ਭਾਰਤ ’ਚ ਜਲਦ ਲਾਂਚ ਹੋਵੇਗਾ ਨੋਕੀਆ ਦਾ ਬਜਟ ਸਮਾਰਟਫੋਨ

12/14/2019 12:17:02 PM

ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਨੋਕੀਆ ਆਪਣੇ ਨਵੇਂ ਸਮਾਰਟਫੋਨ ਨੋਕੀਆ 2.3 ਨੂੰ ਜਲਦੀ ਹੀ ਭਾਰਤ ’ਚ ਲਾਂਚ ਕਰ ਸਕਦੀ ਹੈ। ਨੋਕੀਆ ਨੇ ਆਪਣੇ ਇਸ ਬਜਟ ਸਮਾਰਟਫੋਨ 2.3 ਨੂੰ ਹਾਲ ਹੀ ’ਚ ਮਿਸਰ ’ਚ ਲਾਂਚ ਕੀਤਾ ਹੈ।

ਜਾਰੀ ਕੀਤਾ ਵੀਡੀਓ ਟੀਜ਼ਰ
ਭਾਰਤ ’ਚ ਲਾਂਚਿੰਗ ਤੋਂ ਪਹਿਲਾਂ ਨੋਕੀਆ ਨੇ ਆਪਣੇ ਅਧਿਕਾਰਤ ਟਵਿਟਰ ਪ੍ਰੋਫਾਈਲ ’ਤੇ 2.3 ਸਮਾਰਟਫੋਨ ਦੇ ਵੀਡੀਓ ਟੀਜ਼ਰ ਜਾਰੀ ਕੀਤੇ ਹਨ। ਪਹਿਲੇ ਟੀਜ਼ਰ ’ਚ ਵੀਡੀਓ ਰਾਹੀਂ ਨੋਕੀਆ 2.3 ਦੀ ਬੈਟਰੀ ਪਾਵਰ ਬਾਰੇ ਦੱਸਿਆ ਗਿਆ ਹੈ, ਜਦਕਿ ਦੂਜੇ ਟੀਜ਼ਰ ’ਚ ਵੀਡੀਓ ਰਾਹੀਂ ਇਸ ਸਮਾਰਟਫੋਨ ਦੀ ਪੋਟਰੇਟ ਮੋਡ ਨੂੰ ਹਾਈਲਾਈਟ ਕੀਤਾ ਗਿਆ ਹੈ। ਯੂਰਪ ’ਚ ਨੋਕੀਆ 2.3 ਦੀ ਰਿਟੇਲ ਕੀਮਤ 109 ਯੂਰੋ ਯਾਨੀ ਕਰੀਬ 8700 ਰੁਪਏ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਵੀ ਇਸ ਦੀ ਕੀਮਤ ਲਗਭਗ ਇੰਨੀ ਹੀ ਹੋ ਸਕਦੀ ਹੈ।

ਫੀਚਰਜ਼
- 1520x720 ਪਿਕਸਲ ਦੇ ਅਨੁਪਾਤ ਨਾਲ 6.2 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ।
- 2.4 ਅਪਰਚ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ।
- ਡਿਊਲ ਸਿਮ
- 2 ਜੀ.ਬੀ. ਰੈਮ, 32 ਜੀ.ਬੀ. ਇਨਬਿਲਟ ਸਟੋਰੇਜ।
- ਐਂਡਰਾਇਡ 9.0 ਪਾਈ।
- 2 ਮੈਗਾਪਿਕਸਲ ਦੇ ਡੈੱਪਥ ਸੈਂਸਰ ਦੇ ਨਾਲ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ।
- 4000mAh ਦੀ ਬੈਟਰੀ।
- 3.5mm ਵਾਲਾ ਹੈੱਡਫੋਨ ਜੈੱਕ।