ਸਸਤਾ ਹੋਇਆ Nokia 6.1 Plus, ਇੰਨੀ ਘਟੀ ਕੀਮਤ

04/25/2019 1:30:32 PM

ਗੈਜੇਟ ਡੈਸਕ– HMD Global ਨੇ ਪਿਛਲੇ ਸਾਲ ਆਪਣਾ ਮਿਡ-ਰੇਂਜ ਸਮਾਰਟਫੋਨ ਨੋਕੀਆ 6.1 ਪਲੱਸ ਲਾਂਚ ਕੀਤਾ ਸੀ। ਲਾਂਚ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ ’ਚ ਇਕ ਵਾਰ ਕਟੌਤੀ ਕੀਤੀ ਸੀ। ਇਹ ਕਟੌਤੀ 1,500 ਰੁਪਏ ਦੀ ਸੀ, ਜਿਸ ਤੋਂ ਬਾਅਦ ਫੋਨ ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੋ ਗਈ ਸੀ। ਹੁਣ ਇਸ ਸਮਾਰਟਫੋਨ ਨੂੰ ਇਕ ਹੋਰ ਪ੍ਰਾਈਜ਼ ਕੱਟ ਮਿਲਿਆ ਹੈ। ਸਮਾਰਟਫੋਨ ਦੀ ਕੀਮਤ ’ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਸਮਾਰਟਫੋਨ ਆਨਲਾਈਨ ਅਤੇ ਆਫਲਾਈਨ ਦੋਵਾਂ ਚੈਨਲਾਂ ’ਤੇ ਗਟੀ ਹੋਈ ਕੀਮਤ ਨਾਲ ਉਪਲੱਬਧ ਹੈ। 

HMD Global ਦੁਆਰਾ ਕੀਤੀ ਗਈ ਇਸ ਦੂਜੀ ਕਟੌਤੀ ਤੋਂ ਬਾਅਦ ਸਮਾਰਟਫੋਨ ਦਾ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ 11,999 ਰੁਪਏ ਦੀ ਕੀਮਤ ’ਚ ਵਿਕਰੀ ਲਈ ਉਪਲੱਬਧ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ’ਚ ਵੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਸਮਾਰਟਫੋਨ 11,999 ਰੁਪਏ ਦੀ ਕੀਮਤ ’ਚ ਵਿਕਰੀ ਲਈ ਉਪਲੱਬਧ ਹੈ। 

ਫੀਚਰਜ਼
ਫੋਨ ’ਚ 5.8-ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ ਹੈ। ਇਸ ਦਾ ਸਕਰੀਨ ਰੈਜ਼ੋਲਿਊਸ਼ਨ 2280x1080 ਪਿਕਸਲ ਹੈ। ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 636 SoC ਹੈ। ਇਸ ਤੋਂ ਇਲਾਵਾ ਸਮਾਰਟਫੋਨ ’ਚ Adreno 509 GPU ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਸੈਂਸਰ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ ਇਕ 16 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿਚ 3,060mAh ਦੀ ਬੈਟਰੀ ਹੈ। ਡਿਵਾਈਸ ’ਚ ਐਂਡਰਾਇਡ 8.1 ਓਰੀਓ ਦਿੱਤਾ ਗਿਆ ਹੈ।