ਨੋਕੀਆ 5 ਨੂੰ ਮਿਲੀ ਐਂਡਰਾਇਡ 9.0 ਪਾਈ ਅਪਡੇਟ

01/25/2019 12:01:32 PM

ਗੈਜੇਟ ਡੈਸਕ– ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ HMD Global ਨੇ ਨੋਕੀਆ 5 ਸਮਾਰਟਫੋਨ ਲਈ ਐਂਡਰਾਇਡ 9.0 ਪਾਈ ਦਾ ਸਟੇਬਲ ਅਪਡੇਟ ਜਾਰੀ ਕਰ ਦਿੱਤਾ ਹੈ। ਹਾਲ ਹੀ ’ਚ ਕੰਪਨੀ ਦੇ ਪ੍ਰਬੰਧਕ ਦੁਆਰਾ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਨੋਕੀਆ 5 ਲਈ ਅਪਡੇਟ ਨੂੰ ਲੜੀਵਾਰ ਤਰੀਕੇ ਨਾਲ ਰੋਲ ਆਊਟ ਕੀਤਾ ਗਿਆ ਹੈ, ਅਜਿਹੇ ’ਚ ਸਾਰੇ ਨੋਕੀਆ 5 ਯੂਜ਼ਰਜ਼ ਤਕ ਅਪਡੇਟ ਪਹੁੰਚਣ ’ਚ ਕੁਝ ਸਮਾਂ ਲੱਗ ਸਕਦਾ ਹੈ। ਐਂਡਰਾਇਡ ਪਾਈ ਅਪਡੇਟ ਦੇ ਨਾਲ ਨੋਕੀਆ ਨੂੰ ਜਨਵਰੀ 2019 ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਨੋਕੀਆ 5 ਨੂੰ 2017 ’ਚ ਐਂਡਰਾਇਡ ਨੂਗਾ ਦੇ ਨਾਲ ਲਾਂਚ ਕੀਤਾ ਗਿਆ ਸੀ ਅਤੇ ਫਿਰ ਪਿਛਲੇ ਸਾਲ ਹੈਂਡਸੈੱਟ ਨੂੰ ਐਂਡਰਾਇਡ 8 ਓਰੀਓ ਅਪਡੇਟ ਮਿਲੀ ਸੀ। HMD Global ਦੇ ਚੀਫ ਪ੍ਰੋਡਕਟ ਆਫੀਸਰ ਜੂਹੋ ਸਰਵਿਕਾਸ ਨੇ ਟਵੀਟ ਕਰਕੇ ਨੋਕੀਆ 5 ਨੂੰ ਐਂਡਰਾਇਡ ਪਾਈ ਅਪਡੇਟ ਮਿਲਣ ਦੀ ਜਾਣਕਾਰੀ ਦਿੱਤੀ ਸੀ। ਓਵਰ-ਦਿ-ਏਅਰ (OTA) ਰਾਹੀਂ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ। 

ਕਈ ਯੂਜ਼ਰਜ਼ ਨੇ ਟਵਿਟਰ ’ਤੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ ਭਾਰਤ ਤੋਂ ਇਲਾਵਾ ਨੀਦਰਲੈਂਡ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ’ਚ ਵੀ ਨੋਕੀਆ 5 ਯੂਜ਼ਰਜ਼ ਨੂੰ ਅਪਡੇਟ ਮਿਲਣ ਲੱਗੀ ਹੈ। ਆਫਿਸ਼ੀਅਲ ਚੇਂਜਲਾਗ ਮੁਤਾਬਕ, ਨੋਕੀਆ 5 ਨੂੰ ਮਿਲੀ ਅਪਡੇਟ ਦਾ ਬਿਲਡ ਨੰਬਰ v6.12E ਹੈ। ਅਪਡੇਟ ਦੇ ਨਾਲ ਨਵਾਂ ਨੈਵੀਗੇਸ਼ਨ ਸਿਸਟਮ, ਨਵੇਂ ਸੈਟਿੰਗਸ ਮੈਨਿਊ ਸਮੇਤ ਕਈ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਅਡਾਪਟਿਵ ਬੈਟਰੀ ਅਤੇ ਅਡਾਪਟਿਵ ਬ੍ਰਾਈਟਨੈੱਸ ਵਰਗੇ ਫੀਚਰ ਵੀ ਜੋੜੇ ਗਏ ਹਨ। ਨੋਕੀਆ 5 ਨੂੰ ਮਿਲੀ ਐਂਡਰਾਇਡ 9 ਪਾਈ ਅਪਡੇਟ ਦਾ ਸਾਈਜ਼ 1663 ਐੱਮ.ਬੀ. ਹੈ।