Nokia 1 ਲਈ ਜਾਰੀ ਹੋਈ ਐਂਡਰਾਇਡ 9 ਪਾਈ ਅਪਡੇਟ

06/26/2019 10:33:04 AM

ਗੈਜੇਟ ਡੈਸਕ– ਨੋਕੀਆ 1 ਸਮਾਰਟਫੋਨ ਨੂੰ ਐਂਡਰਾਇਡ ਪਾਈ (ਗੋ ਐਡੀਸ਼ਨ) ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਰੋਲ ਆਊਟ ਦੀ ਪ੍ਰਕਿਰਿਆ ਕਰੀਬ ਦੋ ਦਿਨਾਂ ਦੀ ਹੈ। ਨੋਕੀਆ 1, ਲੇਟੈਸਟ ਐਂਡਰਾਇਡ ਅਪਡੇਟ ਪਾਉਣ ਵਾਲਾ ਐੱਚ.ਐੱਮ.ਡੀ. ਗਲੋਬਲ ਦੀ ਪੋਰਟਫੋਲੀਓ ਦਾ ਆਖਰੀ ਸਮਾਰਟਫੋਨ ਹੈ। ਨੋਕੀਆ 1 ਨੂੰ ਬੀਤੇ ਸਾਲ ਮੋਬਾਇਲ ਵਰਲਡ ਕਾਂਗਰਸ ’ਚ ਲਾਂਚ ਕੀਤਾ ਗਿਆ ਸੀ। ਇਸ ਨੂੰ ਮਾਰਚ 2018 ’ਚ ਭਾਰਤ ਲਿਆਇਆ ਗਿਆ ਸੀ। ਇਸ ਫੋਨ ਦੀ ਕੀਮਤ ਅਪ੍ਰੈਲ ਮਹੀਨੇ ’ਚ ਹੀ ਘੱਟ ਹੋਈ ਸੀ। ਹੁਣ ਇਸ ਹੈਂਡਸੈੱਟ ਨੂੰ 3,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਨੋਕੀਆ 1 ਨੂੰ ਆਊਟ ਆਫ ਬਾਕਸ ਐਂਡਰਾਇਡ ਓਰੀਓ (ਗੋ ਐਡੀਸ਼ਨ) ਦੇ ਨਾਲ ਲਾਂਚ ਕੀਤਾ ਗਿਆ ਸੀ। ਹੁਣ ਇਸ ਨੂੰ ਐਂਡਰਾਇਡ ਪਾਈ (ਗੋ ਐਡੀਸ਼ਨ) ਸਾਫਟਵੇਅਰ ਅਪਡੇਟ ਮਿਲ ਰਹੀ ਹੈ। ਅਪਡੇਟ ਆਪਣੇ ਨਾਲ ਕਈ ਨਵੇਂ ਫੀਚਰਜ਼ ਲੈ ਕੇ ਆਉਂਦੀ ਹੈ। ਜਿਵੇਂ ਕਿ ਨਵਾਂ ਇੰਟਰਫੇਸ ਅਤੇ ਗੂਗਲ ਐਪਸ ਦੇ ਲਾਈਟਵਰਜਨ। ਜੇਕਰ ਤੁਹਾਨੂੰ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਤੁਸੀਂ ਸੈਟਿੰਗ ਮੈਨਿਊ ’ਚ ਜਾ ਕੇ ਅਪਡੇਟ ਨੂੰ ਮੈਨੁਅਲੀ ਚੈੱਕ ਕਰ ਸਕਦੇ ਹੋ।