ਦਮਦਾਰ ਬੈਟਰੀ ਨਾਲ ਆਇਆ Nokia ਦਾ ਨਵਾਂ ਫੋਨ, ਜਾਣੋ ਕੀਮਤ

08/21/2019 10:44:14 AM

ਗੈਜੇਟ ਡੈਸਕ– ਨੋਕੀਆ 105 (2019) ਫੀਚਰ ਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਨੋਕੀਆ 105 (2019) ਫੀਚਰ ਫੋਨ ’ਚ 1.77 ਇੰਚ ਦੀ ਕਲਰ ਸਕਰੀਨ ਡਿਸਪਲੇਅ ਹੈ। ਇਹ ਨਵਾਂ ਵੇਰੀਐਂਟ 2013 ’ਚ ਲਾਂਚ ਹੋਏ ਨੋਕੀਆ 105 ਦਾ ਨਵਾਂ ਅਵਤਾਰ ਹੈ। ਨੋਕੀਆ 105 (2019) ਤੋਂ ਸਭ ਤੋਂ ਪਹਿਲਾਂ ਪਰਦਾ ਜੁਲਾਈ ’ਚ ਚੁੱਕਿਆ ਗਿਆ ਸੀ ਅਤੇ ਹੁਣ ਇਸ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਫੋਨ ’ਚ ਆਈਲੈਂਡ ਕੀਮੈਟ ਡਾਇਲਪੈਡ, ਕਲਾਸਿਕ ਸਨੇਕ ਗੇਮ ਅਤੇ ਕਲਰ ਪਾਲੀਕਾਬਰੋਨੇਟ ਬਾਡੀ ਦਾ ਇਸਤੇਮਾਲ ਹੋਇਆ ਹੈ। ਨੋਕੀਆ 105 (2019) ’ਚ 2,000 ਤਕ ਕਾਨਟੈਕਟ ਅਤੇ 500 ਐੱਸ.ਐੱਮ.ਐੱਸ. ਤਕ ਦੀ ਸਟੋਰੇਜ ਸਪੇਸ ਹੈ। 

ਕੀਮਤ ਤੇ ਉਪਲੱਬਧਤਾ
ਭਾਰਤ ’ਚ ਨੋਕੀਆ 105 (2019) ਦੀ ਕੀਮਤ 1,199 ਰੁਪਏ ਹੈ ਅਤੇ ਇਸ ਦੀ ਵਿਕਰੀ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਫੋਨ ਦਾ ਬਲਿਊ, ਪਿੰਕ ਅਤੇ ਬਲੈਕ ਕਲਰ ਵੇਰੀਐਂਟ ਮਿਲੇਗਾ। ਇਹ ਫੀਚਰ ਫੋਨ ਨੋਕੀਆ ਦੇ ਆਨਲਾਈਨ ਸਟੋਰ ਅਤੇ ਟਾਪ ਰਿਟੇਲ ਆਊਟਲੇਟ ’ਤੇ ਉਪਲੱਬਧ ਹੋਵੇਗਾ। 

ਫੀਚਰਜ਼
ਨੋਕੀਆ 105 ਉਰਫ ਨੋਕੀਆ 105 (2019) ਦੇ ਲੇਟੈਸਟ ਵਰਜ਼ਨ ’ਚ 1.77 ਇੰਚ ਦੀ QVGA (120x160 ਪਿਕਸਲ) ਸਕਰੀਨ, 4 ਐੱਮ.ਬੀ. ਰੈਮ ਅਤੇ ਇਹ ਸੀਰੀਜ਼ 30+ ਓ.ਐੱਸ. ’ਤੇ ਚੱਲਦਾ ਹੈ। ਇਸ ਵਿਚ ਇਕ ਮਾਈਕ੍ਰੋ-ਯੂ.ਐੱਸ.ਬੀ. 1.1 ਪੋਰਟ, 2ਜੀ ਕੁਨੈਕਟੀਵਿਟੀ, ਐੱਫ.ਐੱਮ. ਰੇਡੀਓ ਅਤੇ ਫੋਨ ਨੂੰ ਪਾਵਰ ਦੇਣ ਲਈ 800 ਐੱਮ.ਏ.ਐੱਚ. ਦੀ ਬੈਟਰੀ ਹੈ। ਇਹ ਫੋਨ 14.4 ਘੰਟੇ ਤਕ ਦਾ ਟਾਕਟਾਈਮ ਅਤੇ 25.8 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਦੇਵੇਗਾ।

ਇਸ ਤੋਂ ਇਲਾਵਾ ਫੋਨ ’ਚ 3.5mm ਆਡੀਓ ਜੈੱਕ ਦਿੱਤਾ ਗਿਆ ਹੈ। ਫੋਨ ਦੀ ਲੰਬਾਈ-ਚੌੜਾਈ 119x49.2x14.4 ਮਿਲੀਮੀਟਰ ਅਤੇ ਭਾਰ ਕਰੀਬ 74.04 ਗ੍ਰਾਮ ਹੈ। ਉਪਰ ਦਿੱਤੇ ਗਏ ਬਟਨ ਨੂੰ ਦੋ ਵਾਰ ਦਬਾਅ ਕੇ ਐੱਲ.ਈ.ਡੀ. ਟਾਰਚਲਾਈਟ ਫੀਚਰ ਨੂੰ ਆਨ ਜਾਂ ਆਫ ਕੀਤਾ ਜਾ ਸਕਦਾ ਹੈ। ਨੋਕੀਆ 105 (2019) ’ਚ Tetris, Sky Gift, Airstrike, Nitro Racing, Ninja UP! ਅਤੇ Danger Dash ਵਰਗੀਆਂ 6 ਟਰਾਈ ਐਂਟ ਬਾਈ Gameloft ਗੇਮਾਂ ਵੀ ਮਿਲਣਗੀਆਂ।