32 MP ਪਾਪ-ਅਪ ਸੈਲਫੀ ਕੈਮਰੇ ਤੇ 8ਜੀਬੀ ਰੈਮ ਨਾਲ ਲਾਂਚ ਹੋ ਸਕਦੈ Nokia 8.2

07/26/2019 1:33:49 AM

ਨਵੀਂ ਦਿੱਲੀ— ਓਪੋ, ਵੀਵੋ, ਸ਼ਾਓਮੀ ਤੇ ਵਨਪਲਸ ਵਰਗੀਆਂ ਵੱਡੀਆਂ ਕੰਪਨੀਆਂ ਤੋਂ ਬਾਅਦ ਹੁਣ ਨੋਕੀਆ ਵੀ ਪਾਪ ਅਪ ਸੈਲਫੀ ਕੈਮਰੇ ਵਾਲਾ ਫੋਨ ਲਿਆਉਣ ਵਾਲੀ ਹੈ। ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਜਲਦ ਹੀ ਪਿਛਲੇ ਸਾਲ ਲਾਂਚ ਹੋਏ Nokia 8.1ਦਾ ਅਪਗ੍ਰੇਡ ਵੇਰੀਅੰਟ Nokia 8.2 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਪਾਪ-ਅਪ ਸੈਲਫੀ ਕੈਮਰੇ ਦੇ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਫੋਨ ਹੋਵੇਗਾ। ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਹੱਕ ਵਾਲੀ ਕੰਪਨੀ ਪਹਿਲਾਂ ਹੀ Nokia X71 'ਚ ਪੰਚ ਹੋਲ ਡਿਜ਼ਾਇਨ ਲਿਆ ਚੁੱਕੀ ਹੈ, ਹੁਣ ਬਾਰੀ ਹੈ ਪਾਪ-ਅਪ ਕੈਮਰੇ ਦੀ।

ਟਿਪਸਟਰ ਈਸ਼ਾਨ ਅਗਰਵਾਲ ਨੇ ਟਵੀਟਰ 'ਤੇ Nokia 8.2 ਫੋਨ ਬਾਰੇ ਇਕ ਨਵੀਂ ਜਾਣਕਾਰੀ ਸ਼ਾਂਝੀ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ 8.2 ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਐਂਡਰਾਇਡ ਕਿਊ ਤੇ 8ਜੀਬੀ ਰੈਮ + 256ਜੀਬੀ ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ।
ਉਂਝ ਤਾਂ ਇਹ ਫੀਚਰਸ ਯੂਜ਼ਰਸ ਲਈ ਕੋਈ ਨਵਾਂ ਨਹੀਂ ਹੈ ਕਿਉਂਕਿ ਕਈ ਦੂਜੇ ਫਲੈਦਸ਼ਿਪ ਫਓਨ ਪਹਿਲਾਂ ਤੋਂ ਹੀ ਇਨ੍ਹਾਂ ਫੀਚਰਸ ਨਾਲ ਲਾਂਚ ਕੀਤੇ ਜਾ ਚੁੱਕੇ ਹਨ ਪਰ ਖਾਸ ਗੱਲ ਇਹ ਹੈ ਕਿ ਇਸ 'ਚ ਹੁਣ ਨੋਕੀਆ ਵੀ ਪੇਸ਼ ਕਰਨ ਵਾਲੀ ਹੈ। ਕੰਪਨੀ ਨੇ ਆਪਣੇ ਫਲੈਗਸ਼ਿਪ ਫੋਨ Nokia 9 PureView 'ਚ ਵੀ ਇੰਨੀ ਮੈਮੋਰੀ ਨਹੀਂ ਦਿੱਤੀ ਸੀ।
ਅਜਿਹੇ 'ਚ ਜੇਕਰ ਇਹ ਜਾਣਕਾਰੀ ਸੱਚ ਹੁੰਦੀ ਹੈ ਤਾਂ ਇਸ ਫੋਨ ਦੇ ਨਾਲ ਨੋਕੀਆ ਦੀ ਟੱਕਰ ਬਾਜ਼ਾਰ 'ਚ ਮੌਜੂਦ ਅਜਿਹੇ ਹੀ ਫੀਚਰ ਵਾਲੇ ਕਈ ਫੋਨ ਦੇ ਨਾਲ ਹੋ ਸਕਦੀ ਹੈ।

 


Inder Prajapati

Content Editor

Related News