ਨੋਕੀਆ ਦੇ ਇਸ ਫੋਨ ਨੂੰ ਮਿਲੀ ਐਂਡਰਾਇਡ 11 ਅਪਡੇਟ, ਜੁੜੇ ਕਈ ਜ਼ਬਰਦਸਤ ਫੀਚਰ

04/28/2021 10:55:18 AM

ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇ ਐਂਟਰੀ ਲੈਵਲ ਸਮਾਰਟਫੋਨ Nokia 2.4 ਲਈ ਐਂਡਰਾਇਡ 11 ਅਪਡੇਟ ਰੋਲਆਊਟ ਕਰ ਦਿੱਤੀ ਹੈ। ਇਸ ਅਪਡੇਟ ਨੂੰ ਭਾਰਤ ਸਮੇਤ ਦੁਨੀਆ ਦੇ 35 ਦੇਸ਼ਾਂ ਦੇ ਯੂਜ਼ਰਸ ਲਈ ਰਿਲੀਜ਼ ਕੀਤਾ ਗਿਆ ਹੈ। ਚੇਂਜਲਾਗ ਮੁਤਾਬਕ, ਨਵੀਂ ਅਪਡੇਟ ਤੋਂ ਬਾਅਦ ਫੋਨ ’ਚ ਚੈਟ ਬਬਲਸ, ਸਮਰਪਿਤ ਕਨਵਰਸੇਸ਼ਨ ਏਰੀਆ, ਵਨ-ਟਾਈਮ ਪਰਮਿਸ਼ਨ, ਸਕਿਓਰਿਟੀ ਅਤੇ ਪ੍ਰਾਈਵੇਸੀ ਫਿਕਸ ਤੋਂ ਇਲਾਵਾ ਗੂਗਲ ਅਸਿਸਟੈਂਟ ਅਤੇ ਡਿਜੀਟਲ ਵੇਲਬੀਂਗ ਆਫਰ ਕੀਤਾ ਜਾ ਰਿਹਾ ਹੈ। ਇਸ ਅਪਡੇਟ ’ਚ ਕੰਪਨੀ ਅਪ੍ਰੈਲ 2021 ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਦੇ ਰਹੀ ਹੈ। ਅਪਡੇਟ ਦਾ ਵਰਜ਼ਨ ਨੰਬਰ V2.180 ਹੈ ਅਤੇ ਇਸ ਦਾ ਡਾਊਨਲੋਡ ਸਾਈਜ਼ 1.44 ਜੀ.ਬੀ. ਹੈ। 

Nokia 2.4 ਦੇ ਫੀਚਰਜ਼
ਫੋਨ ’ਚ 720x1600 ਪਿਕਸਲ ਰੈਜ਼ੋਲਿਊਸ਼ਨ ਨਾਲ 6.5 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ ਦਿੱਤੀ ਗਈ ਹੈ। ਫੋਨ ਦੀ ਡਿਸਪਲੇਅ ਵਾਟਰਡ੍ਰੋਪ ਨੌਚ ਡਿਜ਼ਾਇਨ ਵਾਲੀ ਹੈ ਅਤੇ ਇਹ ਮੋਟੇ ਬੇਜ਼ਲਸ ਨਾਲ ਆਉਂਦੀ ਹੈ। 

3 ਜੀ.ਬੀ. ਤਕ ਦੀ ਰੈਮ ਅਤੇ 64 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ’ਚ ਪ੍ਰੋਸੈਸਰ ਦੇ ਤੌਰ ’ਤੇ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਨੋਕੀਆ 2.4 ’ਚ ਐੱਲ.ਈ.ਡੀ. ਫਲੈਸ਼ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 13 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਸ਼ਾਮਲ ਹੈ। ਉਥੇ ਹੀ ਸੈਲਪੀ ਲਈ ਇਸ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫਿਜੀਕਲ ਫਿੰਗਰਪ੍ਰਿੰਟ ਸਕੈਨਰ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ, ਬਲੂਟੂਥ 5.0, ਜੀ.ਪੀ.ਐੱਸ., ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਵਰਗੇ ਆਪਸ਼ਨ ਮਿਲਦੇ ਹਨ। 


Rakesh

Content Editor

Related News