ਨਵਾਂ Nokia 5310 ਭਾਰਤ ’ਚ ਲਾਂਚ, 22 ਦਿਨਾਂ ਤਕ ਚੱਲੇਗੀ ਬੈਟਰੀ

06/16/2020 1:02:49 PM

ਗੈਜੇਟ ਡੈਸਕ– ਨੋਕੀਆ ਨੇ ਆਪਣਾ ਆਈਕੋਨਿਕ ਫੀਚਰ ਫੋਨ ‘ਨੋਕੀਆ 5310’ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਨੋਕੀਆ 5310 ਸਾਲ 2007 ’ਚ ਲਾਂਚ ਹੋਏ Nokia 5310 XpressMusic ਦਾ ਅਪਗ੍ਰੇਡਿਡ ਵਰਜ਼ਨ ਹੈ। ਫੋਨ ਦੀ ਬੈਟਰੀ ਨੂੰ ਲੈ ਕੇ 22 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਨੋਕੀਆ 5310 ਫੋਨ ’ਚ ਪ੍ਰੀ-ਲੋਡਿਡ ਐੱਮ.ਪੀ.3 ਪਲੇਅਰ ਅਤੇ ਐੱਫ.ਐੱਮ. ਰੇਡਓ ਵੀ ਮਿਲੇਗਾ। ਇਸ ਤੋਂ ਇਲਾਵਾ ਫੋਨ ’ਚ ਮਿਊਜ਼ਿਕ ਲਈ ਇਕ ਖ਼ਾਸ ਬਟਨ ਦਿੱਤਾ ਗਿਆ ਹੈ ਅਤੇ ਨਾਲ ਹੀ ਡਿਊਲ ਸਪੀਕਰ ਵੀ ਹੈ। ਫੋਨ ਦੇ ਰੀਅਰ ਪੈਨਲ ’ਤੇ ਕੈਮਰਾ ਸੈਂਸਰ ਹੈ ਜਿਸ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਵੀ ਹੈ। 

ਕੀਮਤ
ਨੋਕੀਆ 5310 ਫੋਨ ਦੀ ਭਾਰਤ ’ਚ ਕੀਮਤ 3,399 ਰੁਪਏ ਹੈ। ਇਹ ਫੋਨ ਬਲੈਕ-ਰੈੱਡ ਅਤੇ ਵ੍ਹਾਈਟ-ਰੈੱਡ ਰੰਗ ’ਚ ਮਿਲੇਗਾ। ਇਸ ਦੀ ਵਿਕਰੀ 23 ਜੂਨ ਤੋਂ ਐਮਾਜ਼ੋਨ ਇੰਡੀਆ ਅਤੇ ਨੋਕੀਆ ਦੇ ਆਨਲਾਈਨ ਸਟੋਰਾਂ ਰਾਹੀਂ ਹੋਵੇਗੀ। ਨੋਕੀਆ 5310 ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਆਫਲਾਈਨ ਸਟੋਰਾਂ ’ਤੇ ਇਸ ਦੀ ਵਿਕਰੀ 22 ਜੁਲਾਈਨ ਤੋਂ ਹੋਵੇਗੀ। 

ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਹੈ। ਇਸ ਤੋਂ ਇਲਾਵਾ ਇਸ ਵਿਚ 2.4 ਇੰਚ ਦੀ QVGA ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 240x320 ਪਿਕਸਲ ਹੈ। ਨੋਕੀਆ 5310 ’ਚ ਮੀਡੀਆਟੈੱਕ ਦਾ MT6260A ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਇਸ ਵਿਚ 8 ਐੱਮ.ਬੀ. ਰੈਮ ਨਾਲ 16 ਐੱਮ.ਬੀ. ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਨ ’ਚ ਰੀਅਰ ਪੈਨਲ ’ਤੇ ਵੀ.ਜੀ.ਏ. ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ ’ਚ V3.0, ਮਾਈਕ੍ਰੋ-ਯੂ.ਐੱਸ.ਬੀ. ਪੋਰਟ, 3.5mm ਦਾ ਹੈੱਡਫੋਨ ਜੈੱਕ ਅਤੇ ਐੱਫ.ਐੱਮ. ਰੇਡੀਓ ਹੈ। ਇਸ ਦੀ ਬੈਟਰੀ ਨੂੰ ਲੈ ਕੇ 20 ਘੰਟਿਆਂ ਤਕ ਦੇ ਟਾਕਟਾਈਮ ਅਤੇ 22 ਦਿਨਾਂ ਦੇ ਸਟੈਂਡਬਾਈਟ ਦਾ ਦਾਅਵਾ ਕੀਤਾ ਗਿਆ ਹੈ। ਫੋਨ ’ਚ 2ਜੀ ਦੀ ਸੁਪੋਰਟ ਹੈ। 

Rakesh

This news is Content Editor Rakesh