Nokia 2 ਐਂਡਰਾਇਡ ਸਮਾਰਟਫੋਨ ਦੀ ਤਸਵੀਰ ਇੰਟਰਨੈੱਟ ''ਤੇ ਲੀਕ

07/23/2017 11:33:23 AM

ਜਲੰਧਰ- ਪਿਛਲੇ ਦਿਨੀਂ ਨੋਕੀਆ ਨੇ ਆਉਣ ਵਾਲੇ ਸਮਾਰਟਫੋਨਜ਼ ਦੇ ਪਰੋਸੈਸਰ ਦੀ ਜਾਣਕਾਰੀ ਸਾਹਮਣੇ ਆਈ ਸੀ, ਜਿਸ ਨਾਲ ਇਹ ਕਾਫੀ ਹੱਦ ਤੱਕ ਸਪੱਸ਼ਟ ਹੋ ਗਿਆ ਹੈ ਕਿ ਨੋਕੀਆ ਜਲਦੀ ਹੈ ਨਵੇਂ ਐਂਡਰਾਇਡ ਸਮਾਰਟਫੋਨ ਬਾਜ਼ਾਰ 'ਚ ਉਤਾਰੇਗੀ। ਸਾਹਮਣੇ ਆਈ ਰਿਪੋਰਟ 'ਚ ਨੋਕੀਆ 2, 7, 8 ਅਤੇ ਨੋਕੀਆ 9 ਦੇ ਪ੍ਰੋਸੈਸਰ ਦੀ ਜਾਣਕਾਰੀ ਦਿੱਤੀ ਗਈ ਸੀ। ਉਥੇ ਹੀ ਇਨ੍ਹਾਂ 'ਚੋਂ ਇਕ ਸਮਾਰਟਫੋਨ ਨੋਕੀਆ 2 ਦੀ ਤਸਵੀਰ ਇੰਟਰਨੈੱਟ 'ਤੇ ਲੀਕ ਹੋਈ ਹੈ। 
ਪਿਛਲੀ ਰਿਪੋਰਟ ਮੁਤਾਬਕ ਨੋਕੀਆ 2 ਕੰਪਨੀ ਦਾ ਐਂਟਰੀ ਲੈਵਲ ਐਂਡਰਾਇਡ ਸਮਾਰਟਫੋਨ ਹੋਵੇਗਾ ਜੋ ਕਿ ਸਨੈਪਡ੍ਰੈਗਨ 212 ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਚੀਨ ਦੀ ਸੋਸ਼ਲ ਸਾਈਟ baidu 'ਤੇ ਨੋਕੀਆ 2 ਦੀ ਤਸਵੀਰ ਪੋਸਟ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਆਉਣ ਵਾਲੇ ਇਸ ਸਮਾਰਟਫੋਨ ਦੇ ਡਿਜ਼ਾਇਨ ਦਾ ਪਤਾ ਚੱਲਦਾ ਹੈ। ਸਾਹਮਣੇ ਆਈ ਤਸਵੀਰ 'ਚ ਨੋਕੀਆ 2 ਅਤੇ ਨੋਕੀਆ 3 ਦੀ ਤੁਲਨਾ ਕੀਤੀ ਗਈ ਹੈ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਨੋਕੀਆ 2 ਸਨੈਪਡ੍ਰੈਗਨ 212 ਪ੍ਰੋਸੈਸਰ 'ਤੇ ਪੇਸ਼ ਹੋਵੇਗਾ। ਨੋਕੀਆ 2 ਦੀ ਤਸਵੀਰ ਦੇ ਫਰੰਟ 'ਚ ਫਿੰਗਰਪ੍ਰਿੰਟ ਨਹੀਂ ਦਿੱਤਾ ਗਿਆ ਹੈ, ਨਾਲ ਹੀ ਉਮੀਦ ਹੈ ਕਿ ਇਸ ਵਿਚ ਬੈਕ ਪੈਨਲ 'ਚ ਵੀ ਫਿੰਗਰਪ੍ਰਿੰਟ ਸੈਂਸਰ ਨਹੀਂ ਹੋਵੇਗਾ। ਹਾਲਾਂਕਿ ਕੰਪਨੀ ਦੇ ਬਜਟ ਨੋਕੀਆ 3 'ਚ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ। 
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੋਕੀਆ 2 'ਚ ਕੰਪਨੀ ਆਨਸਕਰੀਨ ਨੈਵੀਗੇਸ਼ਨ ਬਟਨ ਦੇ ਸਕਦੀ ਹੈ। ਨੋਕੀਆ 2 ਸਮਾਰਟਫੋਨ 'ਚ 5-ਇੰਚ ਦੀ ਡਿਸਪਲੇ ਹੋਵੇਗੀ ਜਿਵੇਂ ਕਿ ਨੋਕੀਆ 3 'ਚ ਦਿੱਤਾ ਗਈ ਸੀ। ਨੋਕੀਆ 2 ਦੇ ਪੂਰੇ ਆਕਾਰ 'ਤੇ ਨਜ਼ਰ ਮਾਰੀਏ ਤਾਂ ਇਹ ਫੋਨ ਘੁਮਾਓਦਾਰ ਹੈ ਅਤੇ ਲੀਕ ਹੋਈ ਤਸਵੀਰ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਨੋਕੀਆ 2 ਕੰਪਨੀ ਦੇ ਪਿਛਲੇ ਫੋਨ ਲੁਮੀਆ 620 ਨਾਲ ਕਾਫੀ ਮਿਲਦਾ-ਜੁਲਦਾ ਹੈ।