ਨੋਕੀਆ 3 ਸਮਾਰਟਫੋਨ ਨੂੰ ਮਿਲ ਰਹੀ ਹੈ ਐਂਡਰਾਇਡ 9.0 ਪਾਈ ਅਪਡੇਟ

06/04/2019 1:29:51 PM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਆਪਣੇ ਨੋਕੀਆ 3 ਸਮਾਰਟਫੋਨ ਲਈ ਲੇਟੈਸਟ ਐਂਡਰਾਇਡ 9.0 ਪਾਈ ਅਪਡੇਟ ਦਾ ਐਲਾਨ ਕਰ ਦਿੱਤੀ ਹੈ। ਨੋਕੀਆ 3 ਸਮਾਰਟਫੋਨ ਨੂੰ ਦੋ ਸਾਲ ਪਹਿਲਾਂ 2017 ’ਚ ਮੋਬਾਇਲ ਵਰਲਡ ਕਾਂਗਰਸ ’ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਨੂੰ 9,499 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਸ ਡਿਵਾਈਸ ਨੂੰ ਹੁਣ ਲੇਟੈਸਟ ਐਂਡਰਾਇਡ ਅਪਡੇਟ ਮਿਲਣ ਜਾ ਰਹੀ ਹੈ। ਲਾਂਚ ਦੇ ਸਮੇਂ ਸਮਾਰਟਫੋਨ ’ਚ ਯੂਜ਼ਰਜ਼ ਨੂੰ ਬਿਲਟ-ਇਨ ਗੂਗਲ ਅਸਿਸਟੈਂਟ ਤੋਂ ਇਲਾਵਾ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਦਿੱਤਾ ਗਿਆ ਸੀ। 

ਨੋਕੀਆ 3 ਨੂੰ ਹਾਲ ਹੀ ’ਚ ਮਾਰਚ ਮਹੀਨੇ ’ਚ ਲੇਟੈਸਟ ਐਂਡਰਾਇਡ ਸਕਿਓਰਿਟੀ ਅਪਡੇਟ ਦਿੱਤੀ ਗਈ ਸੀ। ਡਿਵਾਈਸ ਦੇ ਮੀਡੀਆ ਫਰੇਮਵਰਕ ’ਚ ਇਕ ਗੜਬੜ ਦੇ ਚੱਲਦੇ ਇਸ ਨੂੰ ਪਿਛਲਾ ਸਕਿਓਰਿਟੀ ਅਪਡੇਟ ਦਿੱਤਾ ਗਿਆ ਸੀ। ਹੁਣ ਇਸ ਡਿਵਾਈਸ ਨੂੰ ਐਂਡਰਾਇਡ 9.0 ਅਪਡੇਟ ਮਿਲਣ ਜਾ ਰਹੀ ਹੈ। ਡਿਵਾਈਸ ਨੂੰ ਐਂਡਰਾਇਡ ਨੂਗਟ ਤੋਂ ਬਾਅਦ ਬੀਤੇ ਸਾਲ ਸਤੰਬਰ ’ਚ ਐਂਡਰਾਇਡ ਓਰੀਓ ਆਪਰੇਟਿੰਗ ਸਿਸਟਮ ਦੀ ਅਪਡੇਟ ਮਿਲੀ ਸੀ।