ਇਨ੍ਹਾਂ ਦੇਸ਼ਾਂ ''ਚ Nokia 6.1 ਡਿਵਾਈਸ ਨੂੰ ਮਿਲਣੀ ਸ਼ੁਰੂ ਹੋਈ ਨਵੰਬਰ ਸਕਿਓਰਿਟੀ
Wednesday, Nov 28, 2018 - 02:06 PM (IST)
ਗੈਜੇਟ ਡੈਸਕ- ਨੋਕੀਆ ਆਪਣੇ ਸਾਰੇ ਸਮਾਰਟਫੋਨ ਨੂੰ ਲੇਟੈਸਟ ਅਪਡੇਟ ਜਲਦ ਤੋਂ ਜਲਦ ਦੇਣ ਲਈ ਜਾਣੀ ਜਾਂਦੀ ਹੈ ਤੇ ਕੁਝ ਅਜਿਹਾ ਹੀ ਕੰਪਨੀ ਨੇ ਇਸ ਸਮਾਰਟਫੋਨ ਨੋਕਿਆ 6.1 ਲਈ ਵੀ ਕੀਤਾ ਹੈ। HMD Global ਨੇ ਇਸ ਸਾਲ ਦੀ ਸ਼ੁਰੂਆਤ 'ਚ ਨੋਕਿਆ 6.1 ਨੂੰ ਲਾਂਚ ਕੀਤਾ ਸੀ। ਸਮਾਰਟਫੋਨ ਮਿਡ-ਰੇਂਜ ਸਮਾਰਟਫੋਨ ਕੈਟਾਗਰੀ 'ਚ ਆਉਂਦਾ ਹੈ ਤੇ ਇਹ ਨੋਕੀਆ ਲਈ ਕਾਫ਼ੀ ਸਫਲ ਸਮਾਰਟਫੋਨ ਰਿਹਾ ਹੈ।
ਨੋਕੀਆ 6.1 ਲਈ HMD Global ਨੇ ਐਂਡ੍ਰਾਇਡ ਸਕਿਓਰਿਟੀ ਪੈਚ ਅਪਡੇਟ ਰੋਲ-ਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸਮਾਰਟਫੋਨ ਲਈ ਇਹ ਅਪਡੇਟ ਲੇਟੈਸਟ ਨਵੰਬਰ 2018 ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। Nokiapoweruser ਮੁਤਾਬਕ, ਨੋਕੀਆ 6.1 ਲਈ ਇਹ ਅਪਡੇਟ ਭਾਰਤ ਤੇ UAE 'ਚ ਰੋਲ-ਆਊਟ ਕੀਤੀ ਜਾ ਰਹੀ ਹੈ। ਅਪਡੇਟ ਦਾ ਸਾਈਜ 83MB ਹੈ 'ਤੇ ਇਹ ਮਹੱਤਵਪੂਰਨ ਸਕਿਓਰਿਟੀ ਸਮੱਸਿਆਵਾਂ ਨੂੰ ਫਿਕਸ ਕਰਦੀ ਹੈ। ਹਮੇਸ਼ਾ ਦੀ ਤਰ੍ਹਾਂ ਅਪਡੇਟ ਫੇਜ਼ਡ ਤਰੀਕੇ ਨਾਲ ਰੋਲ-ਆਊਟ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਾਰੇ ਨੋਕੀਆ 6.1 ਮਾਡਲਸ 'ਚ ਆਉਣ 'ਚ ਥੋੜ੍ਹਾ ਸਮਾਂ ਲੱਗ ਸਕਦਾ ਹੈ।
ਫੀਚਰਸ
ਨੋਕੀਆ ਐਕਸ 6 ਨੂੰ ਸਭ ਤੋਂ ਪਹਿਲਾਂ ਚੀਨ 'ਚ ਮਈ ਮਹੀਨੇ 'ਚ ਲਾਂਚ ਕੀਤਾ ਗਿਆ ਸੀ। ਨੋਕੀਆ 6.1 ਪਲੱਸ ਇਸ ਹੈਂਡਸੈੱਟ ਦਾ ਹੀ ਐਂਡਰਾਇਡ ਵਨ ਵੇਰੀਐਂਟ ਹੈ। ਇਸ ਦਾ ਮਤਲਬ ਹੈ ਕਿ ਡਿਊਲ ਸਿਮ (ਨੈਨੋ) ਨੋਕੀਆ 6.1 ਪਲੱਸ ਐਂਡਰਾਇਡ 8.1 ਓਰਿਓ 'ਤੇ ਚੱਲੇਗਾ। ਇਸ ਵਿਚ 5.8-ਇੰਚ ਦੀ ਫੁੱਲ-ਐੱਚ. ਪਲੱਸ (1080x2280) ਡਿਸਪਲੇਅ ਹੈ। ਇਹ 2.5ਡੀ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਸਮਾਰਟਫੋਨ 'ਚ ਡਿਸਪਲੇਅ ਨੌਚ ਮੌਜੂਦ ਹੈ। ਇਹ 19:9 ਆਸਪੈਕਟ ਰੇਸ਼ੀਓ ਦੇ ਨਾਲ ਆਉਂਦਾ ਹੈ।
ਇਸ ਵਿਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 16 ਮੈਗਾਪਿਕਸਲਰ ਦਾ ਹੈ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ। ਫਰੰਟ ਪੈਨਲ 'ਤੇ 16 ਮੈਗਾਪਿਕਸਲ ਦਾ ਕੈਮਰਾ ਹੈ। ਬਿਹਤਰ ਫੋਟੋਗ੍ਰਾਫੀ ਲਈ ਇਸ ਵਿਚ AI ਫੀਚਰ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ 3060 ਐੱਮ.ਏ.ਐੱਚ. ਦੀ ਬੈਟਰੀ ਕਰੇਗੀ।
