ਸ਼ਾਨਦਾਰ ਫੀਚਰਜ਼ ਨਾਲ ਆ ਰਿਹੈ ਨੋਕੀਆ ਦਾ ਨਵਾਂ 4G ਫੀਚਰ ਫੋਨ

01/29/2020 3:21:02 PM

ਗੈਜੇਟ ਡੈਸਕ– ਨੋਕੀਆ ਦਾ ਆਪਣੇ ਫੀਚਰ ਫੋਨ ਪੋਰਟਫੋਲੀਓ ’ਤੇ ਮਜਬੂਤ ਭਰੋਸਾ ਬਣਿਆ ਹੋਇਆ ਹੈ। ਕੰਪਨੀ ਨੇ ਆਪਣੇ ਫੀਚਰ ਫੋਨਜ਼ ਦੀ ਕੁਨੈਕਟੀਵਿਟੀ ਨੂੰ 2ਜੀ ਤੋਂ 4ਜੀ ’ਚ ਅਪਗ੍ਰੇਡ ਕੀਤਾ ਹੈ। ਨੋਕੀਆ ਹੁਣ ਸ਼ਾਨਦਾਰ ਫੀਚਰਜ਼ ਵਾਲਾ ਇਕ ਨਵਾਂ ਫੀਚਰ ਫੋਨ ਲਿਆਉਣ ਜਾ ਰਹੀ ਹੈ। ਨੋਕੀਆ ਦਾ ਨਵਾਂ ਫੀਚਰ ਫੋਨ 4ਜੀ ਕੁਨੈਕਟੀਵਿਟੀ ਵਾਲਾ ਹੋਵੇਗਾ ਅਤੇ ਇਸ ਦਾ ਨਾਂ ਨੋਕੀਆ 400 4ਜੀ ਹੋ ਸਕਦਾ ਹੈ। ਨੋਕੀਆ ਦਾ ਇਹ ਫੀਚਰ ਫੋਨ ਮਾਡਲ ਨੰਬਰ TA-1208 ਦੇ ਨਾਲ ਆਏਗਾ। ਨੋਕੀਆ ਦੇ ਇਸ ਫੋਨ ਨੂੰ ਹਾਲ ਹੀ ’ਚ ਬਲੂਟੁੱਥ ਸਰਟੀਫਿਕੇਸ਼ਨ ਅਤੇ ਵਾਈ-ਫਾਈ ਅਲਾਇੰਸ ਮਿਲਿਆ ਹੈ।

ਸਟੀਫਿਕੇਸ਼ਨ ’ਚ ਨੋਕੀਆ ਦੇ ਇਸ ਫੀਚਰ ਫੋਨ ਨੋਕੀਆ 400 4ਜੀ ਦੇ ਕੁਝ ਦੂਜੇ ਡੀਟੇਲਸ ਵੀ ਸਾਹਮਣੇ ਆਏ ਹਨ। ਨੋਕੀਆ ਦੇ ਇਸ ਫੋਨ ’ਚ ਬਲੂਟੁੱਥ 4.2 ਅਤੇ ਐੱਲ.ਟੀ.ਈ. ਲਈਸੁਪੋਰਟ ਮਿਲ ਸਕਦੀ ਹੈ। ਇਹ ਫੀਚਰ Unisoc ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ ਅਤੇ ਇਸ ਵਿਚ ਵਾਈ-ਫਾਈ ਕੰਪੋਨੈਂਟ SC234X ਹੋ ਸਕਦਾ ਹੈ। ਇਸ ਤੋਂ ਇਲਾਵਾ ਨੋਕੀਆ ਦਾ ਇਹ ਫੀਚਰ ਫੋਨ GAFP ਆਪਰੇਟਿੰਗ ਸਿਸਟਮ ਦੇ ਨਾਲ ਆ ਸਕਦਾ ਹੈ, ਜੋ ਕਿ ਫੀਚਰ ਫੋਨ ਲਈ ਐਂਡਰਾਇਡ ਓ.ਐੱਸ. ਦਾ ਵਰਜ਼ਨ ਹੈ। 


Related News