Nokia 2 ਨੂੰ ਮਿਲੀ ਐਂਡਰਾਇਡ 8.1 ਓਰਿਓ ਸਟੇਬਲ ਅਪਡੇਟ

02/22/2019 10:35:47 AM

ਗੈਜੇਟ ਡੈਸਕ– ਨੋਕੀਆ 2 ਸਮਾਰਟਫੋਨ ਨੂੰ ਐਂਡਰਾਇਡ 8.1 ਓਰੀਓ ਦੀ ਸਟੇਬਲ ਅਪਡੇਟ ਮਿਲਣ ਲੱਗੀ ਹੈ। ਪਿਛਲੇ ਸਾਲ ਨੋਕੀਆ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ ਐੱਚ.ਐੱਮ.ਡੀ. ਗਲੋਬਲ ਨੇ ਨੋਕੀਆ 2 ਸਮਾਰਟਫੋਨ ਲਈ ਐਂਡਰਾਇਡ ਓਰੀਓ ਦੀ ਬੀਟਾ ਅਪਡੇਟ ਜਾਰੀ ਕੀਤੀ ਸੀ। ਆਮ ਸਾਫਟਵੇਅਰ ਅਪਡੇਟ ਓਵਰ-ਦਿ-ਏਅਰ ਰਾਹੀਂ ਰੋਲ ਆਊਟ ਕੀਤੀ ਜਾਂਦੀ ਹੈ ਪਰ ਨੋਕੀਆ 2 ਨੂੰ ਮਿਲੀ ਅਪਡੇਟ ਆਪਸ਼ਨਲ ਹੈ। ਇਸ ਦਾ ਮਤਲਬ, ਤੁਸੀਂ ਚਾਹੋ ਤਾਂ ਆਪਣੇ ਨੋਕੀਆ 2 ਸਮਾਰਟਫੋਨ ਨੂੰ ਐਂਡਰਾਇਡ ਓਰੀਓ ’ਤੇ ਅਪਡੇਟ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਪਰਫਾਰਮੈਂਸ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ।

ਜੇਕਰ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਨੋਕੀਆ 2 ਹੈਂਡਸੈੱਟ ਨੂੰ ਐਂਡਰਾਇਡ ਓਰੀਓ ’ਤੇ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਨੋਕੀਆ 2 ਅਪਗ੍ਰੇਡ ਵੈੱਬਪੇਜ ’ਤੇ ਸਾਈਨ ਇਨ ਕਰਨਾ ਹੋਵੇਗਾ ਅਤੇ ਫਿਰ ਨਵੇਂ ਸਾਫਟਵੇਅਰ ਅਪਡੇਟ ਲਈ Request OTA ਬਟਨ ’ਤੇ ਕਲਿੱਕ ਕਰੋ। ਨੋਕੀਆ ਪਾਵਰ ਯੂਜ਼ਰ ਨੇ ਸਭ ਤੋਂ ਪਹਿਲਾਂ ਇਸ ਨੂੰ ਰਿਪੋਰਟ ਕੀਤਾ ਸੀ। ਐੱਚ.ਐੱਮ.ਡੀ. ਗਲੋਬਲ ਨੇ ਆਪਣੇ ਅਪਗ੍ਰੇਡ ਵੈੱਬਪੇਜ ’ਤੇ ਕਿਹਾ ਕਿ ਕੰਪਨੀ ਨੇ ਆਪਣੇ ਅਪਗ੍ਰੇਡ ਵੈੱਬਪੇਜ ’ਤੇ ਕਿਹਾ ਕਿ ਕੁਝ ਅਜਿਹੇ ਦੇਸ਼ ਹਨ ਜਿਥੇ ਨੋਕੀਆ 2 ਯੂਜ਼ਰਜ਼ ਨੂੰ ਐਂਡਰਾਇਡ ਓਰੀਓ ਅਪਡੇਟ ਨਹੀਂ ਮਿਲੇਗੀ।