30 ਦਿਨਾਂ ਦਾ ਬੈਟਰੀ ਬੈਕਅਪ ਦੇਵੇਗੀ ਇਹ ਸਮਾਰਟਵਾਚ, ਕੀਮਤ 3,000 ਰੁਪਏ ਤੋਂ ਵੀ ਘੱਟ

09/06/2021 4:28:20 PM

ਗੈਜੇਟ ਡੈਸਕ– ਘਰੇਲੂ ਸਮਾਰਟਵਾਚ ਬ੍ਰਾਂਡ Noise ਨੇ ਆਪਣੀ ਨਵੀਂ ਸਮਾਰਟਵਾਚ NoiseFit Core ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਇੰਟ੍ਰੋਡਕਟਰੀ ਕੀਮਤ ’ਤੇ 2,999 ਰੁਪਏ ’ਚ ਪੇਸ਼ ਕੀਤਾ ਹੈ। ਸਮਾਰਟਵਾਚ ਕੰਪਨੀ ਦੀ ਵੈੱਬਸਾਈਟ ’ਤੇ ਵਿਕਰੀ ਲਈ ਉਪਲੱਬਧ ਹੈ। ਘਰੇਲੂ ਸਮਾਰਟਵਾਚ ਬ੍ਰਾਂਡ Noise ਐਂਡਰਾਇਡ 7 ਜਾਂ ਆਈ.ਓ.ਐੱਸ. 9.0 ਅਤੇ ਇਸ ਤੋਂ ਜ਼ਿਆਦਾ ਵਰਜ਼ਨ ਨੂੰ ਸਪੋਰਟ ਕਰੇਗੀ। ਨਾਲ ਹੀ ਸਮਾਰਟਵਾਚ ’ਚ ਕਈ ਤਰ੍ਹਾਂ ਦੇ ਫਿੱਟਨੈੱਸ ਫੀਚਰਜ਼ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਨੂੰ ਐਪ ਕੁਨੈਕਟੀਵਿਟੀ ਰਾਹੀਂ ਇਸਤੇਮਾਲ ਕੀਤਾ ਜਾ ਸਕੇਗਾ। 

ਮਿਲੇਗਾ 30 ਦਿਨਾਂ ਦਾ ਬੈਟਰੀ ਬੈਕਅਪ
NoiseFit Core ਸਮਾਰਟਵਾਚ ’ਚ ਇੰਡਸਟਰੀ ਲੀਡਿੰਗ ਡਿਜ਼ਾਇਨ, ਸ਼ਾਰਪ ਰਾਊਂਡ ਡਾਇਲ ਦੇ ਨਾਲ 1.28 TFT ਡਿਸਪਲੇਅ ਦਾ ਸਪੋਰਟ ਮਿਲੇਗਾ, ਜਿਸ ਦਾ ਰੈਜ਼ੋਲਿਊਸ਼ਨ 240x240 ਪਿਕਸਲ ਹੋਵੇਗਾ। ਇਸ ਵਿਚ ਸੱਪੇ ਪਾਸੇ ਇਕ ਬਟਨ ਹੋਵੇਗਾ। ਨਾਲ ਹੀ ਸ਼ਾਨਦਾਰ ਯੂ.ਆਈ. ਦਾ ਸਪੋਰਟ ਦਿੱਤਾ ਗਿਆ ਹੈ। Noise ਸਮਾਰਟਵਾਚ ’ਚ ਪਰਸਨਲਾਈਜ਼ਡ ਕਲਾਊਡ ਬੇਸਡ ਸਮਾਰਟ ਫੇਸ ਮਿਲਣਗੇ, ਜਿਸ ਨੂੰ ਕਸਟਮਾਈਜ਼ ਕੀਤਾ ਜਾ ਸਕੇਗਾ। NoiseFit Core ਸਮਾਰਟਵਾਚ ’ਚ 285mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 7 ਦਿਨਾਂ ਦਾ ਬੈਕਅਪ ਦਿੰਦੀ ਹੈ। ਸਟੈਂਡਬਾਈ ’ਤੇ ਇਹ 30 ਦਿਨਾਂ ਦਾ ਬੈਕਅਪ ਦੇਵੇਗੀ। 

NoiseFit Core ਦੀਆਂ ਖੂਬੀਆਂ
ਇਸ ਸਮਾਰਟਵਾਚ ’ਚ ਹਾਰਟ ਰੇਟ ਮਾਨੀਟਰਰਿੰਗ ਫੀਚਰ ਦਿੱਤਾ ਗਿਆ ਹੈ। ਨਾਲ ਹੀ 13 ਸਪੋਰਟਸ ਮੋਡ ਦਿੱਤੇਗਏ ਹਨ। ਸਮਾਰਟਵਾਚ IP68 ਰੇਟਿੰਗ ਨਾਲ ਆਉਂਦੀ ਹੈ। ਮਤਲਬ ਇਹ ਸਮਾਰਟਵਾਚ ਪਸੀਨੇ ਅਤੇ ਧੂੜ ’ਚ ਛੇਤੀ ਖਰਾਬ ਨਹੀਂ ਹੋਵੇਗੀ। ਸਮਾਰਟਵਾਚ ’ਚ NoiseFit ਐਪ ਅਤੇ ਬਲੂਟੁੱਥ 5 ਕੁਨੈਕਟੀਵਿਟੀ ਦਿੱਤੀ ਜਾਵੇਗੀ। ਨਾਲ ਹੀ ਯੂਜ਼ਰਸ ਨੂੰ ਦੋ ਅਪਡੇਟ ਦਿੱਤੇ ਜਾਣਗੇ। ਇਸਤੋਂ ਇਲਾਵਾ ਸਮਾਰਟਵਾਚ ’ਚ ਵੈਦਰ ਅਪਡੇਟ, ਕਾਲ, ਮੈਸੇਜ ਅਤੇ ਮਿਊਜ਼ਿਕ, ਕੈਮਰੇ ਦਾ ਸਪੋਰਟ ਮਿਲੇਗਾ। ਇਨ੍ਹਾਂ ਫੀਚਰਜ਼ ਦਾ ਇਸਤੇਮਾਲ ਐਪ ਕੁਨੈਕਟੀਵਿਟੀ ਨਾਲ ਕੀਤਾ ਜਾ ਸਕੇਗਾ। 

Rakesh

This news is Content Editor Rakesh