ਼ਨ ਆਟੋ ਫੋਕਸ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਲੈਣ ਲਈ ਨੋਕੀਆ 6 ''ਚ ਅਪਰਚਰ ਐੱਫ/2.0 ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਸਮਾਰਟਫੋਨ ''ਚ ਤੇਜ਼ ਆਵਾਜ਼ ਲਈ ਡਾਲਬੀ ਐਟਮਾਸ ਟੈਕਨਾਲੋਜੀ ਅਤੇ ਡਿਊਲ ਐਂਪਲੀਫਾਇਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ ਇਕ ਫਿੰਗਰਪ੍ਰਿੰਟ ਸਕੈਨਰ ਹੈ, ਜੋ ਹੋਮ ਬਟਨ ''ਚ ਇੰਟੀਗ੍ਰੇਟੇਡ ਹੈ। ਇਹ ਫੋਨ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ। ਦੂਜੇ ਪਾਸੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ 26 ਫਰਵਰੀ ਨੂੰ ਨੋਕੀਆ ਬ੍ਰਾਂਡ ਦੇ ਹੋਰ ਸਮਾਰਟਫੋਨ ਲਾਂਚ ਹੋਣਗੇ।