Nokia ਦੇ ਤਿੰਨ ਨਵੇਂ ਫੀਚਰ ਫੋਨ ਹੋਏ ਲਾਂਚ, FB-WhatsApp ਵੀ ਚੱਲੇਗਾ

09/07/2019 10:40:10 AM

ਗੈਜੇਟ ਡੈਸਕ– ਨੋਕੀਆ 6.2 ਅਤੇ ਨੋਕੀਆ 7.2 ਦੇ ਨਾਲ-ਨਾਵ ਐੱਚ.ਐੱਮ.ਡੀ. ਗਲੋਬਲ ਨੇ ਤਿੰਨ ਨਵੇਂ ਫੀਚਰ ਫੋਨਸ ਨੂੰ ਵੀ ਪ੍ਰੀ-IFA 2019 ਈਵੈਂਟ ’ਚ ਲਾਂਚ ਕੀਤਾ ਹੈ। ਇਹ ਫੀਚਰ ਫੋਨਸ Nokia 110 (2019), Nokia 800 Tough ਅਤੇ Nokia 2720 Flip ਹਨ। Nokia 800 Tough ਜੀ ਤੀਮਚ EUR 109 (ਕਰੀਬ 8,600 ਰੁਪਏ) ਰੱਖੀ ਗਈ ਹੈ ਅਤੇ ਇਹ ਗਾਹਕਾਂ ਨੂੰ ਡਾਰਕ ਸਟੀਲ ਅਤੇ ਡੇਜਰਟ ਸੈਂਡ ਕਲਰ ਆਪਸ਼ਨ ’ਚ ਖਰੀਦ ਸਕਣਗੇ। 

Nokia 2720 Flip ਦੀ ਗੱਲ ਕਰੀਏ ਤਾਂ ਇਸ ਦੀ ਕੀਮਤ EUR 89 (ਕਰੀਬ 7,000 ਰੁਪਏ) ਰੱਖੀ ਗਈ ਹੈ ਅਤੇ ਗਾਹਕ ਇਸ ਨੂੰ ਬਲੈਕ ਅਤੇ ਗ੍ਰੇਅ ਕਲਰ ਆਪਸ਼ਨ ’ਚ ਖਰੀਦ ਸਕਣਗੇ। ਉਥੇ ਹੀ Nokia 110 (2019) ਦੀ ਕੀਮਤ $20 (ਕਰੀਬ 1,400 ਰੁਪਏ) ਰੱਖੀ ਗਈ ਹੈ ਅਤੇ ਇਸ ਨੂੰ ਗਾਹਕ ਓਸ਼ੀਅਨ ਬਲਿਊ, ਪਿੰਗ ਅਤੇ ਬਲੈਕ ਕਲਰ ਆਪਸ਼ਨ ’ਚ ਖਰੀਦ ਸਕਣਗੇ।

Nokia 800 Tough ਦੇ ਫੀਚਰਜ਼
ਇਸ ਫੀਚਰ ਫੋਨ ਨੂੰ IP68 ਵਾਟਰ ਅਤੇ ਡਸਟ ਸਰਟੀਫਿਕੇਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਨਾਲ ਹੀ ਇਹ ਫੋਨ ਮਿਲਟਰੀ ਸਟੈਂਡਰਡ MIL-STD-810G ਸਰਟੀਫਿਕੇਸ਼ਨ ਦੇ ਨਾਲ ਉਤਾਰਿਆ ਗਿਆ ਹੈ। ਅਜਿਹੇ ’ਚ ਇਹ ਐਕਸੀਡੈਂਟਲ ਡ੍ਰੋਪ ਅਤੇ ਐਕਸਟਰੀਮ ਤਾਪਮਾਨ ’ਚ ਵੀ ਬਚ ਜਾਵੇਗਾ। ਇਹ KaiOS ’ਤੇ ਚੱਲਦਾ ਹੈ ਅਤੇ ਇਸ ਵਿਚ 2.4 ਇੰਚ QVGA ਡਿਸਪਲੇਅ ਹੈ। ਇਸ ਫੋਨ ’ਚ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਸਟੋਰੇਜ ਦੇ ਨਾ ਕੁਆਲਕਾਮ 205 ਪ੍ਰੋਸੈਸਰ ਦਿੱਤਾ ਗਿਆ ਹੈ। ਕਾਰਡ ਦੀ ਮਦਦ ਨਾਲ ਇੰਟਰਨਲ ਮੈਮਰੀ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਇਸ ਡਿਊਲ ਸਿਮ ਫੀਚਰ ਫੋਨ ’ਚ 2 ਮੈਗਾਪਿਕਸਲ ਰੀਅਰ ਕੈਮਰਾ ਫਲੈਸ਼ ਸਪੋਰਟ ਦੇ ਨਾਲ ਦਿੱਤਾ ਗਿਆ ਹੈ। ਫੋਨ ’ਚ 2,100mAh ਦੀ ਬੈਟਰੀ ਮੌਜੂਦ ਹੈ। Nokia 800 Tough ’ਚ ਗੂਗਲ ਅਸਿਸਟੈਂਟ ਦੀ ਸਪੋਰਟ ਵੀ ਦਿੱਤੀ ਗਈ ਹੈ ਅਤੇ ਇਹ ਫੇਸਬੁੱਕ ਅਤੇ ਵਟਸਐਪ ਵਰਗੇ ਐਪਸ ਦੇ ਨਾਲ ਪ੍ਰੀਲੋਡਿਡ ਆਉਂਦਾ ਹੈ। 

Nokia 2720 Flip ਦੇ ਫੀਚਰਜ਼
ਇਸ ਫੋਨ ’ਚ ਕਲੈਮਸ਼ੇਲ ਵਰਗਾ ਡਿਜ਼ਾਈਨ ਹੈ ਅਤੇ ਇਹ ਦੋ ਸਕਰੀਨਾਂ ਦੇ ਨਾਲ ਉਤਾਰਿਆ ਗਿਆ ਹੈ। ਇਸ ਦੀ ਐਕਸਟਰਨਲ ਸਕਰੀਨ ਰਾਹੀਂ ਕਈ ਨੋਟੀਫਿਕੇਸ਼ੰਸ ਦੇਖੀਆਂ ਜਾ ਸਕਦੀਆਂ ਹਨ। ਇਸ ਫੋਨ ’ਚ ਇਕ ਐਮਰਜੈਂਸੀ ਬਟਨ ਵੀ ਦਿੱਤਾ ਗਿਆ ਹੈ। ਡਿਊਲ ਸਿਮ ਸਪੋਰਟ ਵਾਲਾ ਇਹ ਫੋਨ KaiOS ’ਤੇ ਚੱਲਦਾ ਹੈ ਅਤੇ ਇਸ ਵਿਚ 2.8 ਇੰਚ QVGA ਮੇਨ ਡਿਸਪਲੇਅ ਅਤੇ 1.3 ਇੰਚ (240x240 ਪਿਕਸਲ) ਸੈਕੇਂਡਰੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਸਟੋਰੇਜ ਦੇ ਨਾਲ ਕੁਆਲਕਾਮ 205 ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਵਿਚ ਫਲੈਸ਼ ਦਾ ਵੀ ਸਪੋਰਟ ਮੌਜੂਦ ਹੈ। ਇਸ ਦੀ ਬੈਟਰੀ 1,500Mah ਦੀ ਹੈ। 

Nokia 110 (2019) ਦੇ ਫੀਚਰਜ਼
ਇਹ ਫੋਨ Nokia Series 30+ ਸਾਫਟਵੇਅਰ ’ਤੇ ਚੱਲਦਾ ਹੈ ਅਤੇ ਇਸ ਵਿਚ 4 ਐੱਮ.ਬੀ. ਰੈਮ ਦੇ ਨਾਲ 1.77 ਇੰਚ QVGA ਡਿਸਪਲੇਅ ਦਿੱਤੀ ਗਈਹੈ। ਕਾਰਡ ਦੀ ਮਦਦ ਨਾਲ ਇਸ ਦੀ ਮੈਮਰੀ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਵਿਚ ਮਿਨੀ ਸਿਮ ਸਪੋਰਟ, ਇਕ VGA ਕੈਮਰਾ, ਐੱਲ.ਈ.ਡੀ. ਟਾਰਚਲਾਈਟ ਅਤੇ ਐੱਫ.ਐੱਮ. ਰੇਡੀਓ ਦਿੱਤਾ ਗਿਆ ਹੈ। ਇਸ ਫੋਨ ਦੀ ਬੈਟਰੀ 800mAh ਦੀ ਹੈ। ਇਸ ਵਿਚ ਪ੍ਰੀਲੋਡਿਡ ਸਨੇਕ ਗੇਮ ਦਿੱਤੀ ਗਈ ਹੈ। 


Related News